Home Desh ਹੰਸਰਾਜ ਹੰਸ ‘ਤੇ ਲੱਗੇ ਗੰਭੀਰ ਦੋਸ਼

ਹੰਸਰਾਜ ਹੰਸ ‘ਤੇ ਲੱਗੇ ਗੰਭੀਰ ਦੋਸ਼

47
0

ਪੰਜਾਬੀ ਗਾਇਕ ਅਤੇ ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸਰਾਜ ਹੰਸ ਇਨ੍ਹੀਂ ਦਿਨੀਂ ਵਿਵਾਦਾਂ ਨਾਲ ਘਿਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ, ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਨਕੋਦਰ ਦੇ ਗੱਦੀਨਸ਼ੀਨ ਸਾਈਂ ਹੰਸਰਾਜ ਹੰਸ ਅਤੇ ਕਾਬਜ਼ ਪ੍ਰਬੰਧਕ ਕਮੇਟੀ ’ਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਅਸਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੁੰਦਨ ਸਾਈਂ, ਆਲ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ, ਹਰੀਮਿੱਤਲ ਸੋਂਧੀ ਸਾਬਕਾ ਐੱਮ. ਸੀ., ਪੁਰਸ਼ੋਤਮ ਲਾਲ ਬਿੱਟੂ, ਟਿੰਮੀ ਗਿੱਲ, ਡਿੰਪਲ ਗਿੱਲ ਅਤੇ ਹੋਰਨਾਂ ਨੇ ਫਰਜ਼ੀ ਬਿੱਲਾਂ ਦੀ ਆੜ ’ਚ ਡੇਰੇ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਡੇਰੇ ਦੀ ