Home Desh WhatsApp ‘ਚ ਆ ਰਹੀ ਨਵੀਂ ਅਪਡੇਟ

WhatsApp ‘ਚ ਆ ਰਹੀ ਨਵੀਂ ਅਪਡੇਟ

92
0

ਵਟਸਐਪ ਨੇ ਕੁਝ ਮਹੀਨੇ ਪਹਿਲਾਂ ਹੀ ਵੀਡੀਓ ਕਾਲ ਦੌਰਾਨ ਸਕਰੀਨ ਸ਼ੇਅਰਿੰਗ ਦਾ ਫੀਚਰ ਦਿੱਤਾ ਸੀ ਜਿਸਤੋਂ ਬਾਅਦ ਗੂਗਲ ਮੀਟ ਅਤੇ ਜ਼ੂਮ ਦੀ ਤਰ੍ਹਾਂ ਹੀ ਯੂਜ਼ਰਜ਼ ਵੀਡੀਓ ਕਾਲ ਦੌਰਾਨ ਸਕਰੀਨ ਸ਼ੇਅਰ ਕਰ ਸਕਦੇ ਹਨ।  ਹੁਣ ਵਟਸਐਪ ਇਕ ਹੋਰ ਕਮਾਲ ਦਾ ਫੀਚਰ ਜਾਰੀ ਕਰ ਰਿਹਾ ਹੈ ਜਿਸਦੇ ਆਉਣ ਤੋਂ ਬਾਅਦ ਤੁਸੀਂ ਵੀਡੀਓ ਕਾਲ ਦੌਰਾਨ ਸਕਰੀਨ ਸ਼ੇਅਰਿੰਗ ਦੇ ਨਾਲ-ਨਾਲ ਆਡੀਓ ਮਿਊਜ਼ਿਕ ਵੀ ਸ਼ੇਅਰ ਕਰ ਸਕੋਗੇ। ਇਸ ਨਵੇਂ ਫੀਚਰ ਨੂੰ ਵਟਸਐਪ ਦੇ ਆਈ.ਓ.ਐੱਸ. ਦੇ ਬੀਟਾ ਵਰਜ਼ਨ 23.25.10.72 ‘ਤੇ ਦੇਖਿਆ ਗਿਆ ਹੈ। ਫਿਲਹਾਲ ਇਹ ਫੀਚਰ ਟੈਸਟਿੰਗ ਮੋਡ ‘ਚ ਹੈ। WABetaInfo ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਫੀਚਰ ਸਭ ਤੋਂ ਪਹਿਲਾਂ ਆਈਫੋਨ ਯੂਜ਼ਰਜ਼ ਲਈ ਜਾਰੀ ਕੀਤਾ ਜਾਵੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਆਈਫੋਨ ਯੂਜ਼ਰਜ਼ ਵੀਡੀਓ ਕਾਲ ਦੌਰਾਨ ਸਕਰੀਨ ਅਤੇ ਆਡੀਓ ਮਿਊਜ਼ਿਕ ਵੀ ਸ਼ੇਅਰ ਕਰ ਸਕਣਗੇ।

ਇਸਦਾ ਫਾਇਦਾ ਇਹ ਹੋਵੇਗਾ ਕਿ ਸਕਰੀਨ ਸ਼ੇਅਰਿੰਗ ਦੌਰਾਨ ਵੀਡੀਓ ਕਾਲ ‘ਤੇ ਯੂਜ਼ਰਜ਼ ਮਿਊਜ਼ਿਕ ਵੀ ਸੁਣ ਸਕਣਗੇ। ਇਸ ਫੀਚਰ ਨੂੰ ਲੈ ਕੇ ਰਿਪੋਰਟ ‘ਚ ਕਿਹਾ ਗਿਆ ਹੈ ਕਿ ਵੌਇਸ ਕਾਲ ‘ਤੇ ਇਹ ਫੀਚਰ ਕੰਮ ਨਹੀਂ ਕਰੇਗਾ। ਇਸਤੋਂ ਇਲਾਵਾ ਜੇਕਰ ਵੀਡੀਓ ਕਾਲ ਦੌਰਾਨ ਵੀਡੀਓ ਨੂੰ ਡਿਸੇਬਲ ਕੀਤਾ ਜਾਂਦਾ ਹੈ ਤਾਂ ਵੀ ਇਹ ਫੀਚਰ ਕੰਮ ਨਹੀਂ ਕਰੇਗਾ। ਦੱਸ ਦੇਈਏ ਕਿ ਵਟਸਐਪ ਨੇ ਇਸੇ ਸਾਲ ਅਗਸਤ ‘ਚ ਵੀਡੀਓ ਕਾਲ ਦੌਰਾਨ ਸਕਰੀਨ ਸ਼ੇਅਰਿੰਗ ਦਾ ਫੀਚਰ ਰਿਲੀਜ਼ ਕੀਤਾ ਸੀ। ਵਟਸਐਪ ਹੌਲੀ-ਹੌਲੀ ਮੇਨ ਸਟ੍ਰੀਮ ਵੀਡੀਓ ਕਾਲਿੰਗ ਪਲੇਟਫਾਰਮ ਗੂਗਲ ਮੀਟ, ਮਾਈਕ੍ਰੋਸਾਫਟ ਟੀਮਸ ਅਤੇ ਜ਼ੂਮ ਨਾਲ ਮੁਕਾਬਲੇ ਲਈ ਤਿਆਰ ਹੋ ਰਿਹਾ ਹੈ।

Previous articleਸੰਸਦ ‘ਚ ਉੱਠਿਆ ‘Animal’ ਫ਼ਿਲਮ ਦਾ ਮੁੱਦਾ
Next articleਲਾਂਚ ਹੋਇਆ ਟੈਸਲਾ ਸਾਈਬਰਟਰੱਕ

LEAVE A REPLY

Please enter your comment!
Please enter your name here