ਇਸ ਸਮੇਂ ਚੌਲਾਂ ਅਤੇ ਦਾਲਾਂ ਦੀ ਕੀਮਤ ਥੋੜੀ ਵੱਧ ਹੈ। ਇਸ ਤੋਂ ਆਮ ਆਦਮੀ ਪ੍ਰੇਸ਼ਾਨ ਨਾ ਹੋਵੇ, ਇਸ ਲਈ ਸਰਕਾਰ ਨੇ ਕਈ ਕਦਮ ਉਠਾ ਲਏ ਹਨ ਜਾਂ ਉਠਾਉਣ ਦਾ ਐਲਾਨ ਕੀਤਾ ਹੈ। ਪਹਿਲਾਂ ਤਾਂ ਸਰਕਾਰ ਨੇ ਦੇਸ਼ ਦੇ ਕਰੀਬ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਯੋਜਨਾ ਨੂੰ 5 ਸਾਲ ਲਈ ਹੋਰ ਵਧਾ ਦਿੱਤਾ। ਹੁਣ ਭਾਰਤ ਬ੍ਰਾਂਡ ਦੇ ਤਹਿਤ ਸਰਕਾਰ ਸਸਤੇ ਚੌਲ ਵੇਚਣ ਦੀ ਤਿਆਰੀ ਕਰ ਰਹੀ ਹੈ।

25 ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ ਕੀਮਤ
ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਭਾਰਤ ਬ੍ਰਾਂਡ ਚੌਲ ਵੇਚਣ ਦੀ ਜ਼ਿੰਮੇਵਾਰੀ ਨੈਫੇਡ ਅਤੇ ਐੱਨ. ਸੀ. ਸੀ. ਐੱਫ. ਅਤੇ ਕੇਂਦਰੀ ਭੰਡਾਰ ਵਰਗੇ ਸੰਗਠਨਾਂ ਨੂੰ ਦਿੱਤੀ ਜਾਏਗੀ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਚੌਲਾਂ ਨੂੰ ਪੈਕ ਕਰ ਕੇ ਜਨਤਕ ਵੰਡ ਪ੍ਰਣਾਲੀ ਦੇ ਦੁਕਾਨਦਾਰਾਂ ਯਾਨੀ ਰਾਸ਼ਨ ਡੀਲਰਾਂ ਰਾਹੀਂ ਵੀ ਵੇਚਿਆ ਜਾਣਾ ਚਾਹੀਦਾ ਹੈ। ਸੂਤਰਾਂ ਮੁਤਾਬਕ ਇਸ ਦੀ ਕੀਮਤ 25 ਰੁਪਏ ਪ੍ਰਤੀ ਕਿਲੋ ਹੋ ਸਕਦੀ ਹੈ।