Home latest News ਬੱਚਿਆਂ ਨੇ ਮੈਦਾਨ ਵੱਡਾ ਕਰਨ ਦੀ ਕੀਤੀ ਮੰਗ, CM ਮਾਨ ਬੋਲੇ- ਤੁਹਾਡੀ...

ਬੱਚਿਆਂ ਨੇ ਮੈਦਾਨ ਵੱਡਾ ਕਰਨ ਦੀ ਕੀਤੀ ਮੰਗ, CM ਮਾਨ ਬੋਲੇ- ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਗਈ

21
0

ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਕੁੱਝ ਬੱਚੇ ਆਪਣੇ ਪਿੰਡ ਦੇ ਮੈਦਾਨ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ‘ਚ ਬੱਚੇ ਦਿਖਾਈ ਦੇ ਰਹੇ ਹਨ ਤੇ ਉਹ ਮੁੱਖ ਮੰਤਰੀ ਅੱਗੇ ਇੱਕ ਬੇਨਤੀ ਕਰ ਰਹੇ ਹਨ। ਸੀਐਮ ਨੇ ਬੱਚਿਆਂ ਨੂੰ ਸੰਦੇਸ਼ ਭੇਜਿਆ ਹੈ ਕਿ ਉਨ੍ਹਾਂ ਦੀ ਆਵਾਜ਼ ਉਨ੍ਹਾਂ ਤੱਕ ਪਹੁੰਚ ਗਈ ਹੈ ਤੇ ਜੋ ਵੀ ਉਨ੍ਹਾਂ ਦੀ ਮੰਗ ਹੈ, ਉਸ ਨੂੰ ਪੂਰਾ ਕਰ ਦਿੱਤਾ ਜਾਵੇਗਾ।
ਦਰਅਸਲ, ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਕੁੱਝ ਬੱਚੇ ਆਪਣੇ ਪਿੰਡ ਦੇ ਮੈਦਾਨ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ। ਮੈਦਾਨ ‘ਚ ਕੰਮ ਚੱਲ ਰਿਹਾ ਸੀ ਤੇ ਬੱਚਿਆਂ ਨੂੰ ਕੁੱਝ ਲੋਕਾਂ ਨੇ ਕਿਹਾ ਕਿ ਉਹ ਇੱਥੇ ਨਾ ਖੇਡਣ ਕਿਉਂਕਿ ਉਨ੍ਹਾਂ ਨੂੰ ਸੱਟ ਲੱਗ ਸਕਦੀ ਹੈ। ਇਸ ਤੋਂ ਬਾਅਦ ਬੱਚਿਆਂ ਨੇ ਵੀਡੀਓ ਰਾਹੀਂ ਸੀਐਮ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਿੰਡ ਦਾ ਮੈਦਾਨ ਵੱਡਾ ਕਰਵਾ ਦਿੱਤਾ ਜਾਵੇ।
ਇਹ ਵੀਡੀਓ ਦੁਤਾਲ ਪਿੰਡ ਦੀ ਦੱਸੀ ਜਾ ਰਹੀ ਹੈ। ਵੀਡੀਓ ‘ਚ ਬੱਚੇ ਕਹਿ ਰਹੇ ਹਨ ਕਿ ਖੇਡਣ ਵਾਲੇ ਬੱਚੇ ਜ਼ਿਆਦਾ ਹਨ ਤੇ ਮੈਦਾਨ ਛੋਟਾ ਹੈ। ਇੱਥੇ ਬਹੁਤ ਸਾਰੇ ਬੱਚੇ ਖੇਡਦੇ ਹਨ, ਜਿਸ ਕਾਰਨ ਮੈਦਾਨ ਵੱਡਾ ਕਰਨ ਦੀ ਜ਼ਰੂਰਤ ਹੈ।

ਸੀਐਮ ਨੇ ਕੀਤਾ ਟਵੀਟ

ਮੁੱਖ ਮੰਤਰੀ ਮਾਨ ਨੇ ਇਸ ਵੀਡੀਓ ਦੇ ਜਵਾਬ ‘ਚ ਟਵੀਟ ਕਰਦੇ ਹੋਏ ਕਿਹਾ ਕਿ ਉਹ ਜਲਦੀ ਹੀ ਪਿੰਡ ‘ਚ ਸ਼ਾਨਦਾਰ ਖੇਡ ਮੈਦਾਨ ਬਣਵਾ ਦੇਣਗੇ। ਸੀਐਮ ਨੇ ਕਿਹਾ ਕਿ ਪਿਆਰੇ ਬੱਚਿਓ, ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਗਈ ਹੈ। ਤੁਸੀਂ ਖੇਡਣ ਲਈ ਪਲੇਗ੍ਰਾਊਂਡ ਦੀ ਮੰਗ ਕੀਤੀ ਸੀ ਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ‘ਤੁਹਾਡੀ ਸਰਕਾਰ’ ਬਹੁਤ ਜਲਦ ਤੁਹਾਡੇ ਲਈ ਇੱਕ ਸ਼ਾਨਦਾਰ ਖੇਡ ਮੈਦਾਨ ਤਿਆਰ ਕਰਵਾਏਗੀ। ਖੇਡਾਂ ਨਾਲ ਹੀ ਸਾਡੇ ਬੱਚੇ ਤੰਦਰੁਸਤ ਰਹਿਣਗੇ ਅਤੇ ਜ਼ਿੰਦਗੀ ਵਿੱਚ ਅੱਗੇ ਵਧਣਗੇ। ਤੁਸੀਂ ਬਸ ਆਪਣੀ ਪੜ੍ਹਾਈ ਅਤੇ ਖੇਡਾਂ ‘ਤੇ ਧਿਆਨ ਦਿਓ, ਬਾਕੀ ਜ਼ਿੰਮੇਵਾਰੀ ਮੇਰੀ ਹੈ। ਖੂਬ ਪੜ੍ਹੋ, ਖੂਬ ਖੇਡੋ।
Previous articleਗੱਡੇ ‘ਤੇ ਵੋਟ ਪਾਉਣ ਪਹੁੰਚੇ Raja Warring, ਤੇਲ ਦੇ ਰੇਟਾਂ ਖਿਲਾਫ਼ ਮੋਦੀ ਸਰਕਾਰ ਖਿਲਾਫ਼ ਪ੍ਰਦਰਸ਼ਨ
Next articlePunjab Government ਵੱਲੋਂ ਸਟਰੇਅ ਐਨੀਮਲ ਕੰਟਰੋਲ ਟਾਸਕ ਫੋਰਸ ਗਠਿਤ ਕਰਨ ਦੇ ਨਿਰਦੇਸ਼, ਹਟਾਏ ਜਾਣਗੇ ਅਵਾਰਾ ਕੁੱਤੇ

LEAVE A REPLY

Please enter your comment!
Please enter your name here