ਬਾਲੀਵੁੱਡ ਦੀ ਉਭਰਦੀ ਸਟਾਰ ਸਾਰਾ ਅਲੀ ਖਾਨ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਮਾਸੂਮੀਅਤ ਲਈ ਜਾਣੀ ਜਾਂਦੀ ਹੈ।
ਬਾਲੀਵੁੱਡ ਦੀ ਉਭਰਦੀ ਸਟਾਰ ਸਾਰਾ ਅਲੀ ਖਾਨ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਮਾਸੂਮੀਅਤ ਲਈ ਜਾਣੀ ਜਾਂਦੀ ਹੈ। ਆਪਣੇ ਪਿਤਾ ਸੈਫ ਅਲੀ ਖਾਨ ਅਤੇ ਮਾਂ ਅੰਮ੍ਰਿਤਾ ਸਿੰਘ ਦੇ ਮਾਰਗ ‘ਤੇ ਚੱਲਦੇ ਹੋਏ ਉਨ੍ਹਾਂ ਨੇ ਸਿਨੇਮਾ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਜ ਉਹ ਹਰ ਫਿਲਮ ਲਈ ਮੋਟੀ ਰਕਮ ਵਸੂਲਦੀ ਹੈ ਪਰ ਅਭਿਨੇਤਰੀ ਦਾ ਆਪਣੀ ਕਮਾਈ ‘ਤੇ ਕੋਈ ਕੰਟਰੋਲ ਨਹੀਂ ਹੈ।
ਜੀ ਹਾਂ, 29 ਸਾਲ ਦੀ ਉਮਰ ‘ਚ ਸਾਰਾ ਅਲੀ ਖਾਨ ਆਪਣੀ ਮਾਂ ਅੰਮ੍ਰਿਤਾ ਸਿੰਘ ‘ਤੇ ਕਾਫੀ ਨਿਰਭਰ ਹੈ। ਹਾਲ ਹੀ ‘ਚ ਉਸ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਕਿ ਉਸ ਦੀ ਮਾਂ ਦਾ ਉਸ ਦੇ ਵਿੱਤੀ ਮਾਮਲਿਆਂ ‘ਤੇ ਪੂਰਾ ਕੰਟਰੋਲ ਹੈ ਅਤੇ ਉਸ ਨੂੰ ਹਰ ਖਰਚੇ ਲਈ ਉਸ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ।
ਸਾਰਾ ਆਰਥਿਕ ਤੌਰ ‘ਤੇ ਆਪਣੀ ਮਾਂ ‘ਤੇ ਹੈ ਨਿਰਭਰ
ਟਾਈਮਜ਼ ਨਾਓ ਸਮਿਟ ‘ਚ ਜਦੋਂ ਸਾਰਾ ਅਲੀ ਖਾਨ ਨੂੰ ਪੁੱਛਿਆ ਗਿਆ ਕਿ ਉਹ ਆਪਣੇ ਵਿੱਤ ਦਾ ਪ੍ਰਬੰਧਨ ਕਿਵੇਂ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਦਾ ਸਾਰਾ ਪੈਸਾ ਅਤੇ ਨਿਵੇਸ਼ ਉਸ ਦੀ ਮਾਂ ਅੰਮ੍ਰਿਤਾ ਸਿੰਘ ਕਰਦੀ ਹੈ। ਇੱਥੋਂ ਤੱਕ ਕਿ ਉਸ ਦੇ ਗੂਗਲ ਪੇਅ ਖਾਤੇ ਦਾ ਓਟੀਪੀ ਮੇਰੀ ਮਾਂ ਦੇ ਫੋਨ ‘ਤੇ ਜਾਂਦਾ ਹੈ। ਸਾਰਾ ਨੇ ਮਜ਼ਾਕ ‘ਚ ਇਹ ਵੀ ਕਿਹਾ ਕਿ ਉਹ ਆਪਣੀ ਮਾਂ ਦੀ ਇਜਾਜ਼ਤ ਤੋਂ ਬਿਨਾਂ ਫਿਲਮ ਦੀ ਟਿਕਟ ਵੀ ਨਹੀਂ ਖਰੀਦ ਸਕਦੀ। ਇਸ ਤੋਂ ਪਤਾ ਲੱਗਦਾ ਹੈ ਕਿ ਸਾਰਾ ਆਪਣੀ ਮਾਂ ਅੰਮ੍ਰਿਤਾ ਸਿੰਘ ‘ਤੇ ਕਿੰਨਾ ਭਰੋਸਾ ਕਰਦੀ ਹੈ ਅਤੇ ਉਨ੍ਹਾਂ ਦੇ ਫੈਸਲਿਆਂ ਦਾ ਸਨਮਾਨ ਕਰਦੀ ਹੈ।
ਅੰਮ੍ਰਿਤਾ ਹਮੇਸ਼ਾ ਧੀ ਸਾਰਾ ਨੂੰ ਪੈਸੇ ਬਚਾਉਣ ਦੀ ਦਿੰਦੀ ਸਲਾਹ
ਸਾਰਾ ਅਲੀ ਖਾਨ ਨੇ ਇਹ ਵੀ ਕਿਹਾ ਕਿ ਉਸ ਦੀ ਮਾਂ ਹਮੇਸ਼ਾ ਉਸ ਨੂੰ ਪੈਸੇ ਬਚਾਉਣ ਅਤੇ ਸਮਝਦਾਰੀ ਨਾਲ ਖਰਚ ਕਰਨ ਦੀ ਸਲਾਹ ਦਿੰਦੀ ਹੈ। ਉਹ ਉਨ੍ਹਾਂ ਨੂੰ ਬੇਲੋੜੇ ਖਰਚਿਆਂ ਤੋਂ ਬਚਣ ਅਤੇ ਆਪਣੇ ਭਵਿੱਖ ਲਈ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦੀ ਹੈ। ਆਪਣੀ ਮਾਂ ਵਾਂਗ ਸਾਰਾ ਵੀ ਬੇਲੋੜੇ ਖਰਚਿਆਂ ਤੋਂ ਬਚਦੀ ਹੈ। ਉਸ ਨੇ ਕਿਹਾ, “ਮੈਂ ਚੀਜ਼ਾਂ ਵਿੱਚ ਉਪਯੋਗਤਾ ਲੱਭਦੀ ਹਾਂ। ਮੈਂ ਇੱਕ ਦਿਨ ਇੱਕ ਚੈਨਲ ਬੈਗ ਖਰੀਦਣ ਦੀ ਇੱਛਾ ਰੱਖਦੀ ਹਾਂ ਪਰ ਜੇ ਤੁਸੀਂ ਜ਼ਾਰਾ ‘ਚ ਆਰਾਮਦਾਇਕ ਹੋ ਤਾਂ ਇਹ ਵੀ ਬਹੁਤ ਵਧੀਆ ਹੈ।”
ਮਾਂ-ਧੀ ਦਾ ਰਿਸ਼ਤਾ ਹੁੰਦੈ ਮਜ਼ਬੂਤ
ਸਾਰਾ ਅਲੀ ਖਾਨ ਅਤੇ ਉਸ ਦੀ ਮਾਂ ਅੰਮ੍ਰਿਤਾ ਸਿੰਘ ਦਾ ਰਿਸ਼ਤਾ ਬਹੁਤ ਮਜ਼ਬੂਤਹੈ। ਅੰਮ੍ਰਿਤਾ ਸਿੰਘ ਹਮੇਸ਼ਾ ਆਪਣੀ ਧੀ ਦੇ ਨਾਲ ਖੜੀ ਰਹੀ ਹੈ ਅਤੇ ਸਾਰਾ ਨੂੰ ਇੱਕ ਸਫਲ ਅਭਿਨੇਤਰੀ ਬਣਨ ‘ਚ ਮਦਦ ਕੀਤੀ ਹੈ। ਸਾਰਾ ਵੀ ਆਪਣੀ ਮਾਂ ਦੀ ਬਹੁਤ ਇੱਜ਼ਤ ਕਰਦੀ ਹੈ ਅਤੇ ਉਨ੍ਹਾਂ ਦੇ ਫੈਸਲਿਆਂ ‘ਤੇ ਭਰੋਸਾ ਕਰਦੀ ਹੈ।