ਜੰਮੂ- ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼ਰਧਾਲੂਆਂ ਨੂੰ ਖ਼ੁਸ਼ਖ਼ਬਰੀ ਹੈ। ਹੁਣ ਭਵਨ ਤੋਂ ਭੈਰੋ ਘਾਟੀ ਰੋਪ-ਵੇਅ ਦੀ ਆਨਲਾਈਨ ਸਰਵਿਸ ਸ਼ੁਰੂ ਹੋ ਗਈ ਹੈ। ਉੱਪ ਰਾਜਪਾਲ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਬੁਕਿੰਗ ਸਹੂਲਤ ਦਾ ਉਦਘਾਟਨ ਕੀਤਾ। ਸਿਨਹਾ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਸ਼ਰਾਈਨ ਬੋਰਡ ਬਿਹਤਰ ਯਾਤਰਾ ਸਹੂਲਤਾਂ ਦੇਣ ਲਈ ਕੋਸ਼ਿਸ਼ ਕਰ ਰਿਹਾ ਹੈ। ਰੋਪਵੇਅ ਦੀ ਟਿਕਟ ਡਬਲਿਊ.ਡਬਲਿਊ.ਡਬਲਿਊ. ਮਾਤਾਵੈਸ਼ਣੋਦੇਵੀ.ਓ.ਆਰ.ਜੀ. ‘ਚ ਪਹਿਲੇ ਆਓ ਪਹਿਲੇ ਪਾਓ ‘ਤੇ ਉਪਲੱਬਧ ਰਹੇਗੀ।
ਦੱਸਣਯੋਗ ਹੈ ਕਿ ਭਵਨ-ਭੈਰੋ ਘਾਟੀ ‘ਚ ਇਕ ਘੰਟੇ ਅੰਦਰ ਜਾਣ ਵਾਲੇ 800 ਦੇ ਕਰੀਬ ਸ਼ਰਧਾਲੂਆਂ ਲਈ ਇਹ ਸਹੂਲਤ 8 ਤੋਂ 10 ਘੰਟੇ ਪ੍ਰਤੀ ਦਿਨ ਤੱਕ ਉਪਲੱਬਧ ਰਹਿੰਦੀ ਹੈ। ਉੱਤਰਾਖੰਡ ‘ਚ ਸਭ ਤੋਂ ਲੰਬੀ ਸੜਕ ਸੁਰੰਗ ਸੋਨਪ੍ਰਯਾਗ ਤੋਂ ਕਾਲੀਮਠ ਵਿਚਾਲੇ ਬਣਾਈ ਜਾਵੇਗੀ। ਇਸ ਸੁਰੰਗ ਦੇ ਬਣਨ ਨਾਲ ਜਿੱਥੇ ਕੇਦਾਰਨਾਥ ਦੀ ਯਾਤਰਾ ਸੌਖੀ ਹੋ ਜਾਵੇਗੀ, ਉੱਥੇ ਹੀ ਗੌਰੀਕੁੰਡ ਰਾਜਮਾਰਗ ‘ਤੇ ਜਾਮ ਤੋਂ ਛੁਟਕਾਰਾ ਵੀ ਮਿਲ ਸਕੇਗਾ।