Home Crime ਲੁਧਿਆਣਾ ‘ਚ ਕਾਰਾਂ ਦੀ ਰੇਸ ਲਾਉਂਦੇ ਭਿਆਨਕ ਹਾਦਸਾ

ਲੁਧਿਆਣਾ ‘ਚ ਕਾਰਾਂ ਦੀ ਰੇਸ ਲਾਉਂਦੇ ਭਿਆਨਕ ਹਾਦਸਾ

54
0

ਲੁਧਿਆਣਾ ਵਿੱਚ ਦਰਦਨਾਕ ਹਾਦਸਾ ਹੋਇਆ ਹੈ। ਇੱਥੇ ਤੇਜ਼ ਰਫਤਾਰ ਕਾਰ ਖੋਖੇ ਕੋਲ ਅੱਗ ਸੇਕ ਰਹੇ ਲੋਕਾਂ ਉੱਪਰ ਚੜ੍ਹ ਗਈ। ਇਸ ਹਾਦਸੇ ‘ਚ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ, ਜਦਕਿ ਇੱਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੋ ਕਾਰ ਸਵਾਰਾਂ ਵੱਲੋਂ ਰੇਸ ਲਾਉਣ ਕਾਰਨ ਵਾਪਰਿਆ ਹੈ। ਹਾਸਲ ਜਾਣਕਾਰੀ ਮੁਤਾਬਕ ਥਰੀਕੇ ਰੋਡ ‘ਤੇ ਦੋ ਕਾਰ ਚਾਲਕਾਂ ਨੇ ਰੇਸ ਲਾਈ ਸੀ। ਇੱਕ ਤੇਜ਼ ਰਫ਼ਤਾਰ ਕਾਰ ਡਰਾਈਵਰ ਕੋਲੋਂ ਬੇਕਾਬੂ ਹੋ ਗਈ ਤੇ ਖੋਖੇ ਨੇੜੇ ਅੱਗ ਸੇਕ ਰਹੇ ਲੋਕਾਂ ਉੱਪਰ ਜਾ ਚੜ੍ਹੀ। ਕਾਰ ਦਾ ਰਫਤਾਰ ਇੰਨੀ ਤੇਜ਼ ਸੀ ਕਿ ਖੋਖੇ ਦੇ ਨਾਲ ਲੱਗਦੀ ਕੰਧ ਵਿੱਚ ਜਾ ਵੜੀ।

ਸਥਾਨਕ ਲੋਕਾਂ ਮੁਤਾਬਕ ਇਸ ਹਾਦਸੇ ‘ਚ 4 ਲੋਕ ਗੰਭੀਰ ਜ਼ਖਮੀ ਹੋ ਗਏ, ਜਦਕਿ 1 ਵਿਅਕਤੀ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਮੁਹੰਮਦ ਮੁਸਲਿਮ (70) ਵਜੋਂ ਹੋਈ ਹੈ। ਮੌਕੇ ‘ਤੇ ਐਂਬੂਲੈਂਸ ਨਾ ਪਹੁੰਚਣ ਕਾਰਨ ਲੋਕਾਂ ਨੇ ਕਰੀਬ 20 ਮਿੰਟ ਤੱਕ ਧਰਨਾ ਵੀ ਦਿੱਤਾ। ਹਾਸਲ ਜਾਣਕਾਰੀ ਮੁਤਾਬਕ ਸੜਕ ‘ਤੇ ਰੌਲਾ ਪੈਣ ਤੋਂ ਬਾਅਦ ਤੁਰੰਤ ਲੋਕਾਂ ਦੀ ਭੀੜ ਇਕੱਠੀ ਹੋ ਗਈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ‘ਤੇ ਮੌਜੂਦ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਲਲਿਤ ਗੰਭੀਰ ਜ਼ਖਮੀ ਹੋਇਆ ਹੈ। ਮੁਹੰਮਦ ਮੁਸਲਿਮ ਨਾਮ ਦੇ ਇੱਕ ਬਜ਼ੁਰਗ ਦੀ ਮੌਤ ਹੋ ਗਈ। ਬਾਕੀ ਤਿੰਨ ਜ਼ਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਉਸ ਅਨੁਸਾਰ ਉਸ ਦਾ ਪਤੀ ਲਲਿਤ ਕੰਮ ਤੋਂ ਵਾਪਸ ਆਇਆ ਸੀ ਤੇ ਖੋਖੇ ‘ਤੇ ਹੋਰ ਲੋਕਾਂ ਨਾਲ ਖੜ੍ਹਾ ਸੀ। ਇਸੇ ਦੌਰਾਨ ਦੋ ਕਾਰਾਂ ਤੇਜ਼ ਰਫ਼ਤਾਰ ਨਾਲ ਆ ਗਈਆਂ। ਇੱਕ ਕਾਰ ਤਾਂ ਅੱਗੇ ਲੰਘ ਗਈ ਪਰ ਬਲੇਨੋ ਕਾਰ ਬੇਕਾਬੂ ਹੋ ਗਈ। ਕਾਰ ਨੇ ਅੱਗ ਸੇਕ ਰਹੇ ਲੋਕਾਂ ਨੂੰ ਕੁਚਲ ਦਿੱਤਾ।

ਰਾਹਗੀਰਾਂ ਨੇ ਖੂਨ ਨਾਲ ਲੱਥਪੱਥ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਚਸ਼ਮਦੀਦਾਂ ਨੇ ਦੱਸਿਆ ਕਿ ਬਲੇਨੋ ਕਾਰ ਨੂੰ ਇੱਕ ਨੌਜਵਾਨ ਚਲਾ ਰਿਹਾ ਸੀ ਤੇ ਇੱਕ ਲੜਕੀ ਉਸ ਦੇ ਨਾਲ ਬੈਠੀ ਸੀ। ਲੋਕਾਂ ਨੇ ਕਾਰ ਨੂੰ ਹਟਾ ਕੇ ਮੁਹੰਮਦ ਮੁਸਲਿਮ ਨੂੰ ਹੇਠੋਂ ਕੱਢਿਆ। ਮੌਕੇ ‘ਤੇ ਐਂਬੂਲੈਂਸ ਬੁਲਾਈ ਗਈ ਪਰ ਐਂਬੂਲੈਂਸ ਨਹੀਂ ਆਈ। ਉਹ ਮੁਹੰਮਦ ਮੁਸਲਿਮ ਨੂੰ ਜ਼ਖਮੀ ਹਾਲਤ ਵਿੱਚ ਰਘੂਨਾਥ ਹਸਪਤਾਲ ਲੈ ਗਏ ਪਰ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੇ ਥਾਣਾ ਸਦਰ ਦੇ ਐਸਐਚਓ ਗੁਰਪ੍ਰੀਤ ਸਿੰਘ ਅਨੁਸਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਬਾਕੀ ਕੁਝ ਲੋਕ ਜ਼ਖਮੀ ਹਨ ਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।

Previous articleਭਗਵੰਤ ਮਾਨ ਵੱਲੋਂ ਵੱਡਾ ਐਲਾਨ
Next articleਪੰਜਾਬ ਲਈ ਕੇਜਰੀਵਾਲ ਦਾ ਨਵਾਂ ਪਲਾਨ

LEAVE A REPLY

Please enter your comment!
Please enter your name here