Home latest News Singer Aman Sahota ‘ਤੇ ਜਾਨਲੇਵਾ ਹਮਲਾ, ਸਿਰ ‘ਤੇ ਲੱਗੀ ਗੰਭੀਰ ਸੱਟ;... latest NewsPanjab Singer Aman Sahota ‘ਤੇ ਜਾਨਲੇਵਾ ਹਮਲਾ, ਸਿਰ ‘ਤੇ ਲੱਗੀ ਗੰਭੀਰ ਸੱਟ; PGI ਕੀਤਾ ਰੈਫਰ By admin - February 11, 2026 26 0 FacebookTwitterPinterestWhatsApp ਸਿੰਗਰ ਅਮਨ ਦੇ ਦੋਸਤ ਅਰਸ਼ ਕੁਮਾਰ ਨੇ ਦੱਸਿਆ ਕਿ ਅਮਨ ਕਿਸੀ ਕੰਮ ਦੇ ਲਈ ਅੰਬੇਡਕਰ ਨਗਰ ਗਿਆ ਸੀ। ਲੁਧਿਆਣਾ ਦੇ ਅੰਬੇਡਕਰ ਨਗਰ ‘ਚ ਪੰਜਾਬ ਸਿੰਗਰ ਅਮਨ ਸਹੋਤਾ ‘ਤੇ ਕੁੱਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ। ਹਮਲੇ ‘ਚ ਅਮਨ ਗੰਭੀਰ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਦੱਸਦੇ ਹੋਏ ਪੀਜੀਆਈ ਰੈਫਰ ਕਰ ਦਿੱਤਾ। ਡਾਕਟਰਾਂ ਮੁਤਾਬਕ ਅਮਨ ਸਹੋਤਾ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ। ਉਨ੍ਹਾਂ ਦੇ ਸਿਰ ‘ਚ ਫ੍ਰੈਕਚਰ ਦਾ ਵੀ ਸ਼ੱਕ ਹੈ, ਜਦਿਕ ਅੱਖ ‘ਤੇ ਵੀ ਗੰਭੀਰ ਸੱਟ ਆਈ ਹੈ। ਡਾਕਟਰਾਂ ਨੇ ਦੱਸਿਆ ਕਿ ਸੀਟੀ ਸਕੈਨ ਕਰਨ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਪਾਵੇਗੀ। ਸਿੰਗਰ ਅਮਨ ਦੇ ਦੋਸਤ ਅਰਸ਼ ਕੁਮਾਰ ਨੇ ਦੱਸਿਆ ਕਿ ਅਮਨ ਕਿਸੀ ਕੰਮ ਦੇ ਲਈ ਅੰਬੇਡਕਰ ਨਗਰ ਗਿਆ ਸੀ, ਜਿੱਥੇ ਕੁੱਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੇ ਪਿੱਛੇ ਕਾਰਨ ਦਾ ਪਤਾ ਨਹੀਂ ਲੱਗ ਪਾਇਆ ਹੈ। ਅਮਨ ਦੇ ਦੋਸਤਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਸਿੰਗਰ ਅਮਨ ਸਹੋਤਾ ਸਟੇਜ ਸ਼ੋਅ ਕਰਦੇ ਹਨ। ਸਿੰਗਰ ਦੇ ਨਾਲ-ਨਾਲ ਉਹ ਮਿਊਜ਼ਸ਼ਿਅਨ ਵੀ ਹਨ। ਅਮਨ ਸਹੋਤਾ ਭਗਵਾਨ ਵਾਲਮੀਕੀ ਦੇ ਭਜਨਾਂ ਦੀ ਐਲਬਮ ਰੀਲੀਜ਼ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸਟੇਜ਼ ਸ਼ੋਅ ਵੀ ਕਰਦੇ ਰਹਿੰਦੇ ਹਨ। ਉਹ ਦੁਗਰੀ ਇਲਾਕੇ ਦੇ ਹਿੰਮਤ ਨਗਰ ਦਾ ਵਸਨੀਕ ਹਨ।