Home Desh ਮੋਦੀ ਸਰਕਾਰ ਵੱਲੋਂ ਟਰੱਕ ਚਾਲਕਾਂ ਨੂੰ ਵੱਡੀ ਸੌਗਾਤ

ਮੋਦੀ ਸਰਕਾਰ ਵੱਲੋਂ ਟਰੱਕ ਚਾਲਕਾਂ ਨੂੰ ਵੱਡੀ ਸੌਗਾਤ

55
0
**EDS: IMAGE VIA PMO** New Delhi: Prime Minister Narendra Modi addresses Bharat Mobility Global Expo 2024, at the Bharat Mandapam, in New Delhi, Friday, Feb. 2, 2024. (PTI Photo) (PTI02_02_2024_000419A)

ਮੋਦੀ ਸਰਕਾਰ ਰਾਜਮਾਰਗਾਂ ‘ਤੇ ਟਰੱਕ ਤੇ ਟੈਕਸੀ ਚਾਲਕਾਂ ਲਈ ਆਰਾਮ ਕਰਨ ਲਈ ਜਗ੍ਹਾ ਮੁਹੱਈਆ ਕਰਾਉਣ ਲਈ ਨਵੀਂ ਯੋਜਨਾ ‘ਤੇ ਕੰਮ ਕਰ ਰਹੀ ਹੈ। ਇਸ ਯੋਜਨਾ ਤਹਿਤ ਪਹਿਲੇ ਪੜਾਅ ਵਿਚ 1000 ਆਰਾਮ ਘਰ ਬਣਾਏ ਜਾਣਗੇ। ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ ਬਣਨ ਵਾਲੇ ਇਨ੍ਹਾਂ ਸੁਵਿਧਾ ਕੇਂਦਰਾਂ ‘ਤੇ ਚਾਲਕਾਂ ਲਈ ਆਰਾਮ ਘਰ, ਟੁਆਇਲਟ ਤੇ ਪੀਣ ਦਾ ਪਾਣੀ ਉਪਲਬਧ ਕਰਾਇਆ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਇਥੇ ‘ਭਾਰਤ ਮੋਬਿਲਿਟੀ’ ਵਿਸ਼ਵ ਪ੍ਰਦਰਸ਼ਨੀ ਨੂੰ ਸੰਬੋਧਨ ਕਰਦੇ ਹੋਏ ਰਾਜਮਾਰਗਾਂ ‘ਤੇ ਟਰੱਕ ਤੇ ਟੈਕਸੀ ਚਾਲਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਵੱਲ ਉਦਯੋਗ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਡਰਾਈਵਰ ਆਵਾਜਾਈ ਖੇਤਰ ਦਾ ਮਹੱਤਵਪੂਰਨ ਹਿੱਸਾ ਹੈ। ਉਹ ਲੰਬੇ ਸਮੇਂ ਤੱਕ ਵਾਹਨ ਚਲਾਉਂਦੇ ਹਨ ਪਰ ਉਨ੍ਹਾਂ ਕੋਲ ਆਰਾਮ ਕਰਨ ਦੀ ਸਹੀ ਜਗ੍ਹਾ ਤੱਕ ਨਹੀਂ ਹੁੰਦੀ। ਉਨ੍ਹਾਂ ਨੂੰ ਆਰਾਮ ਕਰਨ ਦਾ ਸਮਾਂ ਨਹੀਂ ਮਿਲਦਾ ਇਸ ਕਾਰਨ ਕਦੇ-ਕਦੇ ਸੜਕ ਦੁਰਘਟਨਾਵਾਂ ਵੀ ਹੁੰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਟਰੱਕ ਚਾਲਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਇਸ ਚਿੰਤਾ ਨੂੰ ਸਮਝਦੀ ਹੈ।

ਉਨ੍ਹਾਂ ਕਿਹਾ ਕਿ ਸਾਰੇ ਰਾਸ਼ਟਰੀ ਰਾਜਮਾਰਗਾਂ ‘ਤੇ ਚਾਲਕਾਂ ਲਈ ਭੋਜਨ, ਸਾਫ ਪੀਣ ਵਾਲਾ ਪਾਣੀ, ਟੁਆਇਲਟ, ਪਾਰਕਿੰਗ ਤੇ ਆਰਾਮ ਦੀਆਂ ਸਹੂਲਤਾਂ ਨਾਲ ਲੈਸ ਆਧੁਨਿਕ ਇਮਾਰਤਾਂ ਬਣਾਉਣ ਦੀ ਇਕ ‘ਨਵੀਂ ਯੋਜਨਾ’ ‘ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਯੋਜਨਾ ਦੇ ਪਹਿਲੇ ਪੜਾਅ ਵਿਚ ਦੇਸ਼ ਭਰ ਵਿਚ ਅਜਿਹੀਆਂ 1000 ਇਮਾਰਤਾਂ ਬਣਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਨਾਲ ਟਰੱਕ ਤੇ ਟੈਕਸੀ ਚਾਲਕਾਂ ਨੂੰ ਆਸਾਨੀ ਹੋਵੇਗੀ ਤੇ ਯਾਤਰਾ ਵੀ ਸੁਵਿਧਾਜਨਕ ਹੋਵੇਗੀ। ਇਸ ਨਾਲ ਉਨ੍ਹਾਂ ਦੀ ਸਿਹਤ ਵਧੀਆ ਰਹੇਗੀ ਤੇ ਸੜਕ ਦੁਰਘਟਨਾਵਾਂ ਨੂੰ ਰੋਕਣ ਵਿਚ ਮਦਦ ਮਿਲੇਗੀ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਪਹਿਲਾਂ ਹੀ ਇਕ ਨੋਟੀਫਿਕੇਸ਼ਨ ਜਾਰੀ ਕਰ ਚੁੱਕਾ ਹੈ ਕਿ ਇਕ ਅਕਤੂਬਰ 2025 ਦੇ ਬਾਅਦ ਬਣਨ ਵਾਲੇ ਟਰੱਕਾਂ ਵਿਚ ਚਾਲਕਾਂ ਲਈ ਏਸੀ ਕੈਬਿਨ ਮੁਹੱਈਆ ਕਰਵਾਇਆ ਜਾਵੇ। ਇਹ ਕਦਮ ਟਰੱਕ ਡਰਾਈਵਰਾਂ ਦੇ ਕੰਮਕਾਜੀ ਹਾਲਾਤ ਤੇ ਸੁਰੱਖਿਆ ਨੂੰ ਵਧਾਉਣ ਲਈ ਇਕ ਵਿਆਪਕ ਪਹਿਲ ਦਾ ਹਿੱਸਾ ਹੈ।

Previous articleਜਾਣੋ ਕਾਲਾ ਨਮਕ ਖਾਣ ਦੇ ਗੰਭੀਰ ਨੁਕਸਾਨ!
Next articleਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਅੱਜ ਹੋਵੇਗੀ ਸੁਪਰੀਮ ਕੋਰਟ ‘ਚ ਅਹਿਮ ਸੁਣਵਾਈ

LEAVE A REPLY

Please enter your comment!
Please enter your name here