Home Crime Ludhiana Police ਦੀ ਵੱਡੀ ਕਾਰਵਾਈ: ਜੂਡੋ ਖਿਡਾਰੀ ਕੋਲੋਂ ਦਾਤਰ ਦਿਖਾ ਕੇ ਬਾਈਕ...

Ludhiana Police ਦੀ ਵੱਡੀ ਕਾਰਵਾਈ: ਜੂਡੋ ਖਿਡਾਰੀ ਕੋਲੋਂ ਦਾਤਰ ਦਿਖਾ ਕੇ ਬਾਈਕ ਖੋਹਣ ਵਾਲਾ ਗਿਰੋਹ ਬੇਨਕਾਬ, 3 ਕਾਬੂ

7
0

ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ।

ਦੇਰ ਰਾਤ ਦਾਤਰਾਂ ਦੀ ਨੋਕ ‘ਤੇ ਜੂਡੋ ਖਿਡਾਰੀ ਦਾ ਮੋਟਰਸਾਈਕਲ ਲੁੱਟਣ ਦੀ ਸਨਸਨੀਖੇਜ਼ ਵਾਰਦਾਤ ਨੂੰ ਲੁਧਿਆਣਾ ਪੁਲਿਸ ਨੇ ਸੁਲਝਾ ਲਿਆ ਹੈ। ਕੁਝ ਦਿਨ ਪਹਿਲੋਂ ਦੇਰ ਰਾਤ ਰਖਬਾਗ ਦੀ ਪਾਰਕਿੰਗ ਨੇੜੇ ਆਪਣੇ ਦੋਸਤ ਨੂੰ ਹਸਪਤਾਲ ਲੈ ਕੇ ਜਾ ਰਹੇ ਜੂਡੋ ਖਿਡਾਰੀ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ‘ਚੋਂ ਲੁੱਟਿਆ ਗਿਆ ਮੋਟਰਸਾਈਕਲ, ਵਾਰਦਾਤ ‘ਚ ਵਰਤਿਆ ਗਿਆ ਦੂਜਾ ਮੋਟਰਸਾਈਕਲ ਤੇ ਦੋ ਦਾਤਰ ਵੀ ਬਰਾਮਦ ਕੀਤੇ ਗਏ ਹਨ, ਜਦਕਿ ਇਕ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਏਸੀਪੀ ਸਰਬਜੀਤ ਸਿੰਘ ਚੀਮਾ ਅਤੇ ਥਾਣਾ ਡਿਵੀਜ਼ਨ ਨੰਬਰ-8 ਦੇ ਮੁਖੀ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲੋਂ ਰਾਤ ਵੇਲੇ ਬਟਾਲਾ ਦਾ ਵਾਸੀ ਜੂਡੋ ਦਾ ਖਿਡਾਰੀ ਅਮਨ ਸ਼ਰਮਾ ਆਪਣੇ ਦੋਸਤ ਸਾਹਿਬਾਜ ਸਿੰਘ ਨੂੰ ਚੈਕਅੱਪ ਲਈ ਡੀਐਮਸੀ ਹਸਪਤਾਲ ਲੈ ਕੇ ਜਾ ਰਿਹਾ ਸੀ। ਜਿਵੇਂ ਹੀ ਉਹ ਰਖਬਾਗ ਦੀ ਪਾਰਕਿੰਗ ਨੇੜੇ ਪੁੱਜੇ ਤਾਂ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਦਾਤਰਾਂ ਨਾਲ ਧਮਕਾਉਂਦਿਆਂ ਹਮਲਾ ਕੀਤਾ ਅਤੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਅਤੇ ਵਾਰਦਾਤ ਵਾਲੀ ਥਾਂ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ ਗਈ। ਤਕਨੀਕੀ ਜਾਂਚ ਅਤੇ ਮਨੁੱਖੀ ਸੂਚਨਾ ਤੰਤਰ ਦੀ ਮਦਦ ਨਾਲ ਪੁਲਿਸ ਨੇ ਵਾਰਦਾਤ ਨੂੰ ਟਰੇਸ ਕਰਦਿਆਂ ਕਰਨ ਕੁਮਾਰ ਉਰਫ਼ ਮੋਟਾ, ਤੀਰਥ ਸਿੰਘ ਅਤੇ ਅਕਾਸ਼ ਕੁਮਾਰ ਉਰਫ਼ ਇੰਨੂ ਨੂੰ ਗ੍ਰਿਫ਼ਤਾਰ ਕੀਤਾ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਲੁੱਟਿਆ ਗਿਆ ਮੋਟਰਸਾਈਕਲ , ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਅਤੇ ਦੋ ਦਾਤਰ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਗਿਰੋਹ ਦੇ ਹੋਰ ਅਪਰਾਧਿਕ ਸਬੰਧਾਂ ਅਤੇ ਫ਼ਰਾਰ ਸਾਥੀ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
Previous articleCongress ਦਾ ਮਿਸ਼ਨ 2027, ਰਾਹੁਲ ਗਾਂਧੀ ਪਹੁੰਚਣਗੇ ਪੰਜਾਬ; ਕੱਢੀ ਜਾਵੇਗੀ ਬੱਸ ਯਾਤਰਾ!
Next articleIND vs AFG ODI 2026: ਟੀਮ ਇੰਡੀਆ ਨੂੰ ਕਰਾਰਾ ਝਟਕਾ, ਕੋਹਲੀ ਤੋਂ ਬਾਅਦ ਹਾਰਦਿਕ ਪਾਂਡਿਆ ਵੀ ਅਫ਼ਗਾਨਿਸਤਾਨ ਵਨਡੇ ਸੀਰੀਜ਼ ਤੋਂ ਬਾਹਰ

LEAVE A REPLY

Please enter your comment!
Please enter your name here