Home Desh ਵਿਆਹ ਦੇ ਬੰਧਨ ਵਿੱਚ ਬੱਝੇ Haryana – Punjab ਦੇ ਓਲੰਪੀਅਨ ਹਾਕੀ...

ਵਿਆਹ ਦੇ ਬੰਧਨ ਵਿੱਚ ਬੱਝੇ Haryana – Punjab ਦੇ ਓਲੰਪੀਅਨ ਹਾਕੀ ਖਿਡਾਰੀ ਮਨਦੀਪ ਤੇ ਉਦਿਤਾ ਦੁਹਾਨ

20
0

ਹਰਿਆਣਾ ਅਤੇ ਪੰਜਾਬ ਦੇ ਦੋ ਹਾਕੀ ਓਲੰਪੀਅਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

ਪੰਜਾਬ ਦੇ ਓਲੰਪੀਅਨ ਹਾਕੀ ਖਿਡਾਰੀ ਮਨਦੀਪ ਸਿੰਘ ਅਤੇ ਹਿਸਾਰ ਦੀ ਰਹਿਣ ਵਾਲੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਉਦਿਤਾ ਦੁਹਾਨ ਸ਼ੁੱਕਰਵਾਰ ਸਵੇਰੇ ਜਲੰਧਰ ਦੇ ਮਾਡਲ ਟਾਊਨ ਸਥਿਤ ਸ੍ਰੀ ਗੁਰੂਦੁਆਰਾ ਸਾਹਿਬ ਵਿਚ ਲਾਵਾਂ ਲੈ ਕੇ ਅਤੇ ਵਿਆਹ ਦੇ ਬੰਧਨ ਵਿੱਚ ਬੱਝੇ।ਇਸ ਦੌਰਾਨ, ਦੋਵਾਂ ਦੇ ਪਰਿਵਾਰ ਅਤੇ ਭਾਰਤੀ ਹਾਕੀ ਟੀਮ ਦੇ ਕਈ ਖਿਡਾਰੀ ਮੌਜੂਦ ਸਨ। ਦੋਵਾਂ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਬੀਤੇ ਦਿਨ ਮਨਦੀਪ ਸਿੰਘ ਦੇ ਘਰ ਜਾਗੋ ਦਾ ਆਯੋਜਨ ਕੀਤਾ ਗਿਆ ਸੀ। ਜਿਸ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਇਆ ਸੀ।
ਹਾਕੀ ਟੀਮ ਦੇ Official Insta Page ‘ਤੇ ਦੋਵੇਂ ਖਿਡਾਰੀਆਂ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਵਧਾਈਆਂ ਦਿੰਦੇ ਹੋਏ ਬਹੁਤ ਖੂਬਸੂਰਤ ਵੀਡੀਓ ਵੀ ਸ਼ੇਅਰ ਕੀਤੀ ਸੀ। ਵੀਡੀਓ ਵਿੱਚ ਦੋਵੇਂ ਦੋਵਾਂ ਨੇ ਹਰਿਆਣਵੀ ਅਤੇ ਹਾਕੀ ਪਹਿਰਾਵੇ ਵਿੱਚ ਨਜ਼ਰ ਆਏ। ਵੀਡੀਓ ਨੂੰ ਦੋਵਾਂ ਵੱਲੋਂ ਸ਼ੇਅਰ ਵੀ ਕੀਤਾ ਗਿਆ। ਉਨ੍ਹਾਂ ਦੇ ਫੈਨਜ਼ ਵੱਲੋਂ ਵੀ ਖੁਸ਼ੀ ਜਾਹਿਰ ਕੀਤੀ ਜਾ ਰਹੀ ਹੈ।

