Home latest News Football ਮੈਚ ਦੌਰਾਨ 14 ਸਾਲਾਂ ਖਿਡਾਰੀ ਦੀ ਮੌਤ, ਕਿੱਕ ਮਾਰਦੇ ਹੀ...

Football ਮੈਚ ਦੌਰਾਨ 14 ਸਾਲਾਂ ਖਿਡਾਰੀ ਦੀ ਮੌਤ, ਕਿੱਕ ਮਾਰਦੇ ਹੀ ਜ਼ਮੀਨ ‘ਤੇ ਡਿੱਗਿਆ

36
0

ਟੂਰਨਾਮੈਂਟ ਦੇ ਪਹਿਲੇ ਮੈਚ ਦੌਰਾਨ ਜਦੋਂ ਸਾਰੇ ਖਿਡਾਰੀ ਮੈਦਾਨ ‘ਚ ਫੁੱਟਬਾਲ ਖੇਡ ਰਹੇ ਸਨ।

ਅਬੋਹਰ ਦੇ ਧਰੰਗਵਾਲਾ ਪਿੰਡ ‘ਚ ਫੁੱਟਬਾਲ ਮੈਚ ਖੇਡ ਰਹੇ 14 ਸਾਲਾਂ ਖਿਡਾਰੀ ਦੀ ਬੀਤੇ ਦਿਨ ਮੈਦਾਨ ‘ਚ ਫੁੱਟਬਾਲ ਨੂੰ ਕਿੱਕ ਮਾਰਦੇ ਸਮੇਂ ਅਚਾਨਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਿਵੇਂ ਹੀ ਉਸ ਨੇ ਫੁੱਟਬਾਲ ਨੂੰ ਕਿੱਕ ਮਾਰੀ, ਉਸ ਵੇਲੇ ਉਹ ਜ਼ਮੀਨ ‘ਤੇ ਡਿੱਗ ਪਿਆ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ‘ਚ ਰੱਖਿਆ ਗਿਆ ਹੈ। ਸਦਰ ਪੁਲਿਸ ਥਾਣਾ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਵਸਨੀਕ ਪਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਧਰੰਗਵਾਲਾ ਪਿੰਡ ‘ਚ ਮਹਾਰਿਸ਼ੀ ਵਾਲਮੀਕੀ ਸਪੋਰਟਸ ਕਲੱਬ ਵੱਲੋਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਸੀ, ਜਿਸ ‘ਚ ਵੱਖ-ਵੱਖ ਪਿੰਡਾਂ ਦੀਆਂ ਫੁੱਟਬਾਲ ਟੀਮਾਂ ਹਿੱਸਾ ਲੈ ਰਹੀਆਂ ਸਨ।
ਉਨ੍ਹਾਂ ਕਿਹਾ ਕਿ ਪਹਿਲੇ ਮੈਚ ਦੌਰਾਨ ਜਦੋਂ ਸਾਰੇ ਖਿਡਾਰੀ ਮੈਦਾਨ ‘ਚ ਫੁੱਟਬਾਲ ਖੇਡ ਰਹੇ ਸਨ ਤਾਂ ਮਲੋਟ ਦੇ ਆਲਮਵਾਲਾ ਪਿੰਡ ਦੇ ਰਹਿਣ ਵਾਲੇ ਜਸਮੀਤ ਉਰਫ਼ ਜੱਸੂ ਫੁੱਟਬਾਲ ਨੂੰ ਕਿੱਕ ਮਾਰਨ ਤੋਂ ਬਾਅਦ ਅਚਾਨਕ ਜ਼ਮੀਨ ‘ਤੇ ਡਿੱਗ ਪਿਆ। ਮੌਕੇ ‘ਤੇ ਮੌਜੂਦ ਹੋਰ ਖਿਡਾਰੀਆਂ ਤੇ ਪ੍ਰਬੰਧਕਾਂ ਨੇ ਉ ਸਨੂੰ ਚੁੱਕਿਆ ਤੇ ਤੁਰੰਤ ਇੱਕ ਨਿੱਜੀ ਡਾਕਟਰ ਕੋਲ ਲੈ ਗਏ।
ਇਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਤਾ ਲੱਗਾ ਹੈ ਕਿ ਜੱਸੂ ਤਿੰਨ ਭੈਣਾਂ ਦਾ ਸਭ ਤੋਂ ਛੋਟਾ ਤੇ ਇਕਲੌਤਾ ਭਰਾ ਸੀ, ਜਦੋਂ ਕਿ ਉਸ ਦਾ ਪਿਤਾ ਪਿੰਡ ‘ਚ ਮਜ਼ਦੂਰੀ ਕਰਦਾ ਹੈ। ਸ਼ੁਰੂਆਤੀ ਤੌਰ ‘ਤੇ, ਬੱਚੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੰਨੀ ਜਾ ਰਹੀ ਹੈ, ਪਰ ਪੋਸਟਮਾਰਟਮ ਰਿਪੋਰਟ ਤੋਂ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ। ਸਦਰ ਥਾਣੇ ਦੇ ਏਐਸਆਈ ਗੁਰਮੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।
Previous articlePunjab ‘ਚ ਅੱਜ ਠੰਢ ਤੋਂ ਥੋੜ੍ਹੀ ਰਾਹਤ, ਸਿਰਫ਼ 6 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ
Next articleJalandhar: China Dor ਨੇ ਇੱਕ ਹੋਰ ਵਿਅਕਤੀ ਨੂੰ ਬਣਾਇਆ ਸ਼ਿਕਾਰ, ਹਾਲਤ ਗੰਭੀਰ

LEAVE A REPLY

Please enter your comment!
Please enter your name here