Home Desh ਜੇ ਅਮਰੀਕਾ ਵਿੱਚ ਟਰੱਕ ਚਲਾਉਣਾ, ਅੰਗਰੇਜ਼ੀ ਸਿੱਖਣੀ ਪੈਣੀ ਆ… ਰਾਸ਼ਟਰਪਤੀ ਟਰੰਪ ਨੇ... Deshlatest NewsPanjabVidesh ਜੇ ਅਮਰੀਕਾ ਵਿੱਚ ਟਰੱਕ ਚਲਾਉਣਾ, ਅੰਗਰੇਜ਼ੀ ਸਿੱਖਣੀ ਪੈਣੀ ਆ… ਰਾਸ਼ਟਰਪਤੀ ਟਰੰਪ ਨੇ ਜਾਰੀ ਕੀਤਾ ਨਵਾਂ ਫਰਮਾਨ By admin - April 29, 2025 8 0 FacebookTwitterPinterestWhatsApp ਰਾਸ਼ਟਰਪਤੀ ਟਰੰਪ ਨੇ ਇੱਕ ਨਵਾਂ ਕਾਰਜਕਾਰੀ ਹੁਕਮ ਜਾਰੀ ਕੀਤਾ ਹੈ ਜਿਸ ਵਿੱਚ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਦੀ ਸਮਝ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ। ਵ੍ਹਾਈਟ ਹਾਊਸ ਵਾਪਸ ਆਉਣ ਤੋਂ ਬਾਅਦ, ਡੋਨਾਲਡ ਟਰੰਪ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੇ ਹਨ। ਇਸ ਲਈ, ਟਰੰਪ ਹਰ ਰੋਜ਼ ਨਵੇਂ ਆਦੇਸ਼ ਪਾਸ ਕਰ ਰਹੇ ਹਨ। ਟਰੰਪ ਨੇ ਟਰੱਕ ਡਰਾਈਵਰਾਂ ਸੰਬੰਧੀ ਇੱਕ ਅਜਿਹਾ ਹੁਕਮ ਦਿੱਤਾ ਹੈ, ਜਿਸ ਨਾਲ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਦੀ ਚਿੰਤਾ ਵਧ ਗਈ ਹੈ। ਰਾਇਟਰਜ਼ ਦੀ ਰਿਪੋਰਟ ਅਨੁਸਾਰ, ਰਾਸ਼ਟਰਪਤੀ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਹਨ ਜਿਸ ਨਾਲ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਵਿੱਚ ਮੁਹਾਰਤ ਹੋਣਾ ਲਾਜ਼ਮੀ ਹੋ ਗਿਆ ਹੈ। ਇਸ ਫੈਸਲੇ ਨੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕਈ ਸੰਗਠਨਾਂ ਨੇ ਇਸ ਦਾ ਵਿਰੋਧ ਕਰਨਾ ਸੁਰੂ ਕਰ ਦਿੱਤਾ ਹੈ। ਉਹਨਾਂ ਕਹਿਣਾ ਹੈ ਕਿ ਇਸ ਨਾਲ ਰੁਜ਼ਗਾਰ ਵਿੱਚ ਵਿਤਕਰਾ ਵਧ ਸਕਦਾ ਹੈ ਅਤੇ ਨੌਕਰੀ ਪ੍ਰਾਪਤ ਕਰਨ ਵਿੱਚ ਬੇਲੋੜੀਆਂ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ। ਕਾਰਜਕਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਟਰੱਕ ਡਰਾਈਵਰ ਦੇਸ਼ ਦੀ ਆਰਥਿਕਤਾ, ਇਸਦੀ ਸੁਰੱਖਿਆ ਅਤੇ ਅਮਰੀਕੀ ਲੋਕਾਂ ਦੀ ਰੋਜ਼ੀ-ਰੋਟੀ ਲਈ ਜ਼ਰੂਰੀ ਹਨ। ਅੰਗਰੇਜ਼ੀ ਸਿੱਖਣੀ ਕਿਉਂ ਜ਼ਰੂਰੀ ਹੈ? ਸੋਮਵਾਰ ਨੂੰ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ, “ਅੰਗਰੇਜ਼ੀ ਵਿੱਚ ਮੁਹਾਰਤ, ਜਿਸਨੂੰ ਟਰੰਪ ਨੇ ਸੰਯੁਕਤ ਰਾਜ ਦੀ ਅਧਿਕਾਰਤ ਰਾਸ਼ਟਰੀ ਭਾਸ਼ਾ ਵਜੋਂ ਮਨੋਨੀਤ ਕੀਤਾ ਹੈ, ਪੇਸ਼ੇਵਰ ਡਰਾਈਵਰਾਂ ਲਈ ਟ੍ਰੈਫਿਕ ਸਿਗਨਲਾਂ ਨੂੰ ਪੜ੍ਹਨ ਅਤੇ ਸਮਝਣ ਅਤੇ ਟ੍ਰੈਫਿਕ ਸੁਰੱਖਿਆ, ਸਰਹੱਦੀ ਗਸ਼ਤ, ਖੇਤੀਬਾੜੀ ਚੌਕੀਆਂ ਅਤੇ ਕਾਰਗੋ ਤੋਲ-ਸੀਮਾ ਸਟੇਸ਼ਨ ਅਧਿਕਾਰੀਆਂ ਨਾਲ ਸੰਚਾਰ ਕਰਨ ਦੇ ਯੋਗ ਹੋਣ ਲਈ ਇੱਕ ਲੋੜ ਹੈ।” ਪੰਜਾਬੀਆਂ ਲਈ ਨਵੀਂ ਸਮੱਸਿਆ ? ਪੰਜਾਬ ਤੋਂ ਵਿਦੇਸ਼ਾਂ ਵਿੱਚ ਜਾਣ ਵਾਲੇ ਨੌਜਵਾਨ ਉੱਥੇ ਜਾ ਕੇ ਸਭ ਤੋਂ ਜ਼ਿਆਦਾ ਡਰਾਇਵਰੀ ਜਾਂ ਕਿਸੇ ਹੋਰ ਸੌਂਪਿੰਗ ਮਾਲਾਂ ਵਿੱਚ ਕੰਮ ਕਰ ਦੇ ਹਨ। ਕੈਨੇਡਾ ਤੋਂ ਅਮਰੀਕਾ ਰੋਜ਼ਾਨਾਂ ਹਜ਼ਾਰਾਂ ਹੀ ਪੰਜਾਬੀ ਡਰਾਇਵਰ ਟਰੱਕ ਲੈਕੇ ਜਾਂਦੇ ਹਨ। ਬਹੁਤ ਸਾਰੇ ਪੰਜਾਬੀ ਅਜਿਹੇ ਹਨ ਜਿਨ੍ਹਾਂ ਦੀ ਆਪਣੀ ਟਰਾਂਸਪੋਰਟ ਹੈ ਅਤੇ ਉਹ ਸਸਤੀ ਲੇਬਰ ਲਈ ਪੰਜਾਬ ਤੋਂ ਨਵੇਂ ਗਏ ਮੁੰਡਿਆਂ ਨੂੰ ਕੰਮ ਤੇ ਰੱਖਦੇ ਹਨ। ਹੁਣ ਅਮਰੀਕਨ ਸਰਕਾਰ ਵੱਲੋਂ ਲਿਆਂਦਾ ਗਿਆ। ਇਹ ਆਰਡਰ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਸਕਦਾ ਹੈ। ਸਰਕਾਰ ਦਾ ਮੰਨਣਾ ਹੈ ਕਿ ਟਰੱਕ ਡਰਾਇਵਰ ਅਜਿਹੇ ਹੋਣ ਜੋ ਜਾਂਚ ਅਧਿਕਾਰੀਆਂ ਨਾਲ ਅੰਗਰੇਜ਼ੀ ਵਿੱਚ ਸਹੀ ਤਰੀਕੇ ਨਾਲ ਗੱਲ ਕਰ ਸਕਣ।