Home Desh Kerala ਤੋਂ ਅੱਗੇ ਨਿਕਲਿਆ Punjab, Bhagwant Mann ਸਰਕਾਰ ਦੀ ਸਿੱਖਿਆ ਨੀਤੀ... Deshlatest NewsPanjabRajniti Kerala ਤੋਂ ਅੱਗੇ ਨਿਕਲਿਆ Punjab, Bhagwant Mann ਸਰਕਾਰ ਦੀ ਸਿੱਖਿਆ ਨੀਤੀ ਲਿਆਈ ਰੰਗ By admin - May 11, 2026 9 0 FacebookTwitterPinterestWhatsApp ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਭਾਸ਼ਾ ਹੋਵੇ ਜਾਂ ਗਣਿਤ, ਪੰਜਾਬ ਦੇ ਬੱਚੇ ਹੁਣ ਹਰ ਖੇਤਰ ‘ਚ ਅੱਗੇ ਹਨ। ਸਕੂਲ ਸਿੱਖਿਆ ਦੇ ਖੇਤਰ ‘ਚ ਇੱਕ ਵੱਡੀ ਉਪਲੱਬਧੀ ਪ੍ਰਾਪਤ ਕਰਦੇ ਹੋਏ, ਪੰਜਾਬ ਨੇ ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ-2026 ‘ਚ ਦੇਸ਼ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ ਹੋਣ ਦਾ ਦਾਅਵਾ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਪੰਜਾਬ ਨੇ ਕਈ ਸਾਲਾਂ ਤੋਂ ਸਿਖਰਲਾ ਸਥਾਨ ਰੱਖਣ ਵਾਲੇ ਕੇਰਲ ਨੂੰ ਪਛਾੜ ਦਿੱਤਾ ਹੈ। ਸੂਬਾ ਸਰਕਾਰ ਨੇ ਇਸ ਪ੍ਰਾਪਤੀ ਦਾ ਸਿਹਰਾ ਸਰਕਾਰੀ ਸਕੂਲਾਂ ‘ਚ ਲਾਗੂ ਕੀਤੇ ਗਏ ਮਹੱਤਵਪੂਰਨ ਵਿਦਿਅਕ ਸੁਧਾਰਾਂ ਨੂੰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੇ ਨੀਤੀ ਆਯੋਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ‘ਚ, ਪੰਜਾਬ ਨੇ ਪ੍ਰਾਇਮਰੀ ਤੇ ਮਿਡਲ ਪੱਧਰ ਦੀ ਸਿੱਖਿਆ ਵਿੱਚ ‘ਨੰਬਰ 1’ ਸਥਾਨ ਪ੍ਰਾਪਤ ਕੀਤਾ ਹੈ ਤੇ ਕੇਰਲ, ਮਹਾਰਾਸ਼ਟਰ ਤੇ ਦਿੱਲੀ ਵਰਗੇ ਰਾਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਪੂਰੇ ਦੇਸ਼ ਲਈ ਬਣਿਆ ਮਿਸਾਲ ਮੁੱਖ ਮੰਤਰੀ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ, ਪੰਜਾਬ ਦੀ ਸਿੱਖਿਆ ਪ੍ਰਣਾਲੀ ਪੂਰੇ ਦੇਸ਼ ਲਈ ਇੱਕ ਮਿਸਾਲ ਬਣ ਗਈ ਹੈ। ਇਹ ਸਿਰਫ਼ ਸ਼ਬਦਾਂ ਦੀ ਗੱਲ ਨਹੀਂ ਹੈ, ਅੰਕੜੇ ਖ਼ੁਦ ਇਸ ਤੱਥ ਦੇ ਗਵਾਹ ਹਨ ਕਿ ਤੁਹਾਡੇ ਸਰਕਾਰੀ ਸਕੂਲ ਹੁਣ ਪ੍ਰਾਈਵੇਟ ਸਕੂਲਾਂ ਨੂੰ ਵੀ ਪਛਾੜ ਚੁੱਕੇ ਹਨ। ਅਸੀਂ ਸਿੱਖਿਆ ਖੇਤਰ ‘ਚ ‘ਨੰਬਰ 1’ ਰੈਂਕਿੰਗ ਪ੍ਰਾਪਤ ਕੀਤੀ ਹੈ ਤੇ ਕੇਰਲ, ਹਰਿਆਣਾ ਤੇ ਮਹਾਰਾਸ਼ਟਰ ਵਰਗੇ ਰਾਜਾਂ ਨੂੰ ਪਛਾੜ ਦਿੱਤਾ ਹੈ। ਭਾਸ਼ਾ ਹੋਵੇ ਜਾਂ ਗਣਿਤ, ਪੰਜਾਬ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਹਰ ਖੇਤਰ ‘ਚ ਮੋਹਰੀ ਹਨ। ਪੰਜਾਬ ਦੇ ਬੱਚੇ ਹੁਣ ਹਰ ਖੇਤਰ ‘ਚ ਅੱਗੇ ਪੰਜਾਬ ‘ਚ, 80.1% ਸਕੂਲਾਂ ਵਿੱਚ ਸਮਾਰਟ ਕਲਾਸਰੂਮ ਹਨ, ਜਦੋਂ ਕਿ ਹਰਿਆਣਾ ‘ਚ, ਸਿਰਫ 50.3% ਸਕੂਲਾਂ ‘ਚ ਸਮਾਰਟ ਕਲਾਸਰੂਮ ਉਪਲਬਧ ਹਨ। ਪੰਜਾਬ ਦੇ ਸਕੂਲਾਂ ‘ਚ 99.9% ਬਿਜਲੀ ਸਪਲਾਈ ਤੇ 99% ਕੰਪਿਊਟਰ ਸਹੂਲਤਾਂ ਹਨ। ਸੀਐਮ ਮਾਨ ਨੇ ਕਿਹਾ ਕਿ ਭਾਵੇਂ ਇਹ ਭਾਸ਼ਾ ਹੋਵੇ ਜਾਂ ਗਣਿਤ, ਪੰਜਾਬ ਦੇ ਬੱਚੇ ਹੁਣ ਹਰ ਖੇਤਰ ‘ਚ ਸਭ ਤੋਂ ਅੱਗੇ ਹਨ।