Home Desh ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸਾਂਸਦ ਫੰਡ ‘ਚੋਂ 3.25 ਕਰੋੜ ਰੁਪਏ...

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸਾਂਸਦ ਫੰਡ ‘ਚੋਂ 3.25 ਕਰੋੜ ਰੁਪਏ ਕੀਤੇ ਜਾਰੀ, ਸੰਤ ਸੀਚੇਵਾਲ ਨੇ ਦਿੱਤੀ 50 ਲੱਖ ਦੀ ਗ੍ਰਾਂਟ

53
0

ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਮਦਦ ਦਾ ਐਲਾਨ ਕਰਦੇ ਹੋਏ, ਸਾਂਸਦ ਫੰਡ ‘ਚੋਂ 3.25 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ।

ਪੰਜਾਬ ਇਸ ਸਮੇਂ ਖਤਰਨਾਕ ਹੜ੍ਹ ਦੇ ਹਾਲਾਤਾਂ ‘ਚੋਂ ਲੰਘ ਰਿਹਾ ਹੈ। ਹੁਣ ਤੱਕ 37 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਘਰ ਢਹਿ-ਢੇਰੀ ਹੋ ਗਏ ਹਨ, ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਤੇ ਪਸ਼ੂਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਹਾਲਾਤ ਗੰਭੀਰ ਬਣੇ ਹੋਏ ਹਨ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਸੀਬਤ ਦੀ ਘੜੀ ਵਿਚਕਾਰ ਰਾਜਸਭਾ ਸਾਂਸਦ ਰਾਘਵ ਚੱਢਾ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਫੰਡ ਤੋਂ ਰਕਮ ਜਾਰੀ ਕੀਤੀ ਹੈ।
ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਮਦਦ ਦਾ ਐਲਾਨ ਕਰਦੇ ਹੋਏ, ਸਾਂਸਦ ਫੰਡ ‘ਚੋਂ 3.25 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ। ਇਸ ‘ਚੋਂ 2.75 ਕਰੋੜ ਹੜ੍ਹ ਰੋਕਣ ਦੇ ਮਕਸਦ ਨਾਲ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਖਰਚ ਹੋਣਗੇ। ਉੱਥੇ ਹੀ 50 ਲੱਖ ਰਾਹਤ ਕਾਰਜਾਂ ‘ਚ ਲਗਾਏ ਜਾਣਗੇ, ਜਿਸ ਨਾਲ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮਦਦ ਮਿਲ ਸਕੇ।
ਰਾਘਵ ਚੱਢਾ ਨੇ ਕਿਹਾ ਕਿ ਇਹ ਪੈਸਾ ਪੰਜਾਬ ਦਾ ਹੈ ਤੇ ਇਸ ਦਾ ਇਸਤੇਮਾਲ ਪੰਜਾਬ ਦੇ ਲੋਕਾਂ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਮੁੱਦੇ ਨੂੰ ਸੰਸਦ ‘ਚ ਮਜ਼ਬੂਤੀ ਨਾਲ ਚੁੱਕਿਆ ਜਾਵੇਗਾ ਤੇ ਕੇਂਦਰ ਸਰਕਾਰ ਨੂੰ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕੀਤੀ ਜਾਵੇਗੀ। ਚੱਢਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਪੱਧਰ ‘ਤੇ ਕੋਸ਼ਿਸ਼ ਕੀਤੀ ਜਾਵੇਗੀ ਤੇ ਪੰਜਾਬ ਨੂੰ ਇਸ ਆਫ਼ਤ ਤੋਂ ਬਾਹਰ ਕੱਢਣ ਲਈ ਪੂਰਾ ਸਹਿਯੋਗ ਕੀਤਾ ਜਾਵੇਗਾ।

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ 50 ਲੱਖ ਦੀ ਰਕਮ ਕੀਤੀ ਜਾਰੀ

ਇੱਕ ਪਾਸੇ ਜਿੱਥੇ ਪੰਜਾਬ ਹੜ੍ਹਾਂ ਦੀ ਭਿਆਨਕ ਮਾਰ ਝੱਲ ਰਿਹਾ ਹੈ, ਉਥੇ ਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹੜ੍ਹ ਪੀੜਤਾਂ ਦੀ ਮਦਦ ਵਾਸਤੇ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਇਹ ਰਕਮ ਉਨ੍ਹਾਂ ਦੇ ਅਖਤਿਆਰੀ ਫੰਡਜ਼ ‘ਚੋਂ ਜਾਰੀ ਕੀਤੀ ਗਈ ਹੈ।
ਸੰਤ ਸੀਚੇਵਾਲ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਤਿੰਨ ਪਿੰਡ- ਸਾਂਗਰਾ, ਆਹਲੀ ਕਲਾਂ ਤੇ ਰਾਮਪੁਰ ਗੋਹਰਾ ਲਈ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ। ਦੂਜੇ ਪਾਸੇ, ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਖੇਤਰ ‘ਚ ਪੀਣ ਵਾਲੇ ਪਾਣੀ ਦੀ ਆ ਰਹੀ ਭਾਰੀ ਕਮੀ ਨੂੰ ਦੇਖਦਿਆਂ ਉਨ੍ਹਾਂ ਨੇ 4 ਪਿੰਡਾਂ ‘ਚ ਪਾਣੀ ਦੇ ਟੈਂਕਰ ਭੇਜੇ ਹਨ।
ਉਨ੍ਹਾਂ ਵੱਲੋਂ ਦੂਰ ਦੁਰਾਸ਼ੀ ਇਲਾਕਿਆਂ ਤੋਂ ਰਾਹਤ ਸਮੱਗਰੀ ਲੈ ਕੇ ਆਉਣ ਵਾਲੇ ਲੋਕਾਂ ਲਈ ਸਹੂਲਤ ਦੇ ਤੌਰ ‘ਤੇ ਹੇਠ ਲਿਖੇ **ਮੋਬਾਇਲ ਨੰਬਰ** ਜਾਰੀ ਕੀਤੇ ਗਏ ਹਨ:
  • 94630 60363
  • 81466 93793
  • 97818 35919
ਇਨ੍ਹਾਂ ਨੰਬਰਾਂ ਰਾਹੀਂ ਲੋਕ ਜਾਣਕਾਰੀ ਲੈ ਸਕਣਗੇ ਕਿ ਕਿਵੇਂ, ਕਿੱਥੇ ਅਤੇ ਕਦੋਂ ਰਾਹਤ ਸਮੱਗਰੀ ਲੈ ਕੇ ਪਹੁੰਚਣਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਮੁਸੀਬਤ ਦੀ ਘੜੀ ‘ਚ ਇਕ ਦੂਜੇ ਦਾ ਹੌਸਲਾ ਬਣ ਰਹੇ ਹਨ ਤੇ ਸਰਬੱਤ ਦਾ ਭਲਾ ਦੇ ਸਿਦਕ ਨੂੰ ਅਮਲ ‘ਚ ਲਿਆ ਰਹੇ ਹਨ।
Previous articleਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਅਰਵਿੰਦ ਕੇਜਰੀਵਾਲ ਪਤਾ ਲੈਣ ਲਈ ਪਹੁੰਚੇ
Next articlePunjab Weather: ਪੰਜਾਬ ‘ਚ ਅੱਜ ਬਾਰਿਸ਼ ਤੋਂ ਰਾਹਤ, 7 ਸਤੰਬਕ ਤੱਕ ਕੋਈ ਅਲਰਟ ਨਹੀਂ

LEAVE A REPLY

Please enter your comment!
Please enter your name here