Home Desh ਚੋਣ ਲੜਨ ਦੇ ਫੈਸਲੇ ਤੋਂ ਬਾਅਦ ਬੋਲੇ ਘੁੰਮਣ- ਕਿਸੇ ਪਾਰਟੀ ਨਾਲ ਸੰਪਰਕ...

ਚੋਣ ਲੜਨ ਦੇ ਫੈਸਲੇ ਤੋਂ ਬਾਅਦ ਬੋਲੇ ਘੁੰਮਣ- ਕਿਸੇ ਪਾਰਟੀ ਨਾਲ ਸੰਪਰਕ ਨਹੀਂ, ਜਿਸ ਨਾਲ ਵਿਚਾਰਧਾਰਾ ਮਿਲੇਗੀ ਉਸ ਨੂੰ ਜੁਆਇੰਨ ਕਰਾਂਗਾ

89
0

ਵਰਿੰਦਰ ਸਿੰਘ ਘੁਮਣ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਮਿੱਟੀ ਤੋਂ ਉੱਠ ਕੇ ਬਾਡੀ ਬਿਲਡਿੰਗ ਦੀ ਦੁਨੀਆਂ ‘ਚ ਰਿਕਾਰਡ ਬਣਾਏ ਹਨ।

ਅੰਤਰਰਾਸ਼ਟਰੀ ਬਾਡੀ ਬਿਲਡਰ ਤੇ ਬਾਲੀਵੁੱਡ ਐਕਟਰ ਵਰਿੰਦਰ ਸਿੰਘ ਘੁੰਮਣ ਨੇ ਬੀਤੀ ਦਿਨੀਂ ਸੋਸ਼ਲ ਮੀਡੀਆ ਪੋਸਟ ਰਾਹੀਂ ਚੋਣ ਲੜਨ ਦੀ ਘੋਸ਼ਣਾ ਕੀਤੀ ਸੀ। ਹੁਣ ਇਸ ਨੂੰ ਲੈ ਕੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਨੇ ਚੋਣ ਲੜਨ ਦੇ ਫੈਸਲੇ ‘ਤੇ ਮੋਹਰ ਲਗਾ ਦਿੱਤੀ ਹੈ। ਦੱਸ ਦਈਏ ਕਿ ਘੁੰਮਣ ਨੇ ਸੋਸ਼ਲ ਮੀਡੀਆ ਪੋਸਟ ‘ਤੇ ਆਪਣੇ ਫੈਨਸ ਨੂੰ ਪੁੱਛਿਆ ਸੀ ਕਿ ਉਹ ਕਿਸੇ ਪਾਰਟੀ ਵੱਲੋਂ ਚੋਣ ਲੜਨ ਜਾਂ ਫਿਰ ਅਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋਣ।
ਵਰਿੰਦਰ ਸਿੰਘ ਘੁਮਣ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਮਿੱਟੀ ਤੋਂ ਉੱਠ ਕੇ ਬਾਡੀ ਬਿਲਡਿੰਗ ਦੀ ਦੁਨੀਆਂ ‘ਚ ਰਿਕਾਰਡ ਬਣਾਏ ਹਨ। ਉਹ ਕਿਸੀ ਰਾਜਨੀਤਿਕ ਪਿਛੋਕੜ ਤੋਂ ਨਹੀਂ ਆਉਂਦੇ ਹਨ, ਪਰ ਉਨ੍ਹਾਂ ਨੂੰ ਪੰਜਾਬ ਦੀ ਰਾਜਨੀਤੀ ਤੇ ਨੌਜਵਾਨਾਂ ਦੇ ਕਰੀਬ ਜਾਣਾ ਹੈ। ਉਹ ਇੱਕ ਪੋਜੀਟਿਵ ਸੋਚ ਦੇ ਨਾਲ ਰਾਜਨੀਤੀ ‘ਚ ਕਦਮ ਰੱਖਣ ਜਾ ਰਹੇ ਹਨ।
ਘੁੰਮਣ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਪਿਛਲੇ 20 ਸਾਲਾਂ ਤੋਂ ਰਿਪ੍ਰਜੈਂਟ ਕੀਤਾ। ਪੰਜਾਬ ਦਾ ਰਹਿਣ ਵਾਲਾ ਹਾਂ, ਚੰਗੀ ਜ਼ਿੰਦਗੀ ਜੀ ਰਿਹਾ ਹਾਂ, ਕਿਸੇ ਚੀਜ਼ ਦੀ ਕਮੀਂ ਨਹੀਂ । ਪੰਜਾਬ ਦੀ ਸਥਿਤੀ ਦੇਖਦੇ ਹੋਏ ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ ਹੈ।
ਬਾਡੀ ਬਿਲਡਰ ਘੁੰਮਣ ਨੇ ਕਿਹਾ ਕਿ ਫਿਲਹਾਲ ਉਹ ਕਿਸੇ ਪਾਰਟੀ ਨਾਲ ਨਹੀਂ ਜੁੜੇ ਹਨ ਤੇ ਨਾਂ ਹੀ ਕਿਸੇ ਪਾਰਟੀ ‘ਚ ਜਾਣ ਦਾ ਵਿਚਾਰ ਹੈ, ਆਉਣ ਵਾਲੇ ਸਮੇਂ ‘ਚ ਕੋਈ ਵੀ ਪਾਰਟੀ ਉਨ੍ਹਾਂ ਨਾਲ ਸੰਪਰਕ ਕਰੇਗੀ ਤਾਂ ਉਨ੍ਹਾਂ ਨਾਲ ਚਰਚਾ ਕਰਕੇ ਅੱਗੇ ਦਾ ਫੈਸਲਾ ਲਿਆ ਜਾਵੇਗਾ। ਜੇਕਰ ਕਿਸੇ ਪਾਰਟੀ ਨਾਲ ਵਿਚਾਰਧਾਰਾ ਮਿਲਦੀ ਹੋਵੇਗੀ ਤਾਂ ਜ਼ਰੂਰ ਪਾਰਟੀ ਜੁਆਇੰਨ ਕਰਾਂਗਾ ਤੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗਾ।
Previous articleBharat Bhushan Ashu ਦੇ ਹੱਕ ‘ਚ ਨਿਤਰੇ ਵੜਿੰਗ, ਬੋਲੇ- ਕਾਂਗਰਸ ਇੱਕਜੁਟ ਹੈ
Next articleDelhi: ਬਕਰੀਦ ‘ਤੇ ਜਾਮਾ ਮਸਜਿਦ ‘ਚ ਕੀਤੀ ਗਈ ਨਮਾਜ਼ ਅਦਾ, ਲੋਕਾਂ ਦੀ ਮੰਗ- ਕੁਰਬਾਨੀ ‘ਤੇ ਬੰਦ ਹੋਣੀ ਚਾਹੀਦੀ ਰਾਜਨੀਤੀ

LEAVE A REPLY

Please enter your comment!
Please enter your name here