Home Desh Chandigarh: ਭਾਜਪਾ ਦਫ਼ਤਰ ਬਾਹਰ ਧਮਾਕੇ ਮਾਮਲੇ ‘ਚ ਦੋ ਗ੍ਰਿਫ਼ਤਾਰੀਆਂ, ਪੰਜਾਬ ਪੁਲਿਸ... Deshlatest NewsPanjabRajniti Chandigarh: ਭਾਜਪਾ ਦਫ਼ਤਰ ਬਾਹਰ ਧਮਾਕੇ ਮਾਮਲੇ ‘ਚ ਦੋ ਗ੍ਰਿਫ਼ਤਾਰੀਆਂ, ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ By admin - April 3, 2026 12 0 FacebookTwitterPinterestWhatsApp ਦੱਸ ਦੇਈਏ ਕਿ ਬੀਤੇ ਦਿਨ ਖ਼ਬਰ ਆਈ ਸੀ ਕਿ ਹਮਲੇ ਚ ਪਾਕਿਸਤਾਨ ਚ ਬਣਿਆ GHD2P ਗ੍ਰਨੇਡ ਵਰਤੇ ਗਏ ਹੋਣ ਦਾ ਸ਼ੱਕ ਹੈ। ਚੰਡੀਗੜ੍ਹ ਦੇ ਸੈਕਟਰ-37 ਵਿਖੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੈੱਡ ਕੁਆਰਟਰ ਬਾਹਰ ਹੋਏ ਬਲਾਸਟ ਮਾਮਲੇ ‘ਚ ਦੋ ਸ਼ੱਕੀਆਂ ਦੀ ਗ੍ਰਿਫ਼ਤਾਰੀ ਹੋਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ਦੀ ਗ੍ਰਿਫ਼ਤਾਰੀ ਰੋਪੜ ਤੋਂ ਹੋਈ ਹੈ। ਕਾਬੂ ਕੀਤੇ ਗਏ ਸ਼ੱਕੀਆਂ ਦੀ ਪਹਿਚਾਣ ਅਮਨ ਸਿੰਘ ਉਰਫ਼ ਭੋਲੂ ਤੇ ਗੁਰਤੇਜ਼ ਸਿੰਘ ਵਜੋਂ ਹੋਈ ਹੈ। ਪੰਜਾਬ ਪੁਲਿਸ ਦੀ ਸੀਆਈਏ ਟੀਮ ਨੇ ਇਨ੍ਹਾਂ ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਸੂਤਰਾਂ ਮੁਤਾਬਕ ਬਲਾਸਟ ਮਾਮਲੇ ‘ਚ ਪੁਲਿਸ ਦਾ ਆਪ੍ਰੇਸ਼ਨ ਚੱਲ ਰਿਹਾ ਹੈ। ਇਸ ਲਈ ਮਾਮਲੇ ‘ਚ ਜ਼ਿਆਦਾ ਵੇਰਵੇ ਉਪਲੱਬਧ ਨਹੀਂ ਕਰਵਾਏ ਜਾ ਰਹੇ ਹਨ। ਪੁਲਿਸ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਬੀਤੇ ਦਿਨ ਖ਼ਬਰ ਆਈ ਸੀ ਕਿ ਹਮਲੇ ਚ ਪਾਕਿਸਤਾਨ ਚ ਬਣਿਆ GHD2P ਗ੍ਰਨੇਡ ਵਰਤੇ ਗਏ ਹੋਣ ਦਾ ਸ਼ੱਕ ਹੈ। ਚੰਡੀਗੜ੍ਹ ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਫ਼ਤਰ ਦੇ ਬਾਹਰ ਹੋਏ ਗ੍ਰਨੇਡ ਹਮਲੇ ਦੇ ਸੰਬੰਧ ‘ਚ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਸੀ, ਜਿਸ ਤੋਂ ਕਈ ਮੁੱਖ ਸੁਰਾਗ ਸਾਹਮਣੇ ਆਏ ਹਨ। ਫੁਟੇਜ ਚ ਇੱਕ ਅਣਪਛਾਤਾ ਵਿਅਕਤੀ ਗ੍ਰਨੇਡ ਸੁੱਟਦੇ ਹੋਏ ਸਾਫ਼ ਦਿਖਾਈ ਦੇ ਰਿਹਾ ਹੈ। ਉੱਥੇ ਹੀ, ਸੀਸੀਟੀਵੀ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਇਸ ਘਟਨਾ ਨੂੰ ਦੋ ਬਦਮਾਸ਼ਾਂ ਨੇ ਅੰਜਾਮ ਦਿੱਤਾ ਸੀ। ਹਮਲੇ ਤੋਂ ਬਾਅਦ ਦੋ ਸ਼ੱਕੀ ਸੜਕ ‘ਤੇ ਭੱਜਦੇ ਨਜ਼ਰਾ ਆਏ ਸਨ। ਕਦੋਂ ਹੋਇਆ ਹਮਲਾ? ਇਹ ਘਟਨਾ ਬੀਤੇ ਬੁੱਧਵਾਰ ਸ਼ਾਮ 5:00 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਧਮਾਕੇ ਦੀ ਆਵਾਜ਼ ਇੰਨੀ ਉੱਚੀ ਸੀ ਕਿ ਇਸ ਨਾਲ ਆਸ-ਪਾਸ ਦੇ ਲੋਕ ਡਰ ਗਏ ਤੇ ਘਟਨਾ ਸਥਾਨ ਤੇ ਦਹਿਸ਼ਤ ਫੈਲ ਗਈ। ਇਹ ਧਮਾਕਾ ਭਾਜਪਾ ਦਫ਼ਤਰ ਦੇ ਬਾਹਰ ਖੜ੍ਹੀ ਇੱਕ ਸਕੂਟੀ ਦੇ ਨੇੜੇ ਹੋਇਆ। ਸਕੂਟੀ ਦੇ ਮਾਲਕ ਨੇ ਦੱਸਿਆ ਕਿ ਧਮਾਕੇ ਕਾਰਨ ਵਾਹਨ ਦੇ ਸ਼ੀਸ਼ੇ ਟੁੱਟ ਗਏ।