Home Desh Pakistan ਨੇ ਅਟਾਰੀ-ਵਾਹਘਾ ਬਾਰਡਰ ਦਾ ਗੇਟ ਖੋਲ੍ਹਿਆ, ਭਾਰਤ ਤੋਂ ਵਾਪਸ ਲੈਣ ਲੱਗਾ...

Pakistan ਨੇ ਅਟਾਰੀ-ਵਾਹਘਾ ਬਾਰਡਰ ਦਾ ਗੇਟ ਖੋਲ੍ਹਿਆ, ਭਾਰਤ ਤੋਂ ਵਾਪਸ ਲੈਣ ਲੱਗਾ ਆਪਣੇ ਨਾਗਰਿਕ

83
0

ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਜਵਾਬੀ ਕਦਮ ਚੁੱਕੇ।

ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅਟਾਰੀ-ਵਾਹਘਾ ਬਾਰਡਰ ਤੇ ਆਪਣੇ ਵੱਲ ਦੇ ਗੇਟ ਦੁਬਾਰਾ ਖੋਲ੍ਹ ਦਿੱਤੇ, ਜਿਸ ਨਾਲ ਭਾਰਤ ਵਿੱਚ ਫਸੇ ਉਸਦੇ ਨਾਗਰਿਕਾਂ ਨੂੰ ਵਾਪਸ ਜਾਉਣ ਦੀ ਆਗਿਆ ਮਿਲ ਗਈ। ਇਹ ਕਦਮ ਇਸਲਾਮਾਬਾਦ ਤੋਂ ਲਗਭਗ 24 ਘੰਟੇ ਦੀ ਚੁੱਪੀ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਦੌਰਾਨ, ਬਹੁਤ ਸਾਰੇ ਪਾਕਿਸਤਾਨੀ ਨਾਗਰਿਕ – ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬਜ਼ੁਰਗ ਵੀ ਸ਼ਾਮਲ ਸਨ- ਭਾਰਤੀ ਧਰਤੀ ‘ਤੇ ਫਸੇ ਰਹੇ। ਹਾਲਾਂਕਿ, ਨਵੀਂ ਦਿੱਲੀ ਨੇ ਉਨ੍ਹਾਂ ਦੀ ਵਾਪਸੀ ਨੂੰ ਸੁਰੱਖਿਅਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ।
ਇਹ ਕਦਮ ਇਸਲਾਮਾਬਾਦ ਤੋਂ ਲਗਭਗ 24 ਘੰਟਿਆਂ ਦੀ ਚੁੱਪੀ ਤੋਂ ਬਾਅਦ ਆਇਆ ਹੈ ਜਿਸ ਦੌਰਾਨ ਕਈ ਪਾਕਿਸਤਾਨੀ ਨਾਗਰਿਕ – ਜੋ ਭਾਰਤ ਵਿੱਚ ਰਹਿੰਦ ਆਪਣੇ ਪਰਿਵਾਰਾਂ ਜਾ ਰਿਸ਼ਤੇਦਾਰਾਂ ਨੂੰ ਮਿਲਣ ਆਏ ਸਨ – ਇਸ ਅਨਿਸ਼ਚਿਤਤਾ ਦੌਰਾਨ ਭਾਰਤ ਦੀ ਧਰਤੀ ‘ਤੇ ਫਸੇ ਰਹੇ ਜਦੋਂ ਕਿ ਨਵੀਂ ਦਿੱਲੀ ਨੇ ਉਨ੍ਹਾਂ ਦੀ ਵਾਪਸੀ ਲਈ ਤਿਆਰ ਸੀ। ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਇਨ੍ਹਾਂ ਨਾਗਰਿਕਾਂ ਦੇ ਸ਼ਾਰਟ ਟਰਮ ਵੀਜ਼ੇ ਰੱਦ ਕਰ ਦਿੱਤੇ ਸਨ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ।
ਵੀਰਵਾਰ ਨੂੰ ਪਾਕਿਸਤਾਨ ਨੇ ਆਪਣੇ ਗੇਟ ਬੰਦ ਰੱਖੇ ਸਨ, ਜਿਸ ਕਾਰਨ ਬਹੁਤ ਸਾਰੇ ਪਾਕਿਸਤਾਨੀ ਨਾਗਰਿਕ ਭਾਰਤ ਵੱਲ ਅਟਾਰੀ ਵਿੱਚ ਫੱਸ ਗਏ ਸਨ। 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ 26 ਲੋਕਾਂ ਦੇ ਕਤਲੇਆਮ ਤੋਂ ਬਾਅਦ ਭਾਰਤ ਵੱਲੋਂ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਛੱਡਣ ਦੇ ਹੁਕਮ ਦਿੱਤੇ ਗਏ ਸਨ ਅਤੇ ਇਸ ਲਈ ਇੱਕ ਹਫ਼ਤੇ ਦੀ ਸਮਾਂ ਸੀਮਾ ਤੈਅ ਕੀਤੀ ਗਈ ਸੀ, ਹਾਲਾਂਕਿ ਭਾਰਤ ਨੇ ਬਾਅਦ ਵਿੱਚ ਅਗਲੇ ਹੁਕਮਾਂ ਤੱਕ ਪਾਕਿਸਤਾਨੀਆਂ ਨੂੰ ਦੇਸ਼ ਛੱਡਣ ਲਈ ਵੱਡੀ ਰਾਹਤ ਵੀ ਦੇ ਦਿੱਤੀ ਸੀ।

ਵੀਜ਼ਾ ‘ਤੇ ਆਧਾਰ ਤੇ ਵੱਖ-ਵੱਖ ਸੀ ਡੈੱਡਲਾਈਨ

ਸਰਹੱਦ ‘ਤੇ ਫਸੇ ਲੋਕਾਂ ਵਿੱਚ ਪਾਕਿਸਤਾਨੀ ਨਾਗਰਿਕ ਸੂਰਜ ਕੁਮਾਰ ਵੀ ਸ਼ਾਮਲ ਹੈ, ਜੋ ਆਪਣੀ ਬਜ਼ੁਰਗ ਮਾਂ ਨੂੰ ਹਰਿਦੁਆਰ ਦੀ ਯਾਤਰਾ ‘ਤੇ ਲਿਜਾਣ ਲਈ ਭਾਰਤ ਆਇਆ ਸੀ। ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੂਰਜ ਨੇ ਕਿਹਾ, “ਮੈਂ ਦਸ ਦਿਨ ਪਹਿਲਾਂ 45 ਦਿਨਾਂ ਦੇ ਵੀਜ਼ੇ ‘ਤੇ ਭਾਰਤ ਆਇਆ ਸੀ ਪਰ ਮੈਨੂੰ ਜਲਦੀ ਜਾਣ ਲਈ ਕਿਹਾ ਗਿਆ। ਜਦੋਂ ਮੈਂ ਅੱਜ ਸਵੇਰੇ 6 ਵਜੇ ਵਾਪਸ ਜਾਣ ਲਈ ਅਟਾਰੀ ਪਹੁੰਚਿਆ ਤਾਂ ਗੇਟ ਬੰਦ ਸਨ।”
ਜਦੋਂ ਤੋਂ ਭਾਰਤ ਨੇ ਚੋਣਵੇਂ ਵੀਜ਼ਾ ਸ਼੍ਰੇਣੀਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ,ਉਦੋਂ ਤੋਂ ਹੁਣ ਤੱਕ ਦੇਸ਼ ਛੱਡਣ ਵਾਲਿਆਂ ਦੀ ਗਿਣਤੀ 911 ਹੋ ਗਈ। ਇਸ ਦੌਰਾਨ, ਬੁੱਧਵਾਰ ਨੂੰ ਪਾਕਿਸਤਾਨੀ ਵੀਜ਼ਾ ਰੱਖਣ ਵਾਲੇ 15 ਭਾਰਤੀ ਨਾਗਰਿਕਾਂ ਨੇ ਵੀ ਸਰਹੱਦ ਪਾਰ ਕੀਤੀ, ਜਿਸ ਨਾਲ ਅਜਿਹੇ ਰਵਾਨਗੀ ਦੀ ਕੁੱਲ ਗਿਣਤੀ 23 ਹੋ ਗਈ।
ਦੇਸ਼ ਵਿੱਚ ਆਉਣ ਵਾਲਿਆਂ ਦੀ ਗੱਲ ਕਰੀਏ ਤਾਂ, 152 ਭਾਰਤੀ ਨਾਗਰਿਕ ਅਤੇ 73 ਪਾਕਿਸਤਾਨੀ ਨਾਗਰਿਕ ਜਿਨ੍ਹਾਂ ਕੋਲ ਲੰਬੇ ਸਮੇਂ ਦਾ ਭਾਰਤੀ ਵੀਜ਼ਾ ਹੈ, ਅੰਮ੍ਰਿਤਸਰ ਸਰਹੱਦ ਰਾਹੀਂ ਦੇਸ਼ ਵਿੱਚ ਦਾਖਲ ਹੋਏ ਹਨ, ਜਿਸ ਨਾਲ ਕੁੱਲ ਗਿਣਤੀ ਕ੍ਰਮਵਾਰ 1,617 ਅਤੇ 224 ਹੋ ਗਈ।
ਵੀਜ਼ਾ ਦੀ ਕਿਸਮ ਦੇ ਆਧਾਰ ‘ਤੇ ਐਗਜ਼ਿਟ ਡੈੱਡਲਾਈਨ ਵੱਖ-ਵੱਖ ਸੀ: ਸਾਰਕ ਵੀਜ਼ਾ ਲਈ 26 ਅਪ੍ਰੈਲ, 12 ਹੋਰ ਸ਼੍ਰੇਣੀਆਂ ਲਈ 27 ਅਪ੍ਰੈਲ ਅਤੇ ਮੈਡੀਕਲ ਵੀਜ਼ਾ ਲਈ 29 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ।

