Home latest News ਲੁਧਿਆਣਾ ‘ਚ ਕਦੇ ਵੀ ਟੁੱਟ ਸਕਦਾ ਹੈ ਸਸਰਾਲੀ ਬੰਨ੍ਹ, ਨੇੜਲੇ ਪਿੰਡਾਂ ‘ਚ...

ਲੁਧਿਆਣਾ ‘ਚ ਕਦੇ ਵੀ ਟੁੱਟ ਸਕਦਾ ਹੈ ਸਸਰਾਲੀ ਬੰਨ੍ਹ, ਨੇੜਲੇ ਪਿੰਡਾਂ ‘ਚ ਅਲਰਟ ਜਾਰੀ, ਪ੍ਰਸ਼ਾਸਨ ਨਾਲ ਆਮ ਲੋਕ ਕਰ ਰਹੇ ਮਦਦ

56
0

ਪਾਣੀ ਦਾ ਤੇਜ਼ ਵਹਾਅ ਮਿੱਟੀ ਨੂੰ ਕਮਜ਼ੋਰ ਕਰ ਰਿਹਾ ਹੈ।

ਲੁਧਿਆਣਾ ਚ ਸਤਲੁਜ ਦਰਿਆ ਉਫਾਨ ਤੇ ਹੈ, ਇੱਥੇ ਪਿੰਡ ਸਸਰਾਲੀ ਨੇੜੇ ਕਿਸੇ ਵੇਲੇ ਵੀ ਬੰਨ੍ਹ ਟੁੱਟ ਸਕਦਾ ਹੈ। ਹਾਲਾਂਕਿ, ਪ੍ਰਸ਼ਾਸਨ ਦੇ ਨਾਲ ਆਮ ਲੋਕ ਦਿਨ ਰਾਤ ਮਿਹਨਤ ਕਰ ਰਹੇ ਹਨ ਤੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ। ਪਰ ਪਾਣੀ ਦਾ ਤੇਜ਼ ਵਹਾਅ ਮਿੱਟੀ ਨੂੰ ਕਮਜ਼ੋਰ ਕਰ ਰਿਹਾ ਹੈ। ਪ੍ਰਸ਼ਾਸਨ ਨੇ ਹਾਲਾਤਾਂ ਤੇ ਨਜ਼ਰ ਰੱਖੀ ਹੋਈ ਹੈ ਤੇ ਨੇੜਲੇ ਪਿੰਡਾਂ ਚ ਅਲਰਟ ਜਾਰੀ ਕਰ ਦਿੱਤਾ ਹੈ। ਲੁਧਿਆਣਾ ਜ਼ਿਲ੍ਹਾਂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਬੰਨ੍ਹ ਨੂੰ ਨੁਕਸਾਤ ਹੁੰਦਾ ਹੈ ਤਾਂ ਕਈ ਪਿੰਡ ਨੂੰ ਨੁਕਸਾਨ ਹੋ ਸਕਦਾ ਹੈ।

ਕਿਹੜੇ ਪਿੰਡਾਂ ਲਈ ਅਲਰਟ

ਜ਼ਿਲ੍ਹਾਂ ਪ੍ਰਸ਼ਾਸਨ ਨੇ ਸਸਰਾਲੀ, ਬੂੰਟ, ਰਾਵਤ, ਹਵਾਸ, ਸੀੜਾ, ਬੂਥਗੜ੍ਹ, ਮੰਗਲੀ ਟਾਂਡਾ, ਢੇਰੀ, ਖਵਾਜਕੇ, ਖਾਸੀ ਖੁਰਦ, ਮੰਗਲੀ ਕਾਦਰ, ਮੱਤੇਵਾੜਾ, ਮਾਂਗਟ ਤੇ ਮਿਹਰਬਾਨ ਪਿੰਡ ਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ।

ਪ੍ਰਸ਼ਾਸਨ ਨੇ ਲੋਕਾਂ ਨੂੰ ਕੁੱਝ ਹਿਦਾਇਤਾਂ ਵੀ ਜਾਰੀ ਕੀਤੀਆਂ ਹੈ, ਜਿਸ ਅਨੁਸਾਰ ਲੋਕਾਂ ਨੂੰ ਕਿਹਾ ਗਿਆ:

