Home Desh Canada Elections: ਆਪਣੀ ਸੀਟ ਹਾਰੇ ਜਗਮੀਤ ਸਿੰਘ, NDP ਦੇ ਮੁੱਖੀ ਦੇ ਅਹੁਦੇ...

Canada Elections: ਆਪਣੀ ਸੀਟ ਹਾਰੇ ਜਗਮੀਤ ਸਿੰਘ, NDP ਦੇ ਮੁੱਖੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ

32
0

ਕੈਨੇਡਾ ਦੀਆਂ ਹਾਲੀਆ ਚੋਣਾਂ ਵਿੱਚ, NDP ਲੀਡਰ ਜਗਮੀਤ ਸਿੰਘ ਆਪਣੀ ਸੀਟ ਹਾਰ ਗਏ ਅਤੇ ਪਾਰਟੀ ਦੀ ਅਗਵਾਈ ਛੱਡਣ ਦਾ ਐਲਾਨ ਕੀਤਾ ਹੈ।

ਕੈਨੇਡਾ ਵਿੱਚ ਹੋਈਆਂ ਆਮ ਚੋਣਾਂ ਵਿੱਚ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਲੀਡਰ ਜਗਮੀਤ ਸਿੰਘ ਬਰਨਬੀ ਸੈਂਟਰਲ ਸੀਟ ਤੋਂ ਹਾਰ ਗਏ ਹਨ। ਇਸ ਹਾਰ ਨੂੰ ਸਵੀਕਾਰ ਕਰਦੇ ਹੋਏ, ਜਗਮੀਤ ਸਿੰਘ ਨੇ ਪਾਰਟੀ ਦੀ ਅਗਵਾਈ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਨਵੇਂ ਨੇਤਾ ਦੀ ਖੋਜ ਹੋਣ ਤੱਕ ਅੰਤਰਿਮ ਅਹੁਦੇ ‘ਤੇ ਬਣੇ ਰਹਿਣਗੇ। ਜਗਮੀਤ ਸਿੰਘ ਨੇ ਐਨਡੀਪੀ ਚੋਣ ਪਾਰਟੀ ਅਤੇ ਆਪਣੇ ਪਰਿਵਾਰ ਦੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਲਿਬਰਲ ਨੇਤਾ ਮਾਰਕ ਕਾਰਨੀ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਾਰਕ ਕਾਰਨੀ ਕੋਲ ਡੋਨਾਲਡ ਟਰੰਪ ਦੀਆਂ ਧਮਕੀਆਂ ਤੋਂ ਕੈਨੇਡਾ ਨੂੰ ਬਚਾਉਣ ਲਈ ਇੱਕ ਮਹੱਤਵਪੂਰਨ ਕੰਮ ਹੈ।
ਜਗਮੀਤ ਸਿੰਘ ਦੀ ਐਨਡੀਪੀ ਨੇ ਸਾਰੀਆਂ 343 ਸੀਟਾਂ ‘ਤੇ ਚੋਣ ਲੜੀ ਪਰ ਖ਼ਬਰ ਲਿਖੇ ਜਾਣ ਤੱਕ ਸਿਰਫ਼ 8 ਸੀਟਾਂ ‘ਤੇ ਹੀ ਅੱਗੇ ਹੈ। ਪਿਛਲੀਆਂ ਚੋਣਾਂ ਯਾਨੀ 2021 ਵਿੱਚ 24 ਸੀਟਾਂ ਜਿੱਤ ਕੇ ਚੌਥੇ ਸਥਾਨ ‘ਤੇ ਰਹਿਣ ਵਾਲੀ ਇਹ ਪਾਰਟੀ ਇਸ ਵਾਰ 12 ਸੀਟਾਂ ਤੋਂ ਹੇਠਾਂ ਆ ਗਈ ਹੈ ਅਤੇ ਇਸ ਕਾਰਨ ਇਹ ਰਾਸ਼ਟਰੀ ਪਾਰਟੀ ਦਾ ਦਰਜਾ ਗੁਆ ਚੁੱਕੀ ਹੈ। ਇਸ ਨਤੀਜੇ ਨੂੰ ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕਾਂ ਲਈ ਇੱਕ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਐਨਡੀਪੀ ਨੇਤਾ ਜਗਮੀਤ ਸਿੰਘ ਨੂੰ ਖਾਲਿਸਤਾਨੀ ਸਮਰਥਕ ਵਜੋਂ ਜਾਣਿਆ ਜਾਂਦਾ ਹੈ।

