Home Desh Punjab ‘ਚ ਅੱਜ ਵੀ ਧੁੰਦ ਦਾ Orange ਤੇ Yellow ਅਲਰਟ, Gurdaspur... Deshlatest NewsPanjab Punjab ‘ਚ ਅੱਜ ਵੀ ਧੁੰਦ ਦਾ Orange ਤੇ Yellow ਅਲਰਟ, Gurdaspur ਰਿਹਾ ਸਭ ਤੋਂ ਠੰਡਾ By admin - December 24, 2025 37 0 FacebookTwitterPinterestWhatsApp ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਔਸਤ ਘੱਟੋ-ਘੱਟ ਤਾਪਮਾਨ ‘ਚ 0.6 ਡਿਗਰੀ ਦਾ ਵਾਧਾ ਦੇਖਿਆ ਗਿਆ। ਪੰਜਾਬ ‘ਚ ਅੱਜ ਵੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਕਿਤੇ ਆਰੇਂਜ ਤੇ ਕਿਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ, ਅੱਜ ਮੌਸਮ ਖੁਸ਼ਕ ਰਹੇਗਾ। ਮੌਸਮ ਵਿਗਿਆਨ ਕੇਂਦਰ ਵੱਲੋਂ ਬਾਰਿਸ਼ ਨੂੰ ਲੈ ਕੇ ਕੋਈ ਚੇਤਾਵਨੀ ਨਹੀਂ ਜਾਰੀ ਕੀਤੀ ਗਈ ਹੈ। ਆਰੇਂਜ ਅਲਰਟ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ‘ਚ ਅੱਜ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਯੈਲੋ ਅਲਰਟ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਰੂਪਨਗਰ, ਐਸਏਐਸ ਨਗਰ (ਮੁਹਾਲੀ) ‘ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਸੰਘਣੀ ਧੁੰਦ ਪੈ ਸਕਦੀ ਹੈ। ਕਿੰਨਾ ਰਿਹਾ ਘੱਟੋ-ਘੱਟ ਤਾਪਮਾਨ? ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਔਸਤ ਘੱਟੋ-ਘੱਟ ਤਾਪਮਾਨ ‘ਚ 0.6 ਡਿਗਰੀ ਦਾ ਵਾਧਾ ਦੇਖਿਆ ਗਿਆ। ਇਹ ਆਮ ਨਾਲੋਂ 4.7 ਡਿਗਰੀ ਵੱਧ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ 5 ਡਿਗਰੀ, ਗੁਰਦਾਸਪੁਰ ‘ਚ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 10.6 ਡਿਗਰੀ, ਲੁਧਿਆਣਾ ਦਾ 7.6 ਡਿਗਰੀ, ਪਟਿਆਲਾ ਦਾ 10.8 ਡਿਗਰੀ, ਪਠਾਨਕੋਟ ਦਾ 8.0 ਡਿਗਰੀ, ਬਠਿੰਡਾ ਦਾ 10.5 ਡਿਗਰੀ, ਫਰੀਦਕੋਟ ਦਾ 10.2 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 8.4 ਡਿਗਰੀ ਦਰਜ ਕੀਤਾ ਗਿਆ। ਫਾਜ਼ਿਲਕਾ (ਅਬੋਹਰ) ਦਾ 12.1 ਡਿਗਰੀ, ਹੁਸ਼ਿਆਰਪੁਰ ਦਾ 7.9 ਡਿਗਰੀ, ਸਮਰਾਲਾ (ਲੁਧਿਆਣਾ) ਦਾ 12.5 ਡਿਗਰੀ, ਮਾਨਸਾ ਦਾ 11.9 ਡਿਗਰੀ, ਮੁਹਾਲੀ ਦਾ 13.7 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 10.7 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 11.0 ਡਿਗਰੀ ਦਰਜ ਕੀਤਾ ਗਿਆ।