  1. ਉੱਚ ਸਤਰਕਤਾ ਵਰਤੋ ਤੇ ਹਾਲਾਤਾਂ ਤੇ ਨਜ਼ਰ ਰੱਖੋ।
  2. ਜੇ ਤੁਹਾਡਾ ਘਰ ਦੋ ਮੰਜ਼ਿਲਾਂ ਵਾਲਾ ਹੈ ਤਾਂ ਸੁਰੱਖਿਆ ਵਾਸਤੇ ਪਹਿਲੀ ਮੰਜ਼ਿਲ ਤੇ ਰਹੋ।
  3. ਜੇ ਤੁਸੀਂ ਹੇਠਲੇ ਇਲਾਕੇ ਜਾਂ ਇਕ ਮੰਜ਼ਿਲੀ ਘਰ ਵਿੱਚ ਰਹਿੰਦੇ ਹੋ ਤਾਂ ਘਰ ਨੂੰ ਥੋੜ੍ਹੇ ਸਮੇਂ ਲਈ ਖਾਲੀ ਕਰਕੇ ਸੁਰੱਖਿਅਤ ਥਾਂ ਤੇ ਚਲੇ ਜਾਓ।
  4. ਆਪਣੇ ਜ਼ਰੂਰੀ ਕਾਗਜ਼ਾਤ ਅਤੇ ਮਹੱਤਵਪੂਰਨ ਸਮਾਨ ਨੂੰ ਪਾਣੀ-ਰੋਧੀ ਬੈਗਾਂ ਵਿੱਚ ਰੱਖੋ ਤਾਂ ਜੋ ਜ਼ਰੂਰਤ ਪੈਣ ਤੇ ਤੁਰੰਤ ਨਾਲ ਲੈ ਜਾਇਆ ਜਾ ਸਕੇ।
  5. ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ਤੇ ਪਹੁੰਚਾਓ।
  6. ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਸਕਿਊ ਸੈਂਟਰ ਬਣਾਏ ਗਏ ਹਨ, ਜਿੱਥੇ ਲੋਕ ਜਾ ਸਕਦੇ ਹਨ। ਇਹ ਹੇਠ ਦਰਸਾਏ ਹਨ।

ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਤੇ ਆਫ਼ਤ ਪ੍ਰਬੰਧਨ ਟੀਮਾਂ ਦੇ ਹੁਕਮਾਂ ਦੀ ਪੂਰੀ ਪਾਲਣਾ ਕਰਨ ਲਈ ਕਿਹਾ ਹੈ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਸਕਿਊ ਸੈਂਟਰ ਬਣਾਏ ਗਏ ਹਨ। ਜਿੱਥੇ ਲੋਕ ਜਾ ਸਕਦੇ ਹਨ।

ਰੈਸਕਿਊ ਸੈਂਟਰਾਂ ਦੀ ਸੂਚੀ

  1. ਰਾਹੋਂ ਰੋਡ ਗੌਂਸਗੜ੍ਹ ਸਤਿਸੰਗ ਘਰ
  2. ਚੰਡੀਗੜ੍ਹ ਰੋਡ ਮੁੰਡੀਆਂ ਸਤਿਸੰਗ ਘਰ
  3. ਟਿੱਬਾ ਰੋਡ ਸਤਿਸੰਗ ਘਰ
  4. ਕੈਲਾਸ਼ ਨਗਰ ਸਤਿਸੰਗ ਘਰ
  5. ਪਿੰਡ ਸਸਰਾਲੀ ਦੇ ਨੇੜੇ ਰਾਧਾ ਸੁਆਮੀ ਸੈਂਟਰ
  6. ਖਾਸੀ ਕਲਾਂ ਮੰਡੀ
  7. ਖਾਸੀ ਕਲਾਂ ਸਕੂਲ
  8. ਭੂਖੜੀ ਸਕੂਲ
  9. ਮੱਤੇਵਾੜਾ ਸਕੂਲ
  10. ਮੱਤੇਵਾੜਾ ਮੰਡੀ

ਐਮਰਜੈਂਸੀ ਸੰਪਰਕ:

  1. ਫਲੱਡ ਕੰਟਰੋਲ ਰੂਮ: 0161-2433100

           ਪੁਲਿਸ ਹੈਲਪਲਾਈਨ: 112

Previous articlePunjab ਵੱਡੀ ਆਫ਼ਤ ਦੀ ਮਾਰ ਹੇਠ’, ਜਾਇਜ਼ਾ ਲੈਣ ਪਹੁੰਚੇ ਕੇਜਰੀਵਾਲ
Next articleLudhiana ‘ਚ ਫਿਰ ਵਿਖੀ ਕਾਂਗਰਸ ਦੀ ਧੜੇਬੰਦੀ, ਕੜਵਲ ਦੀ ਮੈਂਬਰਸ਼ਿਪ ਰੱਦ ਕਰਨਾ ਦਾ ਲੈਟਰ ਵਾਇਰਲ

LEAVE A REPLY

Please enter your comment!
Please enter your name here