Home Crime ਆਨਲਾਈਨ ਖ਼ਰੀਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼

ਆਨਲਾਈਨ ਖ਼ਰੀਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼

126
0

ਆਨਲਾਈਨ ਸ਼ਾਪਿੰਗ ‘ਚ ਸਭ ਤੋਂ ਜ਼ਿਆਦਾ ਡਰ ਗਲਤ ਪ੍ਰੋਡਕਟਸ ਦੀ ਡਿਲਵਰੀ ਦਾ ਸਤਾਉਂਦਾ ਹੈ। ਅਜਿਹੇ ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਹੁਣ ਇਕ ਹੋਰ ਅਜਿਹੇ ਮਾਮਲੇ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿਚ ਇਕ ਸ਼ਖਸ ਨੇ ਮਹਿੰਗਾ ਹੈੱਡਫੋਨ ਆਨਲਾਈਨ ਆਰਡਰ ਕੀਤਾ ਸੀ। ਐਮਾਜ਼ੋਨ ਤੋਂ ਜਦੋਂ ਉਸਦਾ ਪਾਰਸਲ ਆਇਆ ਤਾਂ ਬਾਕਸ ‘ਚ ਜੋ ਨਿਕਲਿਆ ਉਸਦਾ ਅੰਦਾਜ਼ਾ ਵੀ ਨਹੀਂ ਸੀ।  ਸ਼ਖਸ ਨੇ ਦੱਸਿਆ ਕਿ ਜਦੋਂ ਪਾਰਸਲ ਆਇਆ ਤਾਂ ਸਭ ਕੁਝ ਆਮ ਲੱਗ ਰਿਹਾ ਸੀ। ਇੱਥੋਂ ਤਕ ਕਿ ਬਾਕਸ ਦੀ ਸੀਲ ਵੀ ਪੂਰੀ ਤਰ੍ਹਾਂ ਬੰਦ ਸੀ ਪਰ ਜਦੋਂ ਉਸਨੇ ਬਾਕਸ ਨੂੰ ਖੋਲ੍ਹਿਆ ਤਾਂ ਇਸ ਵਿਚ ਹੈੱਡਫੋਨ ਨਹੀਂ ਸੀ। ਬਾਕਸ ‘ਚੋਂ ਇਕ ਟੂਥਪੇਸਟ ਨਿਕਲੀ।

‘X’ ‘ਤੇ ਸ਼ੇਅਰ ਕੀਤਾ ਪੂਰਾ ਮਾਮਲਾ

ਇਸ ਘਟਨਾ ਨੂੰ ਸ਼ਖਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸ਼ੇਅਰ ਕੀਤਾ ਹੈ। ਯਸ਼ ਓਝਾ ਨਾਂ ਦੇ ਸ਼ਖਸ ਨੇ ਐਮਾਜ਼ੋਨ ਤੋਂ  ਆਏ ਪ੍ਰੋਡਕਟ ਦੀ ਅਨਬਾਕਸਿੰਗ ਵੀਡੀਓ ਐਕਸ ‘ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਸਾਫ ਦਿਸ ਰਿਹਾ ਹੈ ਕਿ ਬਾਕਸ ‘ਚੋਂ ਟੂਥਪੇਸਟ ਨਿਕਲੀ ਹੈ। ਦਰਅਸਲ ਉਸਨੇ ਐਮਾਜ਼ੋਨ ਤੋਂ 19,990 ਰੁਪਏ ਦੀ ਕੀਮਤ ਵਾਲਾ Sony XB910N ਵਾਇਰਲੈੱਸ ਨੌਇਜ਼ ਕੈਂਸਲੇਸ਼ਨ ਹੈੱਡਫੋਨ ਖ਼ਰੀਦਿਆ ਸੀ। ਉਸਨੇ ਜਦੋਂ ਬਾਕਸ ਨੂੰ ਖੋਲ੍ਹਿਆ ਤਾਂ ਉਸ ਵਿਚੋਂ ਹੈੱਡਫੋਨ ਨਹੀਂ ਸਗੋਂ ਟੂਥਪੇਸਟ ਨਿਕਲੀ।