ਜਗਮੀਤ ਸਿੰਘ ਨਾਲ ਪੰਜਾਬ ਨਾਲ ਸਬੰਧ

ਜਗਮੀਤ ਸਿੰਘ ਦਾ ਜਨਮ 2 ਜਨਵਰੀ, 1979 ਨੂੰ ਸਕਾਰਬਰੋ, ਓਨਟਾਰੀਓ ਵਿੱਚ ਹੋਇਆ ਸੀ। ਇਸ ਖੇਤਰ ਵਿੱਚ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀ ਰਹਿੰਦੇ ਹਨ। ਜਗਮੀਤ ਸਿੰਘ ਉੱਘੇ ਵਕੀਲ ਵਜੋਂ ਸਾਹਮਣੇ ਆਏ, ਉਹਨਾਂ ਦਾ ਵਿਆਹ ਫੈਸ਼ਨ ਡਿਜ਼ਾਈਨਰ ਗੁਰਕਿਰਨ ਕੌਰ ਸਿੱਧੂ ਨਾਲ ਹੋਇਆ ਹੈ, ਉਹਨਾਂ ਦੇ ਦੋ ਬੱਚੇ ਹਨ। ਜਗਮੀਤ ਸਿੰਘ ਦਾ ਪਰਿਵਾਰ ਪੰਜਾਬ ਦੇ ਬਰਨਾਲਾ ਨਾਲ ਸਬੰਧਿਤ ਹੈ।

ਸਿਆਸੀ ਕਰੀਅਰ ਤੇ ਵੀ ਪਵੇਗਾ ਅਸਰ

ਡੇਢ ਸਦੀ ਤੱਕ, ਕੈਨੇਡਾ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੀ ਅਗਵਾਈ ਸਿਰਫ਼ ਗੋਰੇ ਸਿਆਸਤਦਾਨਾਂ ਨੇ ਹੀ ਕੀਤੀ। ਪਰ 2017 ਵਿੱਚ ਇਹ ਬਦਲ ਗਿਆ, ਜਦੋਂ ਜਗਮੀਤ ਸਿੰਘ ਇੱਕ ਵੱਡੀ ਸੰਘੀ ਪਾਰਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਗੈਰ ਅੰਗਰੇਜ ਆਦਮੀ ਬਣੇ ਜੋ ਕੌਮੀ ਪਾਰਟੀ ਐਨਡੀਪੀ ਦੇ ਲੀਡਰ ਬਣੇ। ਕਈ ਸਾਲਾਂ ਤੱਕ, ਜਗਮੀਤ ਸਿੰਘ ਨੇ ਆਪਣੀਆਂ ਛੋਟੀਆਂ ਪਰ ਮਹੱਤਵਪੂਰਨ ਸੀਟਾਂ ਦੇ ਨਾਲ, ਕੈਨੇਡਾ ਦੀ ਸੰਸਦ ਵਿੱਚ ਸੰਤੁਲਿਤ ਭੂਮਿਕਾ ਨਿਭਾਈ, ਸਾਬਕਾ ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਦਾ ਸਮਰਥਨ ਕੀਤਾ।
ਹਾਲਾਂਕਿ 2024 ਵਿੱਚ, ਉਹਨਾਂ ਨੇ ਟਰੂਡੋ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ। “ਲਿਬਰਲ ਬਹੁਤ ਕਮਜ਼ੋਰ ਹਨ,” ਜਗਮੀਤ ਸਿੰਘ ਨੇ ਉਸ ਸਮੇਂ ਕਿਹਾ, ਟਰੂਡੋ ‘ਤੇ ਕਾਰਪੋਰੇਟ ਹਿੱਤਾਂ ਅੱਗੇ ਝੁਕਣ ਅਤੇ ਆਮ ਕੈਨੇਡੀਅਨਾਂ ਨੂੰ ਅਸਫਲ ਕਰਨ ਦਾ ਇਲਜ਼ਾਮ ਲਗਾਇਆ। ਹਾਲਾਂਕਿ ਚੋਣਾਂ ਤੋਂ ਪਹਿਲਾਂ ਟਰੂਡੋ ਨੇ ਵੀ ਅਸਤੀਫਾ ਦੇ ਦਿੱਤਾ ਸੀ।
Previous articleTelemedicine ਰਾਹੀਂ ਮਰੀਜ਼ਾਂ ਨੂੰ ਮਿਲੇਗੀ ਰਾਹਤ, 70 ਪ੍ਰਤੀਸ਼ਤ ਮਰੀਜ਼ਾਂ ਦਾ ਈ-ਸੰਜੀਵਨੀ ਐਪ ਰਾਹੀਂ ਕੀਤਾ ਜਾਵੇਗਾ ਫਾਲੋ-ਅੱਪ
Next articleਨਸ਼ਾ ਮੁਕਤੀ ਯਾਤਰਾ ਸ਼ੁਰੂ ਕਰੇਗੀ Punjab Government, 2 ਤੋਂ 4 ਮਈ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਮੀਟਿੰਗਾਂ, ਪਿੰਡਾਂ ਅਤੇ ਵਾਰਡਾਂ ਨੂੰ ਕੀਤਾ ਜਾਵੇਗਾ ਕਵਰ

LEAVE A REPLY

Please enter your comment!
Please enter your name here