Home Desh Abohar ਦੇ ਪਟੇਲ ਪਾਰਕ ਨੇੜੇ ਵੱਡਾ ਧਮਾਕਾ, 4 ਦੁਕਾਨਾਂ ਤੇ ਇੱਕ ਘਰ... Deshlatest NewsPanjab Abohar ਦੇ ਪਟੇਲ ਪਾਰਕ ਨੇੜੇ ਵੱਡਾ ਧਮਾਕਾ, 4 ਦੁਕਾਨਾਂ ਤੇ ਇੱਕ ਘਰ ਦਾ ਨੁਕਸਾਨ, ਤਿੰਨ ਜ਼ਖ਼ਮੀ By admin - April 22, 2026 7 0 FacebookTwitterPinterestWhatsApp ਧਮਾਕੇ ਦੇ ਕਾਰਨਾਂ ਦਾ ਸਪੱਸ਼ਟ ਕਾਰਨ ਪਤਾ ਨਹੀਂ ਚੱਲ ਸਕਿਆ ਹੈ। ਅਬੋਹਰ ਦੇ ਪਟੇਲ ਪਾਰਕ ਦੀ ਗਲੀ ਨੰਬਰ 6 ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਕਿ ਬੀਤੀ ਰਾਤ ਇਲਾਕੇ ‘ਚ ਅਚਾਨਕ ਇੱਕ ਬਲਾਸਟ ਹੋਇਆ। ਇਹ ਧਮਾਕਾ ਇੱਕ ਦੁਕਾਨ ‘ਚ ਹੋਇਆ, ਜਿਸ ਕਰਕੇ 4 ਦੁਕਾਨਾਂ ਤੇ ਦੁਕਾਨਾਂ ਦੇ ਪਿੱਛੇ ਲੱਗਦੇ ਘਰ ਦਾ ਨੁਕਸਾਨ ਹੋ ਗਿਆ ਹੈ। ਘਟਨਾ ‘ਚ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਅੱਗ ਨਾਲ 3 ਲੋਕ ਜ਼ਖ਼ਮੀ ਧਮਾਕੇ ਦੇ ਕਾਰਨਾਂ ਦਾ ਸਪੱਸ਼ਟ ਕਾਰਨ ਪਤਾ ਨਹੀਂ ਚੱਲ ਸਕਿਆ ਹੈ। ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਦੀਵਾਰਾਂ ਤੇ ਦਰਵਾਜੇ ਤੱਕ ਟੁੱਟ ਗਏ। ਲੋਕਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਇਸ ਅੱਗ ਦੀ ਚਪੇਟ ‘ਚ ਆ ਕੇ ਇੱਕ ਮਹਿਲਾ ਝੁਲਸ ਗਈ ਹੈ, ਜਦਕਿ ਦੋ ਹੋਰ ਲੋਕ ਜ਼ਖਮੀ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਧਮਾਕੇ ਦੇ ਕਾਰਨ ਦਾ ਫਿਲਹਾਲ ਕੁੱਝ ਨਹੀਂ ਪਤਾ ਧਮਾਕੇ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਦੁਕਾਨਾਂ ਤੇ ਘਰ ਨਾਲ ਇੱਕ ਢਾਬਾ ਲੱਗਦਾ ਹੈ ਤੇ ਢਾਬੇ ਦਾ ਸਿਲੰਡਰ ਫਟਣ ਕਾਰਨ ਇਹ ਹਾਦਸਾ ਵਾਪਰਿਆ। ਹਾਲਾਂਕਿ, ਢਾਬੇ ਦੇ ਅੰਦਰੋਂ ਸਲੰਡਰ ਸਹੀ ਬਾਹਰ ਕੱਢੇ ਗਏ ਹਨ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਧਮਾਕੇ ਦੀ ਵਜ੍ਹਾ ਕੀ ਹੈ?