ਪਾਕਿਸਤਾਨੀ ਮੰਤਰੀ ਨੇ ਮੁੜ ਦਿੱਤੀ ਧਮਕੀ

ਦੋਵਾਂ ਗੁਆਂਢੀ ਮੁਲਕਾਂ ਵਿਚਕਾਰ ਤਣਾਅ ਵਧਣ ਤੇ ਪਾਕਿਸਤਾਨੀ ਮੰਤਰੀ ਹਨੀਫ਼ ਅੱਬਾਸੀ ਨੇ ਖੁੱਲ੍ਹ ਕੇ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਦਿੰਦਿਆ ਚੇਤਾਵਨੀ ਦਿੱਤੀ ਕਿ ਪਾਕਿਸਤਾਨ ਦੇ ਹਥਿਆਰ – ਜਿਸ ਵਿੱਚ ਗੌਰੀ, ਸ਼ਾਹੀਨ ਅਤੇ ਗਜ਼ਨਵੀ ਮਿਜ਼ਾਈਲਾਂ ਦੇ ਨਾਲ-ਨਾਲ 130 ਪ੍ਰਮਾਣੂ ਹਥਿਆਰ ਸ਼ਾਮਲ ਹਨ – “ਸਿਰਫ਼ ਭਾਰਤ ਲਈ” ਹੀ ਰੱਖੇ ਗਏ ਹਨ।
ਅੱਬਾਸੀ ਨੇ ਕਿਹਾ ਕਿ ਜੇਕਰ ਭਾਰਤ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਕੇ ਪਾਕਿਸਤਾਨ ਦੀ ਪਾਣੀ ਦੀ ਸਪਲਾਈ ਰੋਕਣ ਦੀ ਹਿੰਮਤ ਕਰਦਾ ਹੈ, ਤਾਂ ਉਸਨੂੰ “ਪੂਰੀ ਤਰ੍ਹਾਂ ਦੀ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ”। ਉਨ੍ਹਾਂ ਨੇ ਐਲਾਨ ਕੀਤਾ ਕਿ ਪਾਕਿਸਤਾਨ ਦੇ ਪਰਮਾਣੂ ਹਥਿਆਰ ਪ੍ਰਦਰਸ਼ਣ ਲਈ ਨਹੀਂ ਹਨ, ਅਤੇ ਉਨ੍ਹਾਂ ਦੇ ਅੱਡੇ ਦੇਸ਼ ਭਰ ਵਿੱਚ ਲੁਕੇ ਹੋਏ ਹਨ, ਜੇਕਰ ਭੜਕਾਇਆ ਗਿਆ ਤਾਂ ਅਸੀਂ ਹਮਲਾ ਕਰਨ ਲਈ ਤਿਆਰ ਹਾਂ।
Previous articleਪਾਣੀ ਪੰਜਾਬ ਦੀ ਲਾਈਫ-ਲਾਈਨ ਹੈ, ਆਲ ਪਾਰਟੀ ਮੀਟਿੰਗ ਤੋਂ ਬਾਅਦ ਬੋਲੇ CM ਭਗਵੰਤ ਮਾਨ
Next articleIndia-Pakistan ਤਣਾਅ ‘ਤੇ Jathedar Gargajj ਦੀ ਅਪੀਲ, ਕਿਹਾ- ਜੰਗ ਦੀ ਨਹੀਂ ਹੱਲ ਦੀ ਲੋੜ

LEAVE A REPLY

Please enter your comment!
Please enter your name here