ਪੀੜਤ ਦੀ ਮੰਨੀਏ ਤਾਂ ਐਮਾਜ਼ੋਨ ਇੰਡੀਆ ਨੇ ਇਸ ਮਾਮਲੇ ਨੂੰ ਅਜੇ ਤਕ ਹਲ ਨਹੀਂ ਕੀਤਾ। ਐਮਾਜ਼ੋਨ ਇੰਡੀਆ ਨੇ ਯੂਜ਼ਰ ਦੇ ਪੋਸਟ ‘ਤੇ ਰਿਪਲਾਈ ਨਹੀਂ ਕੀਤਾ ਸੀ, ਨਾ ਹੀ ਹੁਣ ਤਕ ਇਸ ਮਾਮਲੇ ਨੂੰ ਹਲ ਕੀਤਾ ਹੈ। ਦੁਬਾਰਾ ਪੋਸਟ ਕਰਨ ‘ਤੇ ਐਮਾਜ਼ੋਨ ਨੇ ਰਿਪਲਾਈ ਕੀਤਾ ਹੈ। ਪੋਸਟ ਮੁਤਾਬਕ, ਐਮਾਜੋਨ ਨੇ ਰਿਪਲਾਈ ਕੀਤਾ ਕਿ ਉਨ੍ਹਾਂ ਨੇ ਸਹੀ ਪ੍ਰੋਡਕਟ ਡਿਲਿਵਰ ਕੀਤਾ ਹੈ।

ਇਕ ਹੋਰ ਯੂਜ਼ਰ ਨੇ ਯਸ਼ ਓਝਾ ਦੀ ਪੋਸਟ ‘ਤੇ ਰਿਪਲਾਈ ਕਰਦੇ ਹੋਏ ਲਿਖਿਆ ਕਿ ਈ-ਕਾਮਰਸ ਪਲੇਟਫਾਰਮ ਇਸ ‘ਤੇ ਕੋਈ ਐਕਸਚੇਂਜ ਜਾਂ ਰਿਫੰਡ ਨਹੀਂ ਦੇਵੇਗਾ। ਹਾਲਾਂਕਿ, ਇਕ ਹੋਰ ਪੋਸਟ ‘ਤੇ ਰਿਪਲਾਈ ਕਰਦੇ ਹੋਏ ਐਮਾਜ਼ੋਨ ਹੈਲਪ ਨੇ ਲਿਖਿਆ ਹੈ ਕਿ ਇਸ ਮਾਮਲੇ ਨੂੰ ਹਲ ਕਰਨ ਤਕ ਉਨ੍ਹਾਂ ਨੂੰ ਇੰਤਜ਼ਾਰ ਕਰਨਾ ਹੋਵੇਗਾ। ਜੇਕਰ ਇਹ ਸਮੱਸਿਆ ਸੇਲਰ ਜਾਂ ਐਮਾਜ਼ੋਨ ਡਿਲਿਵਰੀ ਵੱਲੋਂ ਹੋਈ ਹੈ ਤਾਂ ਕੰਪਨੀ ਇਸਨੂੰ ਠੀਕ ਕਰੇਗੀ।

Previous articleਸਕੂਲੀ ਵਿਦਿਆਰਥੀਆਂ ਲਈ ਵੱਡਾ ਐਲਾਨ
Next articleਨਸ਼ਿਆਂ ਦੇ ਕੇਸ ਨੂੰ ਲੈ ਕੇ ਐਕਸ਼ਨ ਮੋਡ ‘ਚ ਪੰਜਾਬ ਪੁਲਿਸ

LEAVE A REPLY

Please enter your comment!
Please enter your name here