Home Desh ਹਰਿਮੰਦਰ ਸਾਹਿਬ ਵਿੱਚ ਦਰਸ਼ਨ ਲਈ ਲਾਈਨ ਵਿੱਚ ਖੜ੍ਹੀ ਔਰਤ ਨੂੰ ਪਿਆ ਦਿਲ...

ਹਰਿਮੰਦਰ ਸਾਹਿਬ ਵਿੱਚ ਦਰਸ਼ਨ ਲਈ ਲਾਈਨ ਵਿੱਚ ਖੜ੍ਹੀ ਔਰਤ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

15
0

ਮ੍ਰਿਤਕ ਨੀਲਮ ਰਾਣੀ ਅੰਮ੍ਰਿਤਸਰ ਦੇ ਵਾਰਡ ਨੰਬਰ 8 ਦੀ ਵਸਨੀਕ ਸੀ ਅਤੇ ਦਿੱਲੀ ਤੋਂ ਆਈ ਸੀ।

ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਪਣੀ ਇੱਕ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਨੀਲਮ ਰਾਣੀ ਅਰੋੜਾ ਵਜੋਂ ਹੋਈ ਹੈ, ਜੋ ਆਪਣੀ ਭੈਣ ਨਾਲ ਦਿੱਲੀ ਤੋਂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਈ ਸੀ। ਜਦੋਂ ਔਰਤ ਦੀ ਮੌਤ ਹੋਈ ਤਾਂ ਉਹ ਮੱਥਾ ਟੇਕਣ ਲਈ ਲਾਈਨ ਵਿੱਚ ਖੜ੍ਹੀ ਸੀ।
ਨੀਲਮ ਰਾਣੀ ਅੰਮ੍ਰਿਤਸਰ ਦੇ ਵਾਰਡ ਨੰਬਰ 8 ਦੀ ਵਸਨੀਕ ਸੀ ਅਤੇ ਦਿੱਲੀ ਤੋਂ ਆਈ ਸੀ। ਉਹ 31 ਮਾਰਚ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਸੀ। ਮੰਗਲਵਾਰ ਨੂੰ ਉਹ ਆਪਣੇ ਰਿਸ਼ਤੇਦਾਰਾਂ ਨਾਲ ਦਰਸ਼ਨਾਂ ਲਈ ਲਾਈਨ ਵਿੱਚ ਖੜ੍ਹੀ ਸੀ। ਇਸ ਦੌਰਾਨ, ਦਰਸ਼ਨੀ ਡਿਓੜੀ ਵਿੱਚ ਉਹਨਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਹ ਫਰਸ਼ ‘ਤੇ ਡਿੱਗ ਪਈ।
ਵਾਰਡ ਨੰਬਰ 8 ਦੇ ਕੌਂਸਲਰ ਪ੍ਰਿੰਸ ਨਾਇਰ, ਜੋ ਪਰਿਵਾਰ ਦੇ ਕਰੀਬੀ ਦੋਸਤ ਹਨ, ਉਹਨਾਂ ਨੇ ਕਿਹਾ ਕਿ ਮੌਕੇ ‘ਤੇ ਮੌਜੂਦ ਸ਼ਰਧਾਲੂਆਂ ਅਤੇ ਸੇਵਕਾਂ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪਰ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਨੀਲਮ ਰਾਣੀ ਅਵਤਾਰ ਚੰਦ ਦੀ ਪਤਨੀ ਸੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਸੀ।
Previous articleGoogle Pay ਅਤੇ UPI ਦਾ ਸਰਵਰ ਡਾਊਨ, ਯੂਜ਼ਰ ਕਰ ਰਹੇ ਹਨ ਸ਼ਿਕਾਇਤ
Next articlePunjab ਵਿੱਚ ਰਿਕਾਰਡ ਤੋੜੇਗੀ ਗਰਮੀ: 48 ਘੰਟਿਆਂ ‘ਚ ਵੱਧ ਸਕਦਾ ਹੈ 5 ਡਿਗਰੀ ਤਾਪਮਾਨ; ਬਠਿੰਡਾ ਸਭ ਤੋਂ ਗਰਮ

LEAVE A REPLY

Please enter your comment!
Please enter your name here