Home Desh BSF ਚੌਕ ਧਮਾਕਾ ਮਾਮਲੇ ‘ਚ ਸ਼ੱਕੀ ਕਾਬੂ, Jalandhar ਦੇ ਜਮਸ਼ੇਰ ਇਲਾਕੇ ‘ਚ...

BSF ਚੌਕ ਧਮਾਕਾ ਮਾਮਲੇ ‘ਚ ਸ਼ੱਕੀ ਕਾਬੂ, Jalandhar ਦੇ ਜਮਸ਼ੇਰ ਇਲਾਕੇ ‘ਚ ਫੜ੍ਹਿਆ ਗਿਆ ਮੁਲਜ਼ਮ; ISI ਨਾਲ ਲਿੰਕ

13
0

ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਦੋਸ਼ੀ ਕਈ ਜਾਣਕਾਰੀਆਂ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਜਲੰਧਰ ‘ਚ BSF ਚੌਕ ਨੇੜੇ ਸਕੂਟੀ ਧਮਾਕੇ ਦੇ ਸਬੰਧ ‘ਚ ਸੁਰੱਖਿਆ ਏਜੰਸੀਆਂ ਨੇ ਜਲੰਧਰ ਦੇ ਜਮਸ਼ੇਰ ਇਲਾਕੇ ਤੋਂ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਕ ਕਾੲਰਵਾਈ ਦੌਰਾਨ ਉਸ ਤੋਂ ਹੈਂਡ ਗ੍ਰਨੇਡ ਤੇ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਵੀ ਬਰਾਮਦ ਕੀਤੀ ਗਈ ਹੈ। ਹਾਲਾਂਕਿ, ਪੁਲਿਸ ਨੇ ਹੁਣ ਤੱਕ ਮੁਲਜ਼ਮ ਦੀਆਂ ਕੋਈ ਤਸਵੀਰ ਜਾਂ ਵੀਡੀਓ ਜਾਰੀ ਨਹੀਂ ਕੀਤੀ ਹੈ।
ਸੂਤਰਾਂ ਦੀ ਜਾਣਕਾਰੀ ਮੁਤਾਬਕ ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ, ਜੋ ਨਵਾਂਸ਼ਹਿਰ ਦੇ ਬੰਗਾ ਦਾ ਰਹਿਣ ਵਾਲਾ ਹੈ। ਉਸ ਨੂੰ ਆਰਮੀ ਦੇ ਟਿਕਾਣੇ ਦੇ ਨੇੜਲੇ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਏਜੰਸੀਆਂ ਮੁਤਾਬਕ ਦਵਿੰਦਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਿਹਾ ਸੀ ਤੇ ਆਈਐਸਆਈ ਦੇ ਇਸ਼ਾਰਿਆਂ ‘ਤੇ ਬੰਬ ਧਮਾਕੇ ਦੀ ਸਾਜ਼ਿਸ਼ ਨੂੰ ਅੰਜ਼ਾਮ ਦੇਣ ਆਇਆ ਸੀ।
ਪੁੱਛਗਿੱਛ ਦੌਰਾਨ, ਉਸ ਨੇ ਕਬੂਲ ਕੀਤਾ ਕਿ ਉਸ ਨੂੰ ਡਰੋਨ ਰਾਹੀਂ ਉਸ ਨੂੰ ਵਿਸਫੋਟਕ ਸਮੱਗਰੀ ਤੇ ਗ੍ਰਨੇਡ ਸਪਲਾਈ ਕੀਤੇ ਗਏ ਸਨ। ਹਾਲਾਂਕਿ, ਉਹ ਦਾਅਵਾ ਕਰ ਰਿਹਾ ਹੈ ਕਿ ਉਸ ਨੂੰ ਸਿਰਫ਼ ਡਿਲੀਵਰੀ ਮਿਲੀ ਸੀ ਕਰਨ ਲਈ ਜ਼ਿੰਮੇਵਾਰ ਸੀ ਤੇ ਟਾਰਗੇਟ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ।

ਪਹਿਲਾਂ ਹੋਏ ਧਮਾਕਿਆਂ ‘ਚ ਸ਼ੱਕੀ ਭੂਮਿਕਾ

ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਦੋਸ਼ੀ ਕਈ ਜਾਣਕਾਰੀਆਂ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਫਗਵਾੜਾ ਬੱਸ ਸਟੈਂਡ ਨੇੜੇ ਫਰਵਰੀ ‘ਚ ਹੋਏ ਧਮਾਕੇ ‘ਚ ਵੀ ਸ਼ਾਮਲ ਹੋ ਸਕਦਾ ਹੈ। ਉਸ ‘ਤੇ 1 ਅਪ੍ਰੈਲ ਨੂੰ ਚੰਡੀਗੜ੍ਹ ‘ਚ ਪੰਜਾਬ ਭਾਜਪਾ ਹੈੱਡਕੁਆਰਟਰ ‘ਤੇ ਹੋਏ ਹਮਲੇ ‘ਚ ਵਰਤੇ ਗਏ ਹੈਂਡ ਗ੍ਰਨੇਡ ਦੀ ਸਪਲਾਈ ਕਰਨ ਦਾ ਵੀ ਸ਼ੱਕ ਹੈ।

ਅੰਤਰਰਾਸ਼ਟਰੀ ਲਿੰਕ

ਸ਼ੁਰੂਆਤੀ ਜਾਂਚ ‘ਚ ਦਵਿੰਦਰ ਸਿੰਘ ਦੇ ਪੁਰਤਗਾਲ ਤੇ ਜਰਮਨੀ ਵਿੱਚ ਸਥਿਤ ਹੈਂਡਲਰਾਂ ਨਾਲ ਸੰਪਰਕ ਸਾਹਮਣੇ ਆਏ ਹਨ। ਬਲਾਸਟ ਮਾਮਲੇ ‘ਚ ਪਜਾਬ ਪੁਲਿਸ ਦਿੱਲੀ ਤੋਂ ਵੀ ਇੱਕ ਹੋਰ ਸ਼ੱਕੀ ਨੂੰ ਵੀ ਹਿਰਾਸਤ ‘ਚ ਲਿਆ ਹੈ।
Previous articleਹਿੰਦੁਸਤਾਨ ਵਿੱਚ ਧਮਾਕੇ ਹੁੰਦੇ ਰਹਿੰਦੇ ਹਨ, ਕਿਹੜੀ ਨਵੀਂ ਗੱਲ ਹੈ? ਪੰਜਾਬ ਵਿੱਚ ਹੋਏ 2 ਧਮਾਕਿਆਂ ‘ਤੇ ਬੋਲੇ Farooq Abdullah
Next articleJalandhar ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਦੀ ਕੀਤੀ ਗਈ ਛੁੱਟੀ; ਪੁਲਿਸ ਚਲਾ ਰਹੀ ਸਰਚ ਆਪ੍ਰੇਸ਼ਨ

LEAVE A REPLY

Please enter your comment!
Please enter your name here