ਇੰਝ ਹੋਈ ਸੀ ਉਦਿਤਾ ਦੇ Career ਦੀ ਸ਼ੁਰੂਆਤ

ਉਦਿਤਾਜੋ ਕਿ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਨੰਗਲ ਪਿੰਡ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਜਨਮ 14 ਜਨਵਰੀ 1998 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਹੈਂਡਬਾਲ ਖੇਡ ਕੇ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਹਾਕੀ ਨੂੰ ਅਪਣਾਇਆ ਅਤੇ ਇਸ ਖੇਡ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ। 2017 ਵਿੱਚ ਸੀਨੀਅਰ ਟੀਮ ਵਿੱਚ ਡੈਬਿਊ ਕਰਨ ਤੋਂ ਬਾਅਦ, ਉਦਿਤਾ ਨੇ ਕਈ ਮਹੱਤਵਪੂਰਨ ਟੂਰਨਾਮੈਂਟਾਂ ਵਿੱਚ ਭਾਰਤੀ ਟੀਮ ਲਈ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 2018 ਦੀਆਂ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ, 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਅਤੇ 2023 ਦੀਆਂ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਹਾਕੀ ਟੀਮ ਦੀ ਗੋਲ ਮਸ਼ੀਨ

ਮਨਦੀਪ ਸਿੰਘ ਨੂੰ ਹਾਕੀ ਟੀਮ ਦੀ ਗੋਲ ਮਸ਼ੀਨ ਕਿਹਾ ਜਾਂਦਾ ਹੈ, ਉਹ ਇਸ ਸਮੇਂ ਪੰਜਾਬ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ ‘ਤੇ ਤਾਇਨਾਤ ਹਨ। ਮਨਦੀਪ ਸਿੰਘ ਦਾ ਜਨਮ 25 ਜਨਵਰੀ 1995 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਵਿੱਚ ਹੋਇਆ ਸੀ। ਉਨ੍ਹਾਂ ਨੇ ਹਾਕੀ ਦੀ ਸ਼ੁਰੂਆਤ ਸੁਰਜੀਤ ਹਾਕੀ ਅਕੈਡਮੀ, ਜਲੰਧਰ ਤੋਂ ਕੀਤੀ। ਮਨਦੀਪ ਸਿੰਘ ਹੁਣ ਤੱਕ 2 ਹਾਕੀ ਵਿਸ਼ਵ ਕੱਪ 2014 ਅਤੇ 2018 ਖੇਡ ਚੁੱਕੇ ਹਨ। ਇਸ ਤੋਂ ਇਲਾਵਾ, ਉਹ ਭਾਰਤੀ ਹਾਕੀ ਟੀਮ ਦੇ ਮੈਂਬਰ ਰਹਿ ਚੁੱਕੇ ਹਨ ਜੋ ਟੋਕੀਓ ਅਤੇ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜੇਤੂ ਸਨ। ਟੀਮ ਦੇ ਸਟਾਰ ਸਟ੍ਰਾਈਕਰ ਮਨਦੀਪ ਸਿੰਘ ਆਪਣੀ ਰਫ਼ਤਾਰ, ਸ਼ਾਨਦਾਰ ਡ੍ਰਾਇਬਲਿੰਗ ਅਤੇ ਗੋਲ ਕਰਨ ਦੀ ਯੋਗਤਾ ਲਈ ਜਾਣੇ ਜਾਂਦੇ ਹਨ।
Previous articleJalandhar ਵਿੱਚ ਢਾਹਿਆ ਗਿਆ ਨਸ਼ਾ ਤਸਕਰਾਂ ਦਾ ਘਰ, ਲੋਕ ਸਭਾ ਚੋਣਾਂ ਵੇਲੇ ਹੋਈ ਸੀ ਗ੍ਰਿਫ਼ਤਾਰੀ
Next articleLudhiana ਵਿੱਚ Factory ਮਜ਼ਦੂਰਾਂ ‘ਤੇ ਹਮਲਾ, 3 ਮਜ਼ਦੂਰ ਜ਼ਖਮੀ, ਨਗਦੀ ਖੋਹ ਕੇ ਵੀ ਲੈ ਗਏ ਹਮਲਾਵਰ

LEAVE A REPLY

Please enter your comment!
Please enter your name here