Home latest News ਕ੍ਰਿਸਮਸ ਦੇ ਰੰਗ ‘ਚ ਰੰਗੇ ਗਏ ਇਟਲੀ ਦੇ ਸ਼ਹਿਰ

ਕ੍ਰਿਸਮਸ ਦੇ ਰੰਗ ‘ਚ ਰੰਗੇ ਗਏ ਇਟਲੀ ਦੇ ਸ਼ਹਿਰ

91
0

ਈਸਾਈ ਧਰਮ ਦੇ ਸਭ ਤੋਂ ਵੱਡੇ ਤਿਉਹਾਰ ਕ੍ਰਿਸਮਿਸ ਨੂੰ ਮਨਾਉਣ ਲਈ ਜਿੱਥੇ ਸਮੁੱਚੇ ਵਿਸ਼ਵ ਭਰ ਵਿੱਚ ਤਿਆਰੀਆਂ ਜੋਰਾਂ ‘ਤੇ ਚੱਲ ਰਹੀਆਂ ਹਨ ।ਉੱਥੇ ਯੂਰਪੀਅਨ ਮੁਲਕ ਇਟਲੀ ਅੰਦਰ ਵੀ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਕ੍ਰਿਸਮਸ ਦੇ ਮੱਦੇਨਜਰ ਸਾਰੇ ਸ਼ਹਿਰਾਂ ਅਤੇ ਮਾਰਕੀਟਾਂ ਵਿੱਚ ਖੂਬ ਸਜਾਵਟ ਕੀਤੀ ਗਈ ਹੈ ਅਤੇ ਥਾਂ-ਥਾਂ ਤੇ ਕ੍ਰਿਸਮਸ ਟਰੀ (ਕ੍ਰਿਸਮਸ ਦਰੱਖਤ) ਲਗਾਏ ਹਨ, ਜੋ ਕਿ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗਾ ਰਹੇ ਹਨ।

ਰੋਮ ਸਥਿੱਤ ਪਵਿੱਤਰ ਵੈਟੀਕਨ ਸਿਟੀ ਅਤੇ ਹੋਰਨਾਂ ਸ਼ਹਿਰਾਂ ਦੇ ਗਿਰਜਾਘਰਾਂ ਅੰਦਰ ਕ੍ਰਿਸਮਸ ਸਬੰਧੀ ਵਿਸ਼ੇਸ਼ ਪ੍ਰਾਥਨਾਵਾਂ ਵੀ ਸ਼ੁਰੂ ਹੋ ਗਈਆਂ ਹਨ। ਉੱਧਰ ਪ੍ਰਸ਼ਾਸਨ ਵੱਲੋਂ ਕ੍ਰਿਸਮਸ ਦੇ ਮੱਦੇਨਜਰ ਲੋਕਾਂ ਦੀ ਸੁਰੱਖਿਆ ਲਈ ਚੌਕਸੀ ਵਧਾ ਦਿੱਤੀ ਗਈ ਹੈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੱਸਣਯੋਗ ਹੈ ਕਿ ਕ੍ਰਿਸਮਸ ਦਾ ਸਬੰਧ ਪ੍ਰਭੂ ਯੀਸ਼ਹੂ ਮਸੀਹ ਦੇ ਜਨਮ ਨਾਲ਼ ਸਬੰਧਤ ਹੈ। ਈਸਾਈ ਮਤ ਵਾਲੇ ਦੇਸ਼ ਇਸ ਤਿਉਹਾਰ ਨੂੰ ਬੜੇ ਵਧੀਆ ਤਰੀਕੇ ਨਾਲ ਮਨਾਉਂਦੇ ਹਨ।

Previous articleਸੋਨੀਆ ਦਾ ਦੋਸ਼- ਲੋਕਤੰਤਰ ਦਾ ਗਲ਼ਾ ਘੁੱਟ ਰਹੀ ਹੈ ਸਰਕਾਰ
Next articleਚੰਡੀਗੜ੍ਹ ‘ਚ ਫਟਿਆ ਸਿਲੰਡਰ

LEAVE A REPLY

Please enter your comment!
Please enter your name here