Home Desh ‘ਸਿੱਖਿਆ ਕ੍ਰਾਂਤੀ ਨੇ ਸਕੂਲਾਂ ਦੀ ਬਦਲੀ ਨੁਹਾਰ’, ਸਿੱਖਿਆ ਮੰਤਰੀ ਨੇ ਸਰਹੱਦੀ ਇਲਾਕ... Deshlatest NewsPanjabRajniti ‘ਸਿੱਖਿਆ ਕ੍ਰਾਂਤੀ ਨੇ ਸਕੂਲਾਂ ਦੀ ਬਦਲੀ ਨੁਹਾਰ’, ਸਿੱਖਿਆ ਮੰਤਰੀ ਨੇ ਸਰਹੱਦੀ ਇਲਾਕ ਦੇ ਸਕੂਲਾਂ ਦਾ ਕੀਤਾ ਦੌਰਾ By admin - April 10, 2025 12 0 FacebookTwitterPinterestWhatsApp ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਉਹਨਾਂ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਲ ਬਦਲਦਾ ਪੰਜਾਬ ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਦੇ ਚਲਦੇ ਸਿਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਮੁਹਿੰਮ ਤਹਿਤ ਅੱਜ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਬੈਸ ਅੰਮ੍ਰਿਤਸਰ ਦੇ ਚੋਗਾਵਾ ਦੇ ਟਪਿਆਲਾ ਪਿੰਡ ਵਿੱਚ ਸਕੂਲ ਦਾ ਦੌਰਾ ਕਰਨ ਪਹੁੰਚੇ। ਇਥੇ ਉਹਨਾਂ ਸਰਹੱਦੀ ਖੇਤਰ ਦੇ ਵੱਖ ਵੱਖ ਸਕੂਲਾ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਸਿੱਖਿਆ ਦੇ ਖੇਤਰ ‘ਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤੋਂ ਵੀ ਲੋਕਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਗਲਬਾਤ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਉਹਨਾਂ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਲ ਬਦਲਦਾ ਪੰਜਾਬ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਸਕੂਲਾਂ ‘ਚ ਸਵੇਰੇ 8 ਵਜੇ ਤੋਂ ਦੌਰਾ ਸ਼ੁਰੂ ਕੀਤਾ ਹੈ। ਇਸ ਦੇ ਚੱਲ ਦੇ ਪੂਰਾ ਸਰਕਾਰੀ ਅਮਲਾ ਵੀ ਇਸ ਕੰਮ ‘ਚ ਸਾਡੇ ਨਾਲ ਜੁਟਿਆ ਹੈ। ਨਾਲ ਹੀਂ ਜਦੋਂ ਪ੍ਰਸ਼ਾਸ਼ਨ ਤੇ ਸਰਕਾਰ ਇਕਜੁੱਟ ਹੋ ਬੱਚਿਆਂ ਦੇ ਸਕੂਲਾ ਵਿੱਚ ਜਾ ਰਹੀ ਹੈ ਤਾਂ ਬੱਚਿਆਂ ਦਾ ਵੀ ਉਤਸ਼ਾਹ ਵਧਦਾ ਹੈਂ। ਮੰਤਰੀ ਬੈਂਸ ਨੇ ਦੱਸਿਆ ਕਿ ਬੀਤੇ ਸਮੇਂ ‘ਚ ਸਿੱਖਿਆ ਪ੍ਰਣਾਲੀ ‘ਚ ਕਾਫੀ ਸੁਧਾਰ ਲਿਆਂਦਾ ਹੈ। ਸਕੂਲਾं ਵਿੱਚ ਬਾਥਰੂਮ ਤੇ ਹਰ ਬੱਚੇ ਲਈ ਬੈਂਚ ‘ਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਕੂਲਾ ਨੂੰ ਲੈਂਸ ਕੀਤਾ ਜਾ ਰਿਹਾ ਹੈ।ਨਾਲ ਹੀ ਉਨ੍ਹਾਂ ਲੋਕਾਂ ਨੂੰ ਭਰੋਸਾ ਦਵਾਇਆ ਕਿ ਭਵਿੱਖ ਵਿੱਚ ਵੀ ਅਜਿਹਾ ਵਿਕਾਸ ਚੱਲਦਾ ਰਹੇਗਾ। ਜੇਕਰ ਕੋਈ ਕੰਮ ਰਹਿ ਗਏ ਹਨ ਤਾਂ ਉਹਨਾਂ ਨੂੰ ਪੂਰਾ ਕਰਨ ਲਈ ਅਸੀਂ ਪੂਰਨ ਤੌਰ ‘ਤੇ ਤਤਪਰ ਹਾਂ। ਇਸ ਮੌਕੇ ਪਿੰਡਵਾਸ਼ੀਆ ਨੇ ਪੰਜਾਬ ਸਰਕਾਰ ਦੇ ਕੰਮਾ ਦੀ ਸਲਾੰਘਾ ਕਰਦਿਆ ਆਖਿਆ ਕਿ ਪੰਜਾਬ ਵਿਚ ਬਣੀ ਆਪ ਦੀ ਸਰਕਾਰ ਦੇ ਚਲਦੇ ਪਿੰਡਾ ‘ਚ ਸਕੂਲਾ ਦੀ ਨੁਹਾਰ ਬਦਲੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਬੱਚੇ ਸਰਕਾਰੀ ਸਕੂਲਾ ‘ਚ ਪੜਣ ਨੂੰ ਹੀ ਪਹਿਲ ਦੇਣਗੇ।