Home latest News Amritsar: ਬਿਜਲੀ ਘਰ ‘ਚ ਦਾਖਲ ਹੋਏ ਲੋਕ, ਤੋੜਿਆ ਗੇਟ ਤੇ ਸਟਾਫ਼ ਨਾਲ... latest NewsPanjab Amritsar: ਬਿਜਲੀ ਘਰ ‘ਚ ਦਾਖਲ ਹੋਏ ਲੋਕ, ਤੋੜਿਆ ਗੇਟ ਤੇ ਸਟਾਫ਼ ਨਾਲ ਧੱਕਾ-ਮੁੱਕੀ; ਖ਼ੁਦ ਸਪਲਾਈ ਕੀਤੀ ਚਾਲੂ By admin - April 22, 2026 4 0 FacebookTwitterPinterestWhatsApp ਕਰਮਚਾਰੀਆਂ ਦੇ ਅਨੁਸਾਰ, ਉਨ੍ਹਾਂ ਨੂੰ ਉੱਚ ਅਧਿਕਾਰੀਆਂ ਤੋਂ ਬਿਜਲੀ ਕੱਟ ਲਗਾਉਣ ਦਾ ਹੁਕਮ ਮਿਲਿਆ ਸੀ। ਅੰਮ੍ਰਿਤਸਰ ਦੇ ਪਿੰਡ ਵਡਾਲਾ ਭਿੱਟੇਵੱਢ ‘ਚ ਇੱਕ ਬਿਜਲੀ ਘਰ ਅੰਦਰ ਉਸ ਵੇਲੇ ਤਣਾਅ ਵੱਧ ਗਿਆ, ਜਦੋਂ ਨੇੜਲੇ ਪਿੰਡਾਂ ਦੇ ਲੋਕਾਂ ਨੇ ਗੇਟ ਤੋੜ ਦਿੱਤਾ ਤੇ ਜ਼ਬਰਦਸਤੀ ਇਮਾਰਤ ਵਿੱਚ ਦਾਖਲ ਹੋ ਗਏ। ਗੁੱਸੇ ‘ਚ ਆਈ ਭੀੜ ਨੇ ਮਾਮਲਾ ਆਪਣੇ ਹੱਥਾਂ ‘ਚ ਲੈ ਲਿਆ, ਬੰਦ ਕੀਤੀ ਗਈ ਬਿਜਲੀ ਸਪਲਾਈ ਨੂੰ ਖ਼ੁਦ ਹੀ ਚਾਲੂ ਕਰ ਦਿੱਤਾ। ਇਲਜ਼ਾਮ ਹੈ ਕਿ ਇਸ ਦੌਰਾਨ ਲੋਕਾਂ ਨੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨਾਲ ਜ਼ੁਬਾਨੀ ਤੇ ਸਰੀਰਕ ਤੌਰ ‘ਤੇ ਦੁਰਵਿਵਹਾਰ ਕੀਤਾ। ਕਰਮਚਾਰੀਆਂ ਦੇ ਅਨੁਸਾਰ, ਉਨ੍ਹਾਂ ਨੂੰ ਉੱਚ ਅਧਿਕਾਰੀਆਂ ਤੋਂ ਬਿਜਲੀ ਕੱਟ ਲਗਾਉਣ ਦਾ ਹੁਕਮ ਮਿਲਿਆ ਸੀ। ਹਾਲਾਂਕਿ, ਮੌਕੇ ‘ਤੇ ਪਹੁੰਚੇ ਲੋਕਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤੇ ਇਸ ਦੀ ਬਜਾਏ, ਉਨ੍ਹਾਂ ਨੇ ਸਪਲਾਈ ਚਾਲੂ ਕਰਨ ਲਈ ਫੀਡਰ ਲਾਈਨਾਂ ਨਾਲ ਛੇੜਛਾੜ ਕੀਤੀ। ਇਹ ਵੀ ਇਲਜ਼ਾਮ ਲੋਕਾਂ ਦੀ ਭੀੜ ‘ਚ ਕੁੱਝ ਵਿਅਕਤੀਆਂ ਨੇ ਨਸ਼ੇ ਕੀਤਾ ਹੋਇਆ ਸੀ ਤੇ ਤੇ ਅੰਦਰ ਜਾਣ ਵੇਲੇ ਪਾਵਰ ਸਟੇਸ਼ਨ ਦੇ ਗੇਟ ਦੀ ਭੰਨਤੋੜ ਕੀਤੀ। ਸਟਾਫ਼ ਨਾਲ ਧੱਕਾ-ਮੁਕੀ ਤੇ ਧਮਕੀਆਂ ਡਿਊਟੀ ‘ਤੇ ਤਾਇਨਾਤ ਇੱਕ ਕਰਮਚਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਨੂੰ, ਲਗਭਗ 20 ਤੋਂ 25 ਲੋਕ ਬਿਜਲੀ ਘਰ ‘ਚ ਦਾਖਲ ਹੋ ਗਏ। ਉਨ੍ਹਾਂ ਨੇ ਸਟਾਫ਼ ਨਾਲ ਹੱਥੋਪਾਈ ਕੀਤੀ, ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਘਟਨਾ ਤੋਂ ਬਾਅਦ, ਕਰਮਚਾਰੀਆਂ ‘ਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ, ਜੋ ਹੁਣ ਆਪਣੀ ਨਿੱਜੀ ਸੁਰੱਖਿਆ ਬਾਰੇ ਚਿੰਤਤ ਹਨ। ਘਟਨਾ ਬਾਰੇ ਜਾਣਕਾਰੀ ਮਿਲਣ ‘ਤੇ, ਕੰਬੋਹ ਸਟੇਸ਼ਨ ਦੀ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਪੁਸ਼ਟੀ ਕੀਤੀ ਕਿ ਬਿਜਲੀ ਵਿਭਾਗ ਤੋਂ ਇੱਕ ਸ਼ਿਕਾਇਤ ਮਿਲੀ ਹੈ ਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਦੀ ਪਛਾਣ ਕੀਤੀ ਜਾਵੇਗੀ ਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਰਮਚਾਰੀਆਂ ਨੇ ਸੁਰੱਖਿਆ ਵਧਾਉਣ ਦੀ ਕੀਤੀ ਮੰਗ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਪ੍ਰਸ਼ਾਸਨ ਨੂੰ ਦੋਸ਼ੀ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਡਿਊਟੀ ਕਰਨ ਵਾਲੇ ਕਰਮਚਾਰੀਆਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਲਾਗੂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਖਾਸ ਕਰਕੇ ਰਾਤ ਦੀਆਂ ਸ਼ਿਫਟਾਂ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਹਨ।