Home Desh ਸਰਕਾਰ ਬਣਨ ‘ਤੇ 2 ਸਾਲਾਂ ‘ਚ ਨਸ਼ਾ ਮੁਕਤ ਹੋਵੇਗਾ Punjab- ਕੇਂਦਰੀ ਗ੍ਰਹਿ...

ਸਰਕਾਰ ਬਣਨ ‘ਤੇ 2 ਸਾਲਾਂ ‘ਚ ਨਸ਼ਾ ਮੁਕਤ ਹੋਵੇਗਾ Punjab- ਕੇਂਦਰੀ ਗ੍ਰਹਿ ਮੰਤਰੀ Amit Shah

19
0

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਬੀਜੇਪੀ ਦੀ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ।

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਭਾਜਪਾ ਵੱਲੋਂ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਵਿੱਚ “ਬਦਲਾਵ ਰੈਲੀ” ਆਯੋਜਨ ਕੀਤਾ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੈਲੀ ਭਗਵੇਂ ਰੰਗ ਦੀ ਪੱਗ ਬੰਨ੍ਹ ਕੇ ਸਟੇਜ ‘ਤੇ ਪਹੁੰਚੇ। ਉਨ੍ਹਾਂ ਦਾ ਸਵਾਗਤ ਜ਼ੋਰਦਾਰ ਨਾਅਰਿਆਂ ਨਾਲ ਕੀਤਾ ਗਿਆ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕੀਤਾ ਯਾਦ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਬੀਜੇਪੀ ਦੀ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਨਾਨਕਸ਼ਾਹੀ ਸੰਮਤ 558 ਅਤੇ ਦੇਸੀ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ। ਇਸ ਮੌਕੇ ਉਨ੍ਹਾਂ ਨੇ ਇਸ ਦੇਸੀ ਨਵੇਂ ਸਾਲ ਦੀ ਲੋਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਨਾ ਹੁੰਦੇ ਤਾਂ ਹਿੰਦੂ ਵੀ ਨਾ ਹੁੰਦੇ।

ਨਸ਼ੇ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ

ਇਸ ਮੌਕੇ ਅਮਿਤ ਸ਼ਾਹ ਨੇ 2027 ਚੋਣਾਂ ਦਾ ਆਗਾਜ ਕੀਤਾ। ਉਨ੍ਹਾਂ ਨੇ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ। ਅਸੀਂ 2027 ਵਿੱਚ ਆਪਣੀ ਸਰਕਾਰ ਬਣਾਉਣ ਲਈ ਚੋਣਾ ਲੜਣ ਜਾ ਰਹੇ ਹਾਂ। ਉਨ੍ਹਾਂ ਨੇ ਸੰਬੋਧਨ ਦੌਰਾਨ ਕਿਹਾ ਕਿ ਤੁਸੀਂ ਅਕਾਲੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਮੌਕਾ ਦਿੱਤਾ, ਇੱਕ ਮੌਕਾ ਬੀਜੇਪੀ ਨੂੰ ਵੀ ਦਿਓ। ਉਨ੍ਹਾਂ ਕਿਹਾ ਕਿ ਜੋ ਪੰਜਾਬ ਨੂੰ ਨਸ਼ੇ ਤੋਂ ਬਚਾ ਸਕਦਾ ਹੈ ਉਹ ਸਿਰਫ ਬੀਜੇਪੀ ਹੈ। ਤਸੀਂ ਫਰਵਰੀ ਵਿੱਚ ਸਾਡੀ ਸਰਕਾਰ ਲੈ ਕੇ ਆਓ, ਅਸੀਂ 2 ਸਾਲਾਂ ਵਿੱਚ ਨਸ਼ਾ ਖਤਮ ਕਰ ਦੇਵਾਂਗੇ।
ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਪ੍ਰਧਾਨ ਮੰਤਰੀ ਮੋਦੀ ਸਰਕਾਰ ਦੀਆਂ ਉਪਲਬਦੀਆਂ ਗਿਣਵਾਈਆਂ। ਉਨ੍ਹਾਂ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਡਬਲ ਇੰਜਨ ਦੀ ਸਰਕਾਰ ਬਣੇਗੀ ਅਤੇ ਪੰਜਾਬ ਵਿੱਚ ਧਰਮ ਪਰਿਵਰਤ ‘ਤੇ ਰੋਕ ਲਗੇਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਗੱਠਜੋੜ ਨਹੀਂ ਕਰਾਂਗੇ। ਬੀਜੇਪੀ ਆਪਣੀ ਸਰਕਾਰ ਖੁਦ ਬਣਾਵੇਗੀ।
Previous articleIran ਨੇ ਨਿਭਾਈ ਦੋਸਤੀ, LPG ਸੰਕਟ ਦਰਮਿਆਨ India ਨੂੰ ਦਿੱਤੀ ਵੱਡੀ ਰਾਹਤ; ‘ਹੋਰਮੁਜ਼ ਸਟ੍ਰੇਟ’ ਤੋਂ ਲੰਘਣਗੇ 2 Indian Ships
Next articleSGPC ਪ੍ਰਧਾਨ ਧਾਮੀ ਨੇ ਦੇਸੀ ਨਵੇਂ ਸਾਲ ਦੀ ਵਧਾਈ ਦਿੰਦਿਆਂ ਸਣਾਏ ਸਖ਼ਤ ਫੈਸਲੇ, ਡਿਊਟੀ ‘ਚ ਲਾਪਰਵਾਹੀ ਕੀਤੀ ਤਾਂ ਸਿੱਧਾ ਹੋਵੇਗੀ ਛੁੱਟੀ

LEAVE A REPLY

Please enter your comment!
Please enter your name here