Home Crime Tarn Taran ‘ਚ AAP ਸਰਪੰਚ ਕਤਲਕਾਂਡ ਮਾਮਲੇ ‘ਚ DSP-SHO ਸਸਪੈਂਡ; ਮੰਤਰੀ ਨੇ...

Tarn Taran ‘ਚ AAP ਸਰਪੰਚ ਕਤਲਕਾਂਡ ਮਾਮਲੇ ‘ਚ DSP-SHO ਸਸਪੈਂਡ; ਮੰਤਰੀ ਨੇ ਕਾਰਵਾਈ ਦਾ ਦਿੱਤਾ ਭਰੋਸਾ

22
0

ਹਮਲਾਵਰਾਂ ਨੇ ਸਰਪੰਚ ਦੇ ਚਚੇਰੇ ਭਰਾ ਜਰਮਨਜੀਤ ਸਿੰਘ ਦਾ ਪਿੱਛਾ ਕੀਤਾ ਤੇ ਇਸ ਦੌਰਾਨ ਉਸ ਦੇ ਵੀ ਪੈਰ ‘ਚ ਗੋਲੀ ਮਾਰੀ।

ਤਰਨਤਾਰਨ ‘ਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬੀਤੇ ਦਿਨ, ਬੁੱਧਵਾਰ ਨੂੰ ਤਰਨਤਾਰਨ-ਬਠਿੰਡਾ ਰਾਜਮਾਰਗ ‘ਤ ਸਿੱਧੂ ਫਾਰਮ ਵਿਖੇ ਵਿਆਹ ਸਮਾਗਮ ਚੱਲ ਰਿਹਾ ਸੀ। ਇਹ ਵਿਆਹ ‘ਚ ਠੱਠੀਆ ਮਹੰਤਾ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਰਪੰਚ ਆਪਣੇ ਚਚੇਰੇ ਭਰਾ ਦੇ ਵਿਆਹ ਦੀ ਖੁਸ਼ੀ ਮਨਾ ਰਿਹਾ ਸੀ, ਪਰ ਇਸ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ।
ਦੱਸਿਆ ਗਿਆ ਕਿ ਸਰਪੰਚ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਭੰਗੜਾ ਪਾ ਕੇ ਜਦੋਂ ਸੋਫੇ ‘ਤੇ ਬੈਠਿਆ ਤਾਂ ਭੀੜ ‘ਚੋਂ ਇੱਕ ਨੌਜਵਾਨ ਨੇ ਉਨ੍ਹਾਂ ਦੇ ਪੇਟ ਤੇ ਸਿਰ ‘ਚ 4 ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਸਰਪੰਚ ਦੇ ਇੱਕ ਹੋਰ ਚਚੇਰਾ ਭਰਾ ਜ਼ਖ਼ਮੀ ਹੋ ਗਿਆ। ਹਮਲਾਵਰਾਂ ਨੇ ਸਰਪੰਚ ਦੇ ਚਚੇਰੇ ਭਰਾ ਜਰਮਨਜੀਤ ਸਿੰਘ ਦਾ ਪਿੱਛਾ ਕੀਤਾ ਤੇ ਇਸ ਦੌਰਾਨ ਉਸ ਦੇ ਵੀ ਪੈਰ ‘ਚ ਗੋਲੀ ਮਾਰੀ। ਜਰਮਨਜੀਤ ਦਾ ਇਲਾਜ਼ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਚੱਲ ਰਿਹਾ ਹੈ।
ਘਟਨਾ ਤੋਂ ਬਾਅਦ ਬਦਮਾਸ਼ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਕ ਇੱਕ ਬਦਮਾਸ਼ ਕੋਲ ਏਕੇ-47 ਵਰਗਾ ਹਥਿਆਰ ਸੀ। ਇਸ ਮਾਮਲੇ ‘ਚ ਲਾਪਰਵਾਹੀ ਵਰਤਣ ਦੇ ਲਈ ਡੀਜੀਪੀ ਗੌਰਵ ਯਾਦਵ ਨੇ ਪੱਟੀ ਦੇ ਡੀਐਸਪੀ ਜਗਬੀਰ ਸਿੰਘ ਤੇ ਸਰਹਾਲੀ ਥਾਣੇ ਦੇ ਐਸਐਚਓ ਗਰਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।

ਘਟਨਾ ਤੋਂ ਬਾਅਦ ਮੰਤਰੀ ਲਾਲਜੀਤ ਸਿੰਘ ਭੁੱਲਰ ਹਸਪਤਾਲ ਪਹੁੰਚੇ। ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਹਰਬਿੰਦਰ ਸਿੰਘ ਦੇ ਕਾਤਲਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਸਮਾਜ ਵਿਰੋਧੀ ਲੋਕ 10-20 ਹਜ਼ਾਰ ਦੇ ਲਈ ਕਤਲ ਕਰ ਦਿੰਦੇ ਹਨ। ਜਲਦੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸਰਪੰਚ ਦਾ ਕਿਸੇ ਨਾਲ ਕੋਈ ਮਤਭੇਦ ਨਹੀਂ ਸੀ। ਸਵੇਰ ਹੀ ਸਰਪੰਚ ਨੂੰ ਕਿਸੇ ਕੰਮ ਨੂੰ ਲੈ ਕੇ ਗੱਲਬਾਤ ਹੋਈ, ਜੇਕਰ ਕੋਈ ਗੱਲ ਹੁੰਦੀ ਤਾਂ ਮੈਨੂ ਜ਼ਰੂਰ ਦੱਸਦੇ। ਪੁਲਿਸ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਗੋਲੀਆਂ ਦਾ ਸਖ਼ਤੀ ਨਾਲ ਜਵਾਬ ਦਿੱਤਾ ਜਾਵੇਗਾ।
Previous articleLawrence Gang ਦੀ ‘ਮੈਡਮ ਜ਼ਹਿਰ’ ਗ੍ਰਿਫ਼ਤਾਰ, ਬਿਊਟੀ ਪਾਰਲਰ ਦੀ ਆੜ ‘ਚ ਚਲਾ ਰਹੀ ਸੀ ਖ਼ੂਨੀ ਖੇਡ…Bobby Kabutar ਦੀ ਹੈ ਗਰਲਫ੍ਰੈਂਡ
Next articleਮੁੱਖ ਮੰਤਰੀ Bhagwant Mann ਹਸਪਤਾਲ ਤੋਂ Discharged, ਕਿਲਾ ਰਾਏਪੁਰ ਖੇਡਾਂ ‘ਚ ਹੋ ਸਕਦੇ ਹਨ ਸ਼ਾਮਲ

LEAVE A REPLY

Please enter your comment!
Please enter your name here