ਰਾਜਸਥਾਨ ‘ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਚੋਣਾਵੀ ਵਾਦਿਆਂ ਨੂੰ ਪੂਰਾ ਕਰਨ ‘ਚ ਲੱਗੇ ਹਨ। ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਸੀ.ਐੱਮ. ਨੇ ਗੈਸ ਸਿਲੰਡਰ ਦੀ ਕੀਮਤ ‘ਚ ਕਟੌਤੀ ਕੀਤੀ ਹੈ। ਮੁੱਖ ਮੰਤਰੀ ਨੇ 1 ਜਨਵਰੀ 2024 ਤੋਂ ਸੂਬੇ ‘ਚ 450 ਰੁਪਏ ‘ਚ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਲਾਭ ਉੱਜਵਲਾ ਯੋਜਨਾ ਦੇ ਲਾਭ ਪਾਤਰੀਆਂ ਨੂੰ ਮਿਲੇਗਾ। ਹੁਣ ਤਕ ਸੂਬੇ ‘ਚ ਇਹ ਸਿਲੰਡਰ 500 ਰੁਪਏ ‘ਚ ਦਿੱਤਾ ਜਾ ਰਿਹਾ ਸੀ।
ਦੱਸ ਦੇਈਏ ਕਿ ਰਾਜਸਥਾਨ ‘ਚ ਚੋਣ ਪ੍ਰਚਾਰ ਦੌਰਾਨ ਭਾਜਪਾ ਦੇ ਮੈਨੀਫੈਸਟੋ ‘ਚ ਉੱਜਵਲਾ ਯੋਜਦਾ ਦੇ ਲਾਭ ਪਾਤਰੀਆਂ ਨੂੰ ਗੈਸ ਸਿਲੰਡਰ 450 ਰੁਪਏ ‘ਚ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਾਰਟੀ ਨੇ ਘੋਸ਼ਣਾ ਪੱਤਰ ‘ਚ ਸ਼ਾਮਲ ਸਾਰੇ ਵਾਅਦਿਆਂ ਨੂੰ ਮੋਦੀ ਦੀ ਗਾਰੰਟੀ ਦੇ ਤੌਰ ‘ਤੇ ਪ੍ਰਚਾਰਿਤ ਕੀਤਾ ਸੀ। ਹੁਣ ਇਸੇ ਨੂੰ ਪੂਰਾ ਕਰਦੇ ਹੋਏ ਭਾਜਪਾ ਨੇ ਉੱਜਵਲਾ ਯੋਜਨਾ ਦੇ ਲਾਭ ਪਾਤਰੀਆਂ ਲਈ ਇਹ ਐਲਾਨ ਕੀਤਾ ਹੈ। ਪਹਿਲਾਂ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਅਪ੍ਰੈਲ 2023 ‘ਚ ਉੱਜਵਲਾ ਯੋਜਨਾ ਤਹਿਤ 500 ਰੁਪਏ ‘ਚ ਗੈਸ ਸਿਲੰਡਰ ਦੇਣਾ ਸ਼ੁਰੂ ਕੀਤਾ ਸੀ।
ਇਹ ਮੋਦੀ ਦੀ ਗਾਰੰਟੀ ਵਾਲਾ ਰੱਥ ਹੈ- ਸੀ.ਐੱਮ.
ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਬੁੱਧਵਾਰ ਨੂੰ ਟੋਂਕ ‘ਚ ਭਾਰਤ ਸੰਕਲਪ ਯਾਤਰਾ ਦੇ ਸ਼ਿਵਰ ‘ਚ ਭਾਗ ਲਿਆ। ਉਨ੍ਹਾਂ ਆਪਣੇ ਸੰਬੋਧਨ ‘ਚ ਕਿਹਾ ਕਿ ਡਿੱਗੀ ਕਲਿਆਣ ਜੀ ਦੇ ਚਰਨਾਂ ‘ਚ ਬੇਨਤੀ ਕਰਦੇ ਹੋਏ ਵਿਕਸਿਤ ਭਾਰਤ ਯਾਤਰਾ ਸ਼ਿਵਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਵਾਲਾ ਇਹ ਰੱਥ ਆਇਆ ਹੈ ਕਿਉਂਕਿ ਜੋ ਮੋਦੀ ਜੀ ਕਹਿੰਦੇ ਹਨ ਉਹ ਕਰਦੇ ਹਨ।