Home Crime Ferozepur Police ਵੱਲੋਂ ਵੱਖ-ਵੱਖ ਮਾਮਲਿਆਂ ‘ਚ 10 ਲੋਕ ਕਾਬੂ, 3 ਕਿਲੋ...

Ferozepur Police ਵੱਲੋਂ ਵੱਖ-ਵੱਖ ਮਾਮਲਿਆਂ ‘ਚ 10 ਲੋਕ ਕਾਬੂ, 3 ਕਿਲੋ 733 ਗ੍ਰਾਮ ਹੈਰੋਇਨ ਸਣੇ ਹੋਈ ਹਥਿਆਰਾਂ ਦੀ ਬਰਾਮਦਗੀ

8
0

ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕੀਤੀ ਹੈ।

ਫਿਰੋਜ਼ਪੁਰ ਪੁਲਿਸ ਨੂੰ ਵੱਖ-ਵੱਖ ਮਾਮਲਿਆਂ ਵਿੱਚ ਵੱਡੀ ਸਫਲਤਾ ਮਿਲੀ ਹੈ। ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕੀਤੀ ਹੈ। ਐਸਐਸਪੀ ਭੁਪਿੰਦਰ ਸਿੱਧੂ ਨੇ ਕਿਹਾ ਕਿ ਵੱਖ-ਵੱਖ ਮਾਮਲਿਆਂ ਵਿੱਚ ਵੱਡੀ ਰਿਕਵਰੀ ਹੋਈ ਹੈ।
  1. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲਾਂ ਮਾਮਲਾ ਜੀਰਾ ਤੇ ਥਾਣਾ ਮਖੂ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਉਨ੍ਹਾਂ ਤੋਂ 3 ਕਿਲੋ 633 ਗ੍ਰਾਮ ਹੈਰੋਇਨ, ਦੋ ਮੋਟਰਸਾਈਕਲ ਅਤੇ ਫੋਨ ਬਰਾਮਦ ਕੀਤੇ ਗਏ ਹਨ।
  2. ਦੂਜੇ ਮਾਮਲੇ ਵਿੱਚ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕੋਲੋਂ 2 ਪਿਸਤੌਲ 30 ਬੋਰ ਸਣੇ ਮੈਗਜ਼ੀਨ, ਇੱ ਪਿਸਤੌਲ 32 ਬੋਰ ਸਣੇ ਮੈਗਜ਼ੀਨ, 100 ਗ੍ਰਾਮ ਹੈਰੋਇਨ, ਇੱਕ ਸਕਾਰਪਿਓ ਗਾਡੀ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਫੜੇ ਗਏ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਮਨੂੰ ਤੋਂ ਪਹਿਲਾਂ ਵੀ ਕਈ ਕੇਸਾਂ ਵਿੱਚ ਪੁਲਿਸ ਨੂੰ ਇਸ ਦੀ ਤਾਲਾਸ਼ ਸੀ ਅਤੇ ਫੜੇ ਗਏ ਮਨਪ੍ਰੀਤ ਸਿੰਘ ਉਰਫ ਮਨੂੰ ਦੇ ਪਾਕਿਸਤਾਨ ਸਮਗਲਰ ਅਲੀ ਡੋਗਰਾ ਦੇ ਨਾਲ ਰਿਸ਼ਤੇ ਵੀ ਸਾਹਮਣੇ ਆਏ ਹਨ।
  3. ਐਸਐਸਪੀ ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਸਰੇ ਮਾਮਲੇ ਵਿੱਚ ਜ਼ੀਰਾ ਸਿਟੀ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਇੱਕ ਦੇਸੀ ਪਿਸਤੌਲ ਸਣੇ ਮੈਗਜ਼ੀਨ ਅਤੇ ਇੱਕ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।
  4. ਚੌਥੇ ਮਾਮਲੇ ਵਿੱਚ ਐਸਐਸਪੀ ਫਿਰੋਜ਼ਪੁਰ ਭੁਪੇਂਦਰ ਸਿੰਘ ਸਿੱਧੂ ਨੇ ਕਿਹਾ ਕਿ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕੋਲੋ ਇੱਕ ਪਿਸਤੌਲ 30 ਬੋਰ ਸਣੇ ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਵੱਲੋਂ ਇੱਕ ਘਰ ‘ਤੇ ਗੋਲੀਬਾਰੀ ਕੀਤੀ ਗਈ ਸੀ। ਜਿਸ ਵਿੱਚ ਇੱਕ ਬੱਚੀ ਜ਼ਖ਼ਮੀ ਹੋ ਗਈ ਸੀ।
  5. ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਪੰਜਾਵੇ ਮਾਮਲੇ ਨੂੰ ਲੈ ਕੇ ਕਿਹਾ ਕਿ ਉਹ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਵੱਡੀ ਗਿਣਤੀ ਵਿੱਚ ਈ- ਸਿਗਰੇਟ ਫੜੀ ਗਈ। ਇਹ ਪਾਬੰਦੀਸ਼ੁਦਾ ਹੈ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਨੂੰ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬੱਚੇ ਕੀ ਕਰ ਰਹੇ ਹਨ। ਇਸ ਦੀ ਆਦਤ ਲੱਗ ਸਕਦੀ ਹੈ। ਇਸ ਤੋਂ ਬਚਣਾ ਚਾਹੀਦਾ ਹੈ।
Previous articleIPL 2026: ਸਿਰਫ਼ 39 ਗੇਂਦਾਂ ‘ਚ ਆਰਸੀਬੀ ਦੀ ਜਿੱਤ, ਦਿੱਲੀ ਦੀ ਸਭ ਤੋਂ ਵੱਡੀ ਹਾਰ
Next articlePunjab ਨੂੰ ਅੱਗ ਲਾਉਣ ਦੀ ਦੁਬਾਰਾ ਬਹੁਤ ਵੱਡੀ ਕੋਸ਼ਿਸ਼ ਹੋ ਰਹੀ, ਪਟਿਆਲਾ ਬਲਾਸਟ ‘ਤੇ ਬੋਲੇ ਰਵਨੀਤ ਬਿੱਟੂ

LEAVE A REPLY

Please enter your comment!
Please enter your name here