Home Desh Meet Hayer ਦਾ ਭਾਜਪਾ ‘ਤੇ ਤਿੱਖਾ ਹਮਲਾ : ‘ਆਪ’ ਆਗੂਆਂ ’ਤੇ ED-CBI...

Meet Hayer ਦਾ ਭਾਜਪਾ ‘ਤੇ ਤਿੱਖਾ ਹਮਲਾ : ‘ਆਪ’ ਆਗੂਆਂ ’ਤੇ ED-CBI ਦੀਆਂ ਰੇਡਾਂ ਨੂੰ ਦੱਸਿਆ ਕੋਝੀ ਚਾਲ

6
0

ਭਾਜਪਾ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਮੰਤਰੀਆਂ ਦੇ ਘਰ ਈਡੀ ਅਤੇ ਸੀਬੀਆਈ ਦੀਆਂ ਰੇਡਾਂ ਮਰਵਾ ਕੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।

ਬਰਨਾਲਾ। ਭਾਜਪਾ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਮੰਤਰੀਆਂ ਦੇ ਘਰ ਈਡੀ ਅਤੇ ਸੀਬੀਆਈ ਦੀਆਂ ਰੇਡਾਂ ਮਰਵਾ ਕੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ‘ਆਪ’ ਲੀਡਰਾਂ ਨੂੰ ਵੱਡੇ ਵੱਡੇ ਲਾਲਚ ਦਿੱਤੇ ਜਾ ਰਹੇ ਹਨ। ਇਹ ਭਾਜਪਾ ਦੀ ਕੋਝੀ ਚਾਲ ਹੈ। ਇਸ ਸਬੰਧੀ ਮੀਡੀਆ ਦੇ ਰੂਬਰੂ ਹੁੰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਹੁਣ ਚੋਣਾਂ ਦਾ ਸਮਾਂ ਚੱਲ ਰਿਹਾ ਹੈ, ਪਿਛਲੇ 12 ਸਾਲ ਤੋਂ ਜਦੋਂ ਤੋਂ ਬੀਜੇਪੀ ਸੱਤਾ ਦੇ ’ਚ ਆਈ ਹੈ ਉਦੋ ਤੋਂ ਹੀ ਵਿਰੋਧੀਆਂ ਪਾਰਟੀਆਂ ਦੇ ਲੀਡਰਾਂ ਨੂੰ ਡਰਾਇਆ ਧਮਕਾਇਆ ਅਤੇ ਈਡੀ ਦੀਆਂ ਰੇਡਾਂ ਮਰਵਾਈਆਂ ਜਾ ਰਹੀਆਂ ਹਨ।
ਭਾਜਪਾ ਵਲੋਂ ਕਿਸੇ ਵੀ ਤਰ੍ਹਾਂ ਨਾਲ ਹਰ ਸੂਬੇ ਆਗੂਆਂ ਨੂੰ ਤੋੜਨ ਦੀਆਂ ਕੋਸਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਹਰ ਤਰ੍ਹਾਂ ਦੇ ਚਾਲਚ ਦਿੱਤੇ ਜਾ ਰਹੇ ਹਨ। ਬੀਜੇਪੀ ਦੇ ਰਾਜ ’ਚ ਧੱਕੇਸ਼ਾਹੀ ਹੋ ਰਹੀ ਹੈ, ਜਦ ਕੋਈ ਹੋਰ ਪਾਰਟੀ ਦਾ ਵਰਕਰ ਆਪਣੀ ਪਾਰਟੀ ਦਾ ਸਾਥ ਦਿੰਦਾ ਹੈ ਤਾਂ ਉਸ ਖ਼ਿਲਾਫ਼ ਪਰਚੇ ਦਰਜ ਹੁੰਦੇ ਹਨ ਪਰ ਜਦੋਂ ਬੀਜੇਪੀ ’ਚ ਸ਼ਾਮਲ ਹੁੰਦਾ ਹੈ ਤਾਂ ਉਨ੍ਹਾਂ ’ਤੇ ਕੋਈ ਪਰਚਾ ਦਰਜ ਨਹੀਂ ਹੁੰਦਾ। ਅਜੀਤ ਪਰਿਵਾਰ ’ਤੇ ਇੱਕੋ ਦਿਨ 70 ਪਰਚੇ ਪਾਏ ਗਏ।
Previous articleAjnala ਅਦਾਲਤ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ 30 ਅਪ੍ਰੈਲ ਤੱਕ ਨਿਆਇਕ ਹਿਰਾਸਤ ‘ਚ ਭੇਜਿਆ, VC ਰਾਹੀਂ ਹੋਈ ਪੇਸ਼ੀ

LEAVE A REPLY

Please enter your comment!
Please enter your name here