Home Desh ਰਨ ਆਊਟ ਹੋਣ ਤੋਂ ਬਾਅਦ ਸ਼ੁਭਮਨ ਗਿੱਲ ‘ਤੇ ਭੜਕ ਉੱਠੇ ਰੋਹਿਤ ਸ਼ਰਮਾ

ਰਨ ਆਊਟ ਹੋਣ ਤੋਂ ਬਾਅਦ ਸ਼ੁਭਮਨ ਗਿੱਲ ‘ਤੇ ਭੜਕ ਉੱਠੇ ਰੋਹਿਤ ਸ਼ਰਮਾ

59
0

ਮੋਹਾਲੀ ‘ਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡੇ ਗਏ ਟੀ-20 ਮੈਚ ‘ਚ ਰੋਹਿਤ ਸ਼ਰਮਾ ਰਨ ਆਊਟ ਹੋ ਗਿਆ ਸੀ। ਟੀਮ ਇੰਡੀਆ ਨੂੰ ਇਹ ਵਿਕਟ ਸ਼ੁਭਮਨ ਗਿੱਲ ਅਤੇ ਉਨ੍ਹਾਂ ਵਿਚਾਲੇ ਦੌੜਾਂ ਬਣਾਉਣ ਨੂੰ ਲੈ ਕੇ ਉਲਝਣ ਕਾਰਨ ਗੁਆਉਣਾ ਪਿਆ। ਬਾਅਦ ‘ਚ ਰੋਹਿਤ ਇਸ ਗੱਲ ਨੂੰ ਲੈ ਕੇ ਪਿੱਚ ‘ਤੇ ਸ਼ੁਭਮਨ ਗਿੱਲ ‘ਤੇ ਗੁੱਸੇ ‘ਚ ਨਜ਼ਰ ਆਏ। ਮੈਚ ਤੋਂ ਬਾਅਦ ਉਸ ਨੇ ਆਪਣੇ ਗੁੱਸੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੱਤਾ।

ਪ੍ਰੈਜ਼ੇਂਟੇਸ਼ਨ ਸੈਰੇਮਨੀ ਦੌਰਾਨ ਜਦੋਂ ਉਨ੍ਹਾਂ ਤੋਂ ਇੰਨੇ ਗੁੱਸੇ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਰੋਹਿਤ ਨੇ ਕਿਹਾ, ‘ਈਮਾਨਦਾਰੀ ਨਾਲ ਕਹਾਂ ਤਾਂ ਇਹ ਸਭ ਕੁਝ ਖੇਡ ਦੌਰਾਨ ਹੁੰਦਾ ਹੈ। ਜਦੋਂ ਤੁਸੀਂ ਇਸ ਤਰ੍ਹਾਂ ਆਊਟ ਹੋ ਜਾਂਦੇ ਹੋ, ਤਾਂ ਤੁਸੀਂ ਨਿਰਾਸ਼ ਹੋ ਜਾਂਦੇ ਹੋ ਕਿਉਂਕਿ ਤੁਸੀਂ ਆਪਣੀ ਟੀਮ ਲਈ ਦੌੜਾਂ ਬਣਾਉਣ ਦੇ ਉਦੇਸ਼ ਨਾਲ ਮੈਦਾਨ ‘ਤੇ ਜਾਂਦੇ ਹੋ। ਇਸ ਜਵਾਬ ਤੋਂ ਬਾਅਦ ਰੋਹਿਤ ਨੇ ਅੱਗੇ ਕਿਹਾ, ‘ਮੈਂ ਚਾਹੁੰਦਾ ਸੀ ਕਿ ਸ਼ੁਭਮਨ ਖੇਡਦਾ ਰਹੇ। ਉਸ ਨੇ ਚੰਗੀ ਪਾਰੀ ਖੇਡੀ ਪਰ ਆਊਟ ਹੋ ਗਿਆ। ਸਾਡੇ ਲਈ ਇਸ ਮੈਚ ਤੋਂ ਬਹੁਤ ਸਾਰੀਆਂ ਸਕਾਰਾਤਮਕ ਚੀਜ਼ਾਂ ਸਾਹਮਣੇ ਆਈਆਂ। ਜਿਸ ਤਰ੍ਹਾਂ ਸ਼ਿਵਮ ਦੂਬੇ ਨੇ ਬੱਲੇਬਾਜ਼ੀ ਕੀਤੀ, ਜਿਤੇਸ਼ ਨੇ ਖੇਡਿਆ। ਤਿਲਕ ਅਤੇ ਰਿੰਕੂ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ।

ਭਾਰਤ 1-0 ਨਾਲ ਅੱਗੇ 

ਭਾਰਤੀ ਟੀਮ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਅਫਗਾਨਿਸਤਾਨ ਨੂੰ 20 ਓਵਰਾਂ ‘ਚ 158 ਦੌੜਾਂ ‘ਤੇ ਰੋਕ ਦਿੱਤਾ ਅਤੇ ਬਾਅਦ ‘ਚ ਸ਼ਿਵਮ ਦੂਬੇ ਦੀਆਂ ਅਜੇਤੂ 60 ਦੌੜਾਂ ਦੀ ਬਦੌਲਤ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। ਇੱਥੇ ਸ਼ੁਭਮਨ (23), ਤਿਲਕ ਵਰਮਾ (26), ਜਿਤੇਸ਼ (31), ਰਿੰਕੂ ਸਿੰਘ (ਅਜੇਤੂ 16) ਨੇ ਛੋਟੀਆਂ ਪਰ ਚੰਗੀਆਂ ਪਾਰੀਆਂ ਖੇਡੀਆਂ।

ਅਗਲੇ ਮੈਚ ਲਈ ਰੋਹਿਤ ਨੇ ਕੀ ਕਿਹਾ?

ਰੋਹਿਤ ਨੇ ਕਿਹਾ, ‘ਅਸੀਂ ਅਗਲੇ ਟੀ-20 ‘ਚ ਕੁਝ ਹੋਰ ਚੀਜ਼ਾਂ ਦੀ ਕੋਸ਼ਿਸ਼ ਕਰਨਾ ਚਾਹਾਂਗੇ। ਮੈਂ ਚਾਹਾਂਗਾ ਕਿ ਸਾਡੇ ਗੇਂਦਬਾਜ਼ ਕੁਝ ਹੋਰ ਚੀਜ਼ਾਂ ਦੀ ਕੋਸ਼ਿਸ਼ ਕਰਨ। ਜਿਵੇਂ ਕਿ ਵਾਸ਼ਿੰਗਟਨ ਨੇ ਅੱਜ ਦੇ ਮੈਚ ਵਿੱਚ 19ਵਾਂ ਓਵਰ ਸੁੱਟਿਆ। ਇਸੇ ਤਰ੍ਹਾਂ, ਅਸੀਂ ਕੁਝ ਵੱਖਰੀਆਂ ਚੀਜ਼ਾਂ ਕਰਨਾ ਚਾਹਾਂਗੇ।

Previous articleਮੋਹਾਲੀ ਦੀ ਠੰਡ ਕਾਰਨ ਕੰਬੇ ਖਿਡਾਰੀ
Next articleਮਜੀਠੀਆ ਨੂੰ ਮੁੜ ਕੀਤਾ ਪਟਿਆਲੇ ਤਲਬ

LEAVE A REPLY

Please enter your comment!
Please enter your name here