Home Desh ਹਾਰ ਦੇ ਬਾਵਜੂਦ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ

ਹਾਰ ਦੇ ਬਾਵਜੂਦ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ

53
0

ਸੈਂਚੁਰੀਅਨ ਟੈਸਟ ਵਿੱਚ ਭਾਰਤ ਨੂੰ ਦੱਖਣੀ ਅਫਰੀਕਾ ਹੱਥੋਂ ਇੱਕ ਪਾਰੀ ਅਤੇ 32 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਬਾਵਜੂਦ ਟੀਮ ਇੰਡੀਆ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਤਿਹਾਸ ਰਚਣ ‘ਚ ਕਾਮਯਾਬ ਰਿਹਾ। ਕਿੰਗ ਕੋਹਲੀ ਨੇ ਮੇਜ਼ਬਾਨ ਟੀਮ ਖਿਲਾਫ ਦੂਜੀ ਪਾਰੀ ‘ਚ 76 ਦੌੜਾਂ ਬਣਾਈਆਂ, ਇਸ ਪਾਰੀ ਦੇ ਦਮ ‘ਤੇ ਉਹ ਇਕ ਵਾਰ ਫਿਰ ਸਾਲ 2023 ‘ਚ 2000 ਅੰਤਰਰਾਸ਼ਟਰੀ ਦੌੜਾਂ ਦਾ ਅੰਕੜਾ ਪਾਰ ਕਰਨ ‘ਚ ਕਾਮਯਾਬ ਰਿਹਾ।

ਵਿਰਾਟ ਕੋਹਲੀ ਨੇ ਹੁਣ ਇੱਕ ਕੈਲੰਡਰ ਈਅਰ ਵਿੱਚ ਸਭ ਤੋਂ ਵੱਧ 7 ਵਾਰ 2000 ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਦਾ ਵਰਲਡ ਰਿਕਾਰਡ ਬਣਾਇਆ ਹੈ। ਇਸ ਮਾਮਲੇ ‘ਚ ਭਾਰਤੀ ਰਨ ਮਸ਼ੀਨ ਨੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੂੰ ਹਰਾਇਆ ਹੈ, ਜਿਸ ਨੇ ਆਪਣੇ ਕਰੀਅਰ ‘ਚ 6 ਵਾਰ ਇਹ ਪ੍ਰਾਪਤੀ ਹਾਸਲ ਕੀਤੀ ਸੀ।

ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ 2000 ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਵਿਰਾਟ ਕੋਹਲੀ- 7*
ਕੁਮਾਰ ਸੰਗਾਕਾਰਾ- 6
ਮਹੇਲਾ ਜੈਵਰਧਨੇ – 5
ਸਚਿਨ ਤੇਂਦੁਲਕਰ – 5
ਜੈਕ ਕੈਲਿਸ – 4

ਕੋਹਲੀ ਨੇ ਪਹਿਲੀ ਵਾਰ 2012 ਵਿੱਚ ਇੱਕ ਕੈਲੰਡਰ ਈਅਰ ਵਿੱਚ 2000 ਅੰਤਰਰਾਸ਼ਟਰੀ ਦੌੜਾਂ ਬਣਾਉਣ ਦੀ ਪ੍ਰਾਪਤੀ ਹਾਸਲ ਕੀਤੀ ਸੀ, ਅਜਿਹਾ ਕਰਨ ਵਾਲਾ ਛੇਵਾਂ ਭਾਰਤੀ ਬੱਲੇਬਾਜ਼ ਬਣ ਗਿਆ ਸੀ। ਇਸ ਤੋਂ ਬਾਅਦ ਉਸ ਨੇ 2014, 2016, 2017, 2018, 2019 ਅਤੇ ਹੁਣ 2023 ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ।

ਇਸ ਸਮੇਂ ਭਾਰਤ ਲਈ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ 2818 ਅੰਤਰਰਾਸ਼ਟਰੀ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਮ ਹੈ। ਉਸ ਨੇ ਇਹ ਕਾਰਨਾਮਾ 2017 ਵਿੱਚ ਕੀਤਾ ਸੀ। 2818 ਦੌੜਾਂ ਬਣਾਉਣ ਲਈ ਉਸ ਨੇ 46 ਮੈਚ ਖੇਡੇ, ਜਿਸ ਵਿੱਚ ਉਸ ਦੀ ਔਸਤ 68.73 ਰਹੀ, ਜਦੋਂਕਿ ਉਸ ਸਾਲ ਉਸ ਨੇ ਆਪਣੇ ਬੱਲੇ ਨਾਲ 11 ਸੈਂਕੜੇ ਅਤੇ 10 ਅਰਧ ਸੈਂਕੜੇ ਬਣਾਏ।

ਹਾਲਾਂਕਿ ਦੱਖਣੀ ਅਫਰੀਕਾ ਖਿਲਾਫ ਸੈਂਚੁਰੀਅਨ ਟੈਸਟ ‘ਚ ਕੋਹਲੀ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਵੀ ਜੁੜ ਗਿਆ। ਇਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਭਾਰਤ ਦੀ ਹਾਰ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ। ਕੋਹਲੀ ਨੇ WTC ‘ਚ ਹੁਣ ਤੱਕ ਕੁੱਲ 2177 ਦੌੜਾਂ ਬਣਾਈਆਂ ਹਨ, ਜਿਨ੍ਹਾਂ ‘ਚੋਂ 669 ਦੌੜਾਂ ਉਸ ਦੇ ਬੱਲੇ ਨਾਲ ਭਾਰਤ ਦੀ ਹਾਰ ‘ਚ ਆਈਆਂ। ਇਹ ਰਿਕਾਰਡ ਪਹਿਲਾਂ ਚੇਤੇਸ਼ਵਰ ਪੁਜਾਰਾ ਦੇ ਨਾਂ ਸੀ।

  • ਵਿਰਾਟ ਕੋਹਲੀ- 669
  • ਚੇਤੇਸ਼ਵਰ ਪੁਜਾਰਾ- 634
  • ਰਿਸ਼ਭ ਪੰਤ- 557
  • ਅਜਿੰਕਯ ਰਹਾਣੇ- 429
  • ਰਵਿੰਦਰ ਜਡੇਜਾ- 276
Previous articleਕਿਸਾਨਾਂ ਨੇ ਕੀਤਾ ਵੱਡਾ ਐਲਾਨ
Next articleਨਹੀਂ ਰਹੇ ਕਪੂਰਥਲਾ ਦੇ ਮਹਾਰਾਣੀ

LEAVE A REPLY

Please enter your comment!
Please enter your name here