Home Desh YouTuber Jasbir Singh ਨੂੰ ਮਿਲੀ ਜ਼ਮਾਨਤ, ਜੇਲ੍ਹ ਤੋਂ ਬਾਹਰ ਆਉਂਦੀ ਹੀ... Deshlatest NewsPanjab YouTuber Jasbir Singh ਨੂੰ ਮਿਲੀ ਜ਼ਮਾਨਤ, ਜੇਲ੍ਹ ਤੋਂ ਬਾਹਰ ਆਉਂਦੀ ਹੀ ਭਾਵਨਾਤਮਕ ਵੀਡੀਓ ਕੀਤੀ ਸਾਂਝੀ By admin - April 29, 2026 7 0 FacebookTwitterPinterestWhatsApp ਰਿਹਾਈ ਤੋਂ ਬਾਅਦ, ਜਸਬੀਰ ਆਪਣੇ ਘਰ ਪਹੁੰਚਿਆ ਤੇ ਇੱਕ ਭਾਵਨਾਤਮਕ ਵੀਡੀਓ ਸਾਂਝਾ ਕੀਤੀ। ਯੂਟਿਊਬਰ ਜਸਬੀਰ ਸਿੰਘ ਉਰਫ਼ ਜਾਨ ਮਹਲ ਨੂੰ ਲਗਭਗ 10 ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਜ਼ਮਾਨਤ ਮਿਲ ਗਈ ਹੈ। ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮਾਂ ‘ਚ ਉਸ ਦੀ ਗ੍ਰਿਫ਼ਤਾਰੀ ਹੋਈ ਸੀ। ਉਸ ਦੀ ਗ੍ਰਿਫ਼ਤਾਰੀ ਨੇ ਕਾਫ਼ੀ ਧਿਆਨ ਖਿੱਚਿਆ ਸੀ। ਅਦਾਲਤ ਦੇ ਅਨੁਸਾਰ, ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਸੀ ਕਿ ਜਸਬੀਰ ਸਿੰਘ ਦਾ ਪਾਕਿਸਤਾਨੀ ਨਾਗਰਿਕਾਂ ਜਾਂ ਖੁਫੀਆ ਅਧਿਕਾਰੀਆਂ ਨਾਲ ਕੋਈ ਸੰਪਰਕ ਸੀ। ਸਬੂਤ ਵਜੋਂ ਦੱਸੇ ਗਏ ਵੀਡੀਓ ਜਨਤਕ ਥਾਵਾਂ ‘ਤੇ ਰਿਕਾਰਡ ਕੀਤੇ ਗਏ ਸਨ, ਜਿੱਥੇ ਕੋਈ ਵੀ ਜਾ ਸਕਦਾ ਸੀ। ਇਸ ਤੋਂ ਇਲਾਵਾ, ਅਧਿਕਾਰੀ ਉਸ ਦੇ ਮੋਬਾਈਲ ਫੋਨ ਤੋਂ ਕੋਈ ਸ਼ੱਕੀ ਸਬੂਤ- ਚੈਟ ਜਾਂ ਗੁਪਤ ਜਾਣਕਾਰੀ ਸਾਂਝੀ ਨਹੀਂ ਕਰ ਪਾਏ। ਇਨ੍ਹਾਂ ਆਧਾਰਾਂ ‘ਤੇ, ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ। ਰਿਹਾਈ ਤੋਂ ਬਾਅਦ, ਜਸਬੀਰ ਆਪਣੇ ਘਰ ਪਹੁੰਚਿਆ ਤੇ ਇੱਕ ਭਾਵਨਾਤਮਕ ਵੀਡੀਓ ਸਾਂਝਾ ਕੀਤੀ। ਉਸ ਨੇ ਜੇਲ੍ਹ ‘ਚ ਆਪਣੇ ਅਨੁਭਵ ਸਾਂਝਾ ਕੀਤਾ। ਉਸ ਨੇ ਦੱਸਿਆ ਕਿ ਇਸ ਅਨੁਭਵ ਨੇ ਉਸ ਨੂੰ ਆਪਣੇ ਪਰਿਵਾਰ ਦੇ ਪਿਆਰ ਦਾ ਅਹਿਸਾਸ ਕਰਵਾਇਆ। ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਜੇਲ੍ਹ ‘ਚ ਉਸ ਨੂੰ ਕਿਵੇਂ ਮਿਲਣ ਜਾਂਦਾ ਸੀ, ਅਕਸਰ ਮੁਲਾਕਾਤ ਦੌਰਾਨ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਸਨ। ਵੀਡੀਓ ‘ਚ, ਉਸਨੇ ਮੁਸ਼ਕਲ ਸਮੇਂ ਦੌਰਾਨ ਆਪਣੇ ਭਰਾ ਦੇ ਸਾਥ ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਉਸ ਦਾ ਭਰਾ ਕਈ ਮਹੀਨਿਆਂ ਤੱਕ ਅਦਾਲਤੀ ਸੁਣਵਾਈਆਂ ‘ਚ ਹਾਜ਼ਰ ਰਿਹਾ ਤੇ ਹਰ ਚੁਣੌਤੀ ‘ਚ ਉਸ ਦੇ ਨਾਲ ਖੜ੍ਹਾ ਰਿਹਾ। ਜਸਬੀਰ ਨੇ ਕਿਹਾ ਕਿ ਉਹ ਕਦੇ ਵੀ ਆਪਣੇ ਭਰਾ ਦਾ ਦੇਣ ਨਹੀਂ ਦੇ ਸਕਦਾ। ਉਸ ਨੇ ਆਪਣੇ ਯੂਟਿਊਬ ਕਰਿਅਰ ਯਾਦਾਂ ਵੀ ਸਾਂਝੀਆਂ ਕੀਤੀਆਂ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਕਰੀਅਰ ‘ਚ ਭਾਰੀ ਨਿਵੇਸ਼ ਕੀਤਾ ਸੀ, ਜਦੋਂ ਉਸ ਦੇ ਪਿਤਾ ਇੱਕ ਹਾਦਸੇ ਦਾ ਸ਼ਿਕਾਰ ਹੋਏ ਤੇ ਕੋਮਾ ‘ਚ ਚਲੇ ਗਏ, ਜਦੋਂ ਕਿ ਉਸ ਦੀ ਮਾਤਾ ਨੂੰ ਟਿਊਮਰ ਹੋ ਗਿਆ ਸੀ। ਕੁਝ ਮਹੀਨਿਆਂ ਦੇ ਅੰਦਰ, ਉਸ ਦੇ ਦੋਵੇਂ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ ਸੀ। ਜਸਬੀਰ ਸਿੰਘ ਕਿਉਂ ਹੋਇਆ ਸੀ ਗ੍ਰਿਫ਼ਤਾਰ? ਜਸਬੀਰ ਸਿੰਘ ਨੂੰ 4 ਜੂਨ, 2025 ਨੂੰ ਪੰਜਾਬ ਪੁਲਿਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਸੀ। ਉਸ ਨੂੰ ਜਾਸੂਸੀ ਦੇ ਇਲਜ਼ਾਮਾ ਅਤੇ ਕਥਿਤ ਤੌਰ ‘ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਲਈ ਕੰਮ ਕਰਨ ਦੇ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਹ ਭਾਰਤੀ ਫੌਜ ਦੀਆਂ ਗਤੀਵਿਧੀਆਂ ਤੇ ਭਾਖੜਾ ਡੈਮ ਤੇ ਮੋਹਾਲੀ ਹਵਾਈ ਅੱਡੇ ਵਰਗੇ ਮੁੱਖ ਸਥਾਨਾਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨੀ ਹੈਂਡਲਰਾਂ ਨਾਲ ਸਾਂਝੀ ਕਰ ਰਿਹਾ ਸੀ।