Home Desh Punjab ‘ਚ ਅੱਜ ਤੇ ਅਗਲੇ 2 ਦਿਨ ਲੂ ਦਾ ਆਰੇਂਜ ਅਲਰਟ, 28... Deshlatest NewsPanjab Punjab ‘ਚ ਅੱਜ ਤੇ ਅਗਲੇ 2 ਦਿਨ ਲੂ ਦਾ ਆਰੇਂਜ ਅਲਰਟ, 28 ਮਈ ਨੂੰ ਬਦਲੇਗਾ ਮੌਸਮ By admin - May 25, 2026 20 0 FacebookTwitterPinterestWhatsApp ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ 0.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਪੰਜਾਬ ਭਰ ‘ਚ ਅੱਜ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। 6 ਜ਼ਿਲ੍ਹਿਆਂ- ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਤੇ ਮਾਨਸਾ ‘ਚ ਲੂ ਦਾ ਆਰੇਂਜ ਅਲਰਟ ਹੈ, ਜਦਕਿ ਬਾਕੀ ਜ਼ਿਲ੍ਹਿਆਂ ‘ਚ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ‘ਚ ਅੱਜ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਆਉਣ ਵਾਲੇ ਦਿਨ ਕਿਵੇਂ ਦਾ ਰਹੇਗਾ ਮੌਸਮ? ਕੱਲ੍ਹ ਦੇ ਪਰਸੋਂ ਯਾਨੀ ਕਿ 26 ਤੇ 27 ਮਈ ਨੂੰ ਸੂਬੇ ਦੇ ਸਾਰੇ ਹੀ ਜ਼ਿਲ੍ਹਿਆਂ ‘ਚ ਲੂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 28 ਮਈ ਨੂੰ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲੇਗਾ। ਇਸ ਦਿਨ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਤੇਜ਼ ਹਵਾਵਾਂ ਦੇ ਨਾਲ-ਨਾਲ ਬਦਲ ਗਰਜਣ ਤੇ ਬਿਜਲੀ ਚਮਕਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਦੇ ਐਸਏਐਸ ਨਗਰ (ਮੁਹਾਲੀ) ‘ਚ ਬਦਲ ਗਰਜਣ, ਬਿਜਲੀ ਚਮਕਣ ਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਿਨ ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਤੇ ਮਾਨਸਾ ‘ਚ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਐਸਏਐਸ ਨਗਰ (ਮੁਹਾਲੀ), ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਤੇ ਮਲੇਰਕੋਟਲਾ ‘ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਚੰਡੀਗੜ੍ਹ ‘ਚ ਕੱਲ੍ਹ ਵੀ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ। ਪਰਸੋਂ ਯਾਨੀ ਕਿ 27 ਮਈ ਨੂੰ ਲੂ ਦਾ ਯੈਲੋ ਅਲਰਟ ਹੈ, ਜਦਕਿ 28 ਮਈ ਨੂੰ ਚੰਡਗੀੜ੍ਹ ‘ਚ ਬਦਲ ਗਰਜਣ, ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਦਾ ਯੈਲੋ ਅਲਰਟ ਹੈ। ਨਾਲ ਹੀ ਬਾਰਿਸ਼ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਵੱਧੋ-ਵੱਧ ਤਾਪਮਾਨ ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ 0.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ ਏਅਰਪੋਰਟ ‘ਚ ਦਰਜ ਕੀਤਾ ਗਿਆ, ਜੋ ਕਿ 44.6 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਸਿਟੀ ਦਾ ਵੱਧੋ-ਵੱਧ ਤਾਪਮਾਨ 40.9 ਡਿਗਰੀ, ਚੰਡੀਗੜ੍ਹ ਏਅਪੋਰਟ ਦਾ 41.1 ਡਿਗਰੀ, ਅੰਮ੍ਰਿਤਸਰ ਦਾ 39.4 ਡਿਗਰੀ, ਲੁਧਿਆਣਾ ਦਾ 41.0 ਡਿਗਰੀ, ਪਟਿਆਲਾ ਦਾ 42.8 ਡਿਗਰੀ, ਪਠਾਨਕੋਟ ਦਾ 39.2 ਡਿਗਰੀ, ਬਠਿੰਡਾ ਦਾ 43.2 ਡਿਗਰੀ, ਫਰੀਦਕੋਟ ਦਾ 40.5 ਡਿਗਰੀ, ਗੁਰਦਾਸਪੁਰ ਦਾ 39.5 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 39.8 ਡਿਗਰੀ ਦਰਜ ਕੀਤਾ ਗਿਆ। ਅਬੋਹਰ (ਫਾਜ਼ਿਲਕਾ) ਦਾ ਵੱਧੋ-ਵੱਧ ਤਾਪਮਾਨ 42.6 ਡਿਗਰੀ, ਫਿਰੋਜ਼ਪੁਰ ਦਾ 40.8 ਡਿਗਰੀ, ਹੁਸ਼ਿਆਰਪੁਰ ਦਾ 38.8 ਡਿਗਰੀ, ਸਾਲੇਰਨ (ਹੁਸ਼ਿਆਰਪੁਰ) ਦਾ 38.7 ਡਿਗਰੀ, ਮੁਹਾਲੀ ਦਾ 39.4 ਡਿਗਰੀ, ਪਠਾਨਕੋਟ ਦਾ 38.2 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 37.1 ਡਿਗਰੀ, ਰੋਪੜ ਦਾ 40.1 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 40.0 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 40.7 ਡਿਗਰੀ ਦਰਜ ਕੀਤਾ ਗਿਆ।