Home Crime ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ

ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ

64
0

ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ ਜ਼ਿਲ੍ਹਿਆਂ ਵਿਚ ਜ਼ਿਆਦਾਤਰ ਖਾਣੇ ਦੇ ਸੈਂਪਲ ਫੇਲ੍ਹ ਮਿਲੇ ਹਨ। ਪਿਛਲੇ ਸਾਲ ਪੰਜਾਬ ਦੇ ਫੂਡ ਸੇਫਟੀ ਵਿੰਗ ਵਲੋਂ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਲਈ ਲਏ ਗਏ ਸੈਂਪਲਾਂ ਵਿੱਚ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਸੈਂਪਲਾਂ ਦੀ ਹਾਲਤ ਸਭ ਤੋਂ ਖ਼ਰਾਬ ਪਾਈ ਗਈ। ਪਿਛਲੇ ਵਿੱਤੀ ਵਰ੍ਹੇ ਦੌਰਾਨ 8179 ਖਾਣ-ਪੀਣ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 1722 ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਪਾਈ ਗਈ ਸੀ। ਅਜਿਹੇ ਖਾਧ ਪਦਾਰਥਾਂ ਦਾ ਸੇਵਨ ਕਰਨ ਨਾਲ ਲੋਕਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਸਾਲ 2022-23 ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਫੂਡ ਸੇਫਟੀ ਵਿੰਗ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 675 ਭੋਜਨ ਦੇ ਨਮੂਨੇ ਇਕੱਠੇ ਕੀਤੇ ਅਤੇ ਇਨ੍ਹਾਂ ਵਿੱਚੋਂ 134 ਭੋਜਨ ਦੇ ਨਮੂਨੇ ਫੇਲ੍ਹ ਹੋਣ ਦੀਆਂ ਰਿਪੋਰਟਾਂ ਆਈਆਂ। ਲੁਧਿਆਣਾ ਤੋਂ 564 ਸੈਂਪਲ ਲਏ ਗਏ ਸਨ ਅਤੇ ਇਨ੍ਹਾਂ ਵਿਚੋਂ 179 ਨਮੂਨੇ ਖਰਾਬ ਪਾਏ ਗਏ ਸਨ। ਬਠਿੰਡਾ ਤੋਂ ਲਏ ਗਏ 632 ਸੈਂਪਲਾਂ ‘ਚੋਂ 90 ਖਰਾਬ, ਬਰਨਾਲਾ ‘ਚੋਂ 217 ਸੈਂਪਲਾਂ ‘ਚੋਂ 59 ਦੀ ਰਿਪੋਰਟ ਖਰਾਬ, ਫਰੀਦਕੋਟ ਤੋਂ ਲਏ ਗਏ 227 ਸੈਂਪਲਾਂ ‘ਚੋਂ 72 ਦੀ ਰਿਪੋਰਟ ਖਰਾਬ ਆਈ ਹੈ।

ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਲਏ ਗਏ 277 ਖਾਧ ਪਦਾਰਥਾਂ ਦੇ ਨਮੂਨਿਆਂ ਵਿੱਚੋਂ 43 ਨਮੂਨੇ ਖ਼ਰਾਬ ਪਾਏ ਗਏ, ਗੁਰਦਾਸਪੁਰ ਜ਼ਿਲ੍ਹੇ ਦੇ 484 ਸੈਂਪਲਾਂ ਵਿੱਚੋਂ 104 ਨਮੂਨੇ ਘਟੀਆ ਗੁਣਵੱਤਾ ਵਾਲੇ ਪਾਏ ਗਏ। ਹੁਸ਼ਿਆਰਪੁਰ ਤੋਂ ਲਏ ਗਏ 419 ਭੋਜਨ ਨਮੂਨਿਆਂ ਵਿੱਚੋਂ 65 ਨਮੂਨੇ ਫੇਲ੍ਹ ਹੋਏ। ਭੋਜਨ ਦੇ ਜਲੰਧਰ ਤੋਂ 663 ਸੈਂਪਲਾਂ ਵਿੱਚੋਂ 80 ਸੈਂਪਲ ਖਰਾਬ ਪਾਏ ਗਏ। ਕਪੂਰਥਲਾ ਜ਼ਿਲ੍ਹੇ ਵਿਚ 255 ਖਾਧ ਸੈਂਪਲਾਂ ਵਿਚੋਂ 45 ਫੇਲ੍ਹ ਹੋਏ। ਫ਼ਤਹਿਗੜ੍ਹ ਸਾਹਿਬ ਦੇ 304 ਸੈਂਪਲਾਂ ਵਿਚੋਂ 88 ਫੇਲ੍ਹ ਪਾਏ ਗਏ। ਫਾਜ਼ਿਲਕਾ ਦੇ 294 ਭੋਜਨ ਨਮੂਨਿਆਂ ਵਿਚੋਂ 54 ਫੇਲ੍ਹ ਹੋਏ। ਨਵਾਂਸ਼ਹਿਰ ਦੇ 240 ਸੈਂਪਲਾਂ ਵਿਚੋਂ 37 ਫੇਲ੍ਹ ਹੋਏ। ਪਟਿਆਲਾ ਤੋਂ 331 ਭੋਜਨ ਦੇ ਨਮੂਨੇ ਲਏ ਗਏ ਅਤੇ 90 ਨਮੂਨਿਆਂ ਦੀ ਰਿਪੋਰਟ ਖ਼ਰਾਬ ਪਾਈ ਗਈ। ਪਠਾਨਕੋਟ ਜ਼ਿਲ੍ਹੇ ਵਿਚੋਂ 217 ਸੈਂਪਲ ਲਏ ਗਏ ਸਨ ਜਿਨ੍ਹਾਂ ਵਿਚੋਂ 49 ਦੀ ਰਿਪੋਰਟ ਖ਼ਰਾਬ ਪਾਈ ਗਈ ਸੀ।

ਰੋਪੜ ਜ਼ਿਲ੍ਹੇ ਵਿਚੋਂ 178 ਸੈਂਪਲ ਲਏ ਗਏ। ਇਨ੍ਹਾਂ ਵਿਚੋਂ 44 ਦੀ ਰਿਪੋਰਟ ਨੁਕਸਦਾਰ ਪਾਈ ਗਈ ਹੈ। ਸੰਗਰੂਰ ਜ਼ਿਲ੍ਹੇ ਵਿਚੋਂ 330 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 94 ਦੀ ਰਿਪੋਰਟ ਫੇਲ੍ਹ ਹੋਈ ਹੈ ਫੂਡ ਸੇਫਟੀ ਵਿੰਗ ਨੇ ਖਰਾਬ ਖਾਣਾ ਵੇਚਣ ਵਾਲੇ ਦੁਕਾਨਦਾਰਾਂ ‘ਤੇ ਨਿਯਮਾਂ ਤਹਿਤ ਜੁਰਮਾਨਾ ਲਗਾਇਆ। ਫੂਡ ਸੇਫਟੀ ਅਫਸਰ ਦਾ ਕਹਿਣਾ ਹੈ ਕਿ ਲੁਧਿਆਣਾ ‘ਚ ਪਰਵਾਸੀ ਆਬਾਦੀ ਵਾਲੇ ਲੋਕ ਰੋਜ਼ੀ-ਰੋਟੀ ਕਮਾਉਣ ਲਈ ਸੰਘਰਸ਼ ਕਰ ਰਹੇ ਹਨ। ਉਹ ਗੱਡੀਆਂ ‘ਤੇ ਖਾਣਾ ਵੇਚ ਰਹੇ ਹਨ। ਅਜਿਹੇ ਸਟਰੀਟ ਵਿਕਰੇਤਾ ਵੀ ਪਾਏ ਗਏ ਜੋ ਲੋਕਾਂ ਨੂੰ ਮੱਛੀ ਅਤੇ ਚੌਲਾਂ ਦੀਆਂ ਪਲੇਟਾਂ ਪਰੋਸ ਰਹੇ ਸਨ ਅਤੇ ਜਦੋਂ ਪਲੇਟ ਦੀ ਗੁਣਵੱਤਾ ਦਾ ਜਾਇਜ਼ਾ ਲਿਆ ਗਿਆ ਤਾਂ ਪਾਇਆ ਗਿਆ ਕਿ ਮੱਛੀ ਖਰਾਬ ਹੈ।ਵਿੰਗ ਵੱਲੋਂ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

Previous articleਸਰਦੀਆਂ ‘ਚ ਅਸਥਮਾ ਦੇ ਮਰੀਜ਼ ਕਰ ਸਕਦੇ ਨੇ ਪਪੀਤੇ ਦਾ ਸੇਵਨ?
Next articleਰਾਮ ਮੰਦਰ ਬਾਰੇ ਦਿੱਤੇ ਸੰਦੇਸ਼ ‘ਚ ਭਾਵੁਕ ਹੋਏ PM ਮੋਦੀ

LEAVE A REPLY

Please enter your comment!
Please enter your name here