Home Desh Indian Army PC: ਪਾਕਿਸਤਾਨ ਨੂੰ ਜਵਾਬ ਦਿੰਦੇ ਹੋਏ DGMO ਨੇ ਕੀਤਾ ਐਸ਼ੇਜ... Deshlatest NewsPanjabRajnitiVidesh Indian Army PC: ਪਾਕਿਸਤਾਨ ਨੂੰ ਜਵਾਬ ਦਿੰਦੇ ਹੋਏ DGMO ਨੇ ਕੀਤਾ ਐਸ਼ੇਜ ਸੀਰੀਜ ਅਤੇ ਕੋਹਲੀ ਦਾ ਜਿਕਰ By admin - May 12, 2025 69 0 FacebookTwitterPinterestWhatsApp ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਵੀ, ਆਪ੍ਰੇਸ਼ਨ ਸਿੰਦੂਰ ਅਜੇ ਵੀ ਐਕਟਿਵ ਹੈ। ਸੋਮਵਾਰ ਨੂੰ ਇੱਕ ਵਾਰ ਮੁੜ ਤੋਂ ਫੌਜ ਦੀ ਬ੍ਰੀਫਿੰਗ ਹੋਈ, ਜਿਸਦੀ ਸ਼ੁਰੂਆਤ ਰਾਮਧਾਰੀ ਸਿੰਘ ਦਿਨਕਰ ਦੀ ਇੱਕ ਕਵਿਤਾ ਨਾਲ ਸ਼ੁਰੂ ਹੋਈ, ਜਿਸਦੀ ਲਾਈਨ ਹੈ ‘ਯਾਚਨਾ ਨਹੀਂ..ਅਬ ਰਣ ਹੋਗਾ…’। ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ ਕਿ ਸਾਡੀ ਲੜਾਈ ਅੱਤਵਾਦ ਵਿਰੁੱਧ ਸੀ। 7 ਮਈ ਨੂੰ ਅੱਤਵਾਦੀਆਂ ‘ਤੇ ਹਮਲਾ ਕੀਤਾ, ਪਰ ਪਾਕਿਸਤਾਨੀ ਫੌਜ ਨੇ ਇਸਨੂੰ ਆਪਣੀ ਲੜਾਈ ਬਣਾ ਲਿਆ। ਇਸੇ ਲਈ ਸਾਨੂੰ ਜਵਾਬ ਦੇਣਾ ਪਿਆ। ਇਸ ਦੌਰਾਨ ਏਅਰ ਚੀਫ ਮਾਰਸ਼ਲ ਏਕੇ ਭਾਰਤੀ ਨੇ ਪਾਕਿਸਤਾਨ ਦੇ ਹਮਲਿਆਂ ਦੀ ਜਵਾਬੀ ਕਾਰਵਾਈ ਦੌਰਾਨ ਫੌਜ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਪਾਕਿਸਤਾਨ ਨੂੰ ਜਵਾਬ ਦਿੰਦੇ ਹੋਏ DGMO ਨੇ ਐਸ਼ੇਜ ਸੀਰੀਜ ਅਤੇ ਵਿਰਾਟ ਕੋਹਲੀ ਦਾ ਵੀ ਜਿਕਰ ਕੀਤਾ, ਜਿਨ੍ਹਾਂ ਨੇ ਅੱਜ ਹੀ ਟੈਸਟ ਕੈਰੀਅਰ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਭਾਰਤ ਦੇ ਏਅਰ ਡਿਫੈਂਸ ਸਿਸਟਮ ਨੂੰ ਭੇਦਨਾ ਮੁਸ਼ਕੱਲ: ਫੌਜ ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ ਕਿ ਅਸੀਂ ਚੀਨ ਦੀ ਮਿਜ਼ਾਈਲ ਪੀਐਲ-15 ਨੂੰ ਅਸੀਂ ਮਾਰ ਮੁਕਾਇਆ ਹੈ। ਉੱਧਰ, ਪਾਕਿਸਤਾਨੀ ਡ੍ਰੋਨ ਲੇਜਰ ਗਨ ਨਾਲਮਾਰ ਮੁਕਾਏ ਗਏ। ਇਸ ਤੋਂ ਇਲਾਵਾ, ਸਾਡੇ ਏਅਰ ਡਿਫੈਂਸ ਸਿਸਟਮ ਨੂੰ ਭੇਦਨਾ ਬਹੁਤ ਮੁਸ਼ਕਲ ਹੈ। ਪਿਛਲੇ ਕੁਝ ਸਾਲਾਂ ਵਿੱਚ ਫੌਜ ਦਾ ਆਧੁਨਿਕੀਕਰਨ ਹੋਇਆ ਹੈ। ਚੀਨ-ਤੁਰਕੀ ਹਥਿਆਰਾਂ ਦਾ ਮਲਬਾ ਦਿਖਾਇਆ ਏਅਰ ਮਾਰਸ਼ਲ ਭਾਰਤੀ ਨੇ ਕਿਹਾ, “ਪਾਕਿਸਤਾਨ ਦੁਆਰਾ ਵਰਤੇ ਜਾਂਦੇ ਡਰੋਨ ਅਤੇ ਮਨੁੱਖ ਰਹਿਤ ਲੜਾਕੂ ਹਵਾਈ ਵਾਹਨਾਂ ਦੀਆਂ ਕਈ ਕੋਸ਼ਿਸ਼ਾਂ ਨੂੰ ਵੀ ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਕੀਤੇ ਸਾਫਟ ਐਂਡ ਹਾਰਡ ਕਿਲ ਕਾਊਂਟਰ-ਯੂਏਐਸ ਸਿਸਟਮ ਅਤੇ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਭਾਰਤੀ ਹਵਾਈ ਰੱਖਿਆ ਕਰਮਚਾਰੀਆਂ ਦੁਆਰਾ ਨਾਕਾਮ ਕਰ ਦਿੱਤਾ ਗਿਆ।” ਅੱਤਵਾਦੀਆਂ ਦੇ ਪਾਪ ਦਾ ਘੜਾ ਭਰ ਚੁੱਕਾ ਸੀ – ਭਾਰਤੀ ਫੌਜ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਕਿਹਾ ਕਿ ਸਾਨੂੰ ਆਪ੍ਰੇਸ਼ਨ ਸਿੰਦੂਰ ਦੀ ਕਾਰਵਾਈ ਨੂੰ ਇੱਕ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਹੁਣ ਆਮ ਨਾਗਰਿਕਾਂ ਅਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਹਿਲਗਾਮ ਤੱਕ ਇਸ ਪਾਪ ਦਾ ਘਾ ਭਰ ਗਿਆ ਸੀ। ਅਸੀਂ ਇਹ ਪੂਰਾ ਆਪਰੇਸ਼ਨ ਕੰਟਰੋਲ ਰੇਖਾ ਪਾਰ ਕੀਤੇ ਬਿਨਾਂ ਕੀਤਾ, ਇਸ ਲਈ ਸਾਨੂੰ ਪੂਰਾ ਅੰਦਾਜ਼ਾ ਸੀ ਕਿ ਦੁਸ਼ਮਣ ਕੀ ਕਰੇਗਾ, ਇਸ ਲਈ ਸਾਡੀ ਹਵਾਈ ਰੱਖਿਆ ਪੂਰੀ ਤਰ੍ਹਾਂ ਤਿਆਰ ਸੀ। ਵਾਈਸ ਐਡਮਿਰਲ ਏਐਨ ਪ੍ਰਮੋਦ ਨੇ ਕਿਹਾ ਕਿ ਅਸੀਂ ਅਰਬ ਸਾਗਰ ਵਿੱਚ ਨਿਰੰਤਰ ਨਜ਼ਰ ਬਣਾ ਕੇ ਰੱਖੀ ਅਤੇ ਕਈ ਸੌ ਕਿਲੋਮੀਟਰ ਤੱਕ ਕਿਸੇ ਵੀ ਸ਼ੱਕੀ ਵਸਤੂ ਨੂੰ ਨੇੜੇ ਨਹੀਂ ਆਉਣ ਦਿੱਤਾ। ਅਸੀਂ ਆਪਣਾ ਮਿਸ਼ਨ ਅਚੀਵ ਕਰ ਲਿਆ ਹੈ। ‘ਭੈਅ ਬਿਨ ਹੋਏ ਨਾ ਪ੍ਰੀਤਿ’… ਏਅਰ ਮਾਰਸ਼ਲ ਏਕੇ ਭਾਰਤੀ ਏਅਰ ਮਾਰਸ਼ਲ ਏਕੇ ਭਾਰਤੀ ਨੇ ” ਵਾਲੀ ਲਾਈਨ ਦੀ ਉਦਾਹਰਣ ਦਿੰਦੇ ਹੋਏ, ਰਾਮਚਰਿਤ ਮਾਨਸ ਦਾ ਇੱਕ ਚੌਪਾਈ ਪੜ੍ਹੀ। ਉਨ੍ਹਾਂ ਨੇ ਕਿਹਾ, विनय न मानत जलधि जड़, गए तीनि दिन बीति। बोले राम सकोप तब, भय बिनु होइ न प्रीति।।