Home Desh Amritsar ਵਿੱਚ ਹੋਇਆ ਧਮਾਕਾ, ਇੱਕ ਗੰਭੀਰ ਜਖ਼ਮੀ, ਲੋਕ ਬੋਲੇ- ਹੱਥ ਵਿੱਚ ਸੀ...

Amritsar ਵਿੱਚ ਹੋਇਆ ਧਮਾਕਾ, ਇੱਕ ਗੰਭੀਰ ਜਖ਼ਮੀ, ਲੋਕ ਬੋਲੇ- ਹੱਥ ਵਿੱਚ ਸੀ ਬੰਬ, ਪੁਲਿਸ ਕਰ ਰਹੀ ਹੈ ਜਾਂਚ

19
0

ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਇੱਕ ਧਮਾਕਾ ਹੋਇਆ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਅੰਮ੍ਰਿਤਸਰ ‘ਚ ਮਜੀਠਾ ਰੋਡ ਸਥਿਤ ਬਾਈਪਾਸ ਨੇੜੇ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਧਮਾਕੇ ਦੀ ਅਵਾਜ਼ ਸੁਣ ਕੇ ਲੋਕ ਨੇੜੇ ਪਹੁੰਚੇ ਜਿਨ੍ਹਾਂ ਨੇ ਜਖ਼ਮੀ ਹਾਲਤ ਵਿੱਚ ਨੌਜਵਾਨ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਪਹੁੰਚਾਇਆ। ਮੌਕੇ ਤੇ ਲੋਕਾਂ ਦਾ ਕਹਿਣਾ ਹੈ ਕਿ ਵਿਅਕਤੀ ਦੇ ਹੱਥ ਵਿੱਚ ਬੰਬ ਨੁਮਾ ਕੋਈ ਚੀਜ਼ ਸੀ। ਜੋ ਉਸ ਦੇ ਹੱਥ ਵਿੱਚ ਹੀ ਬਲਾਸਟ ਹੋ ਗਈ। ਇਸ ਧਮਾਕੇ ਵਿੱਚ ਉਸਦੀਆਂ ਲੱਤਾਂ ਬਾਵਾਂ ਵੀ ਉੱਡ ਗਈਆਂ ਹਨ।
ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇੱਕ ਧਮਾਕੇ ਦੀ ਆਵਾਜ਼ ਆਈ ਸੀ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਜਖਮੀ ਹੋ ਗਿਆ ਉਸ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਵੀ ਦਾਖਿਲ ਕਰਵਾਇਆ ਗਿਆ ਹੈ ਇਹ ਕਿਸ ਚੀਜ਼ ਦਾ ਧਮਾਕਾ ਸੀ ਇਹ ਨਹੀਂ ਪਤਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ

ਧਮਾਕੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ

ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ “ਧਮਾਕੇ ਦੀ ਆਵਾਜ਼ ਸੁਣਨ ‘ਚ ਆਈ ਸੀ, ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਜਖਮਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਕਿਹੜੀ ਚੀਜ਼ ਦਾ ਧਮਾਕਾ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।”
ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਧਮਾਕਾ ਕਿਸ ਮਕਸਦ ਨਾਲ ਹੋਇਆ ਜਾਂ ਵਿਅਕਤੀ ਕਿਹੜੀ ਮੰਸ਼ਾ ਦੇ ਨਾਲ ਇਲਾਕੇ ‘ਚ ਆਇਆ ਸੀ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਏਜੰਸੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ।
ਮੌਕੇ ‘ਤੇ ਮੌਜੂਦ ਲੋਕਾਂ ਦੇ ਅਨੁਸਾਰ, ਜਖਮੀ ਵਿਅਕਤੀ ਦੇ ਹੱਥ ਵਿੱਚ ਕੋਈ ਬੰਬ ਵਰਗੀ ਵਸਤੂ ਸੀ ਜੋ ਅਚਾਨਕ ਉਸਦੇ ਹੱਥ ਵਿੱਚ ਹੀ ਫਟ ਪਈ। ਧਮਾਕੇ ਕਾਰਨ ਵਿਅਕਤੀ ਦੀਆਂ ਲੱਤਾਂ ਅਤੇ ਬਾਂਹਾਂ ਵੀ ਉੱਡ ਗਈਆਂ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਲਾਕੇ ਵਿੱਚ ਵਧਾਈ ਗਈ ਸੁਰੱਖਿਆ

ਇਸ ਘਟਨਾ ਤੋਂ ਬਾਅਦ, ਡੀਸੈਂਟ ਐਵੇਨਿਊ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Previous articleਹੁਣ ਹੋਵੇਗੀ ‘Easy Registry’, ਮੁੱਖ ਮੰਤਰੀ ਨੇ ਕੀਤੀ ਸ਼ੁਰੂਆਤ, 15 ਜੁਲਾਈ ਤੋਂ ਸੂਬੇ ਭਰ ਵਿੱਚ ਹੋਵੇਗੀ ਲਾਗੂ
Next articlePunjab Kings ਬਣੀ ਨੰਬਰ-1, ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ

LEAVE A REPLY

Please enter your comment!
Please enter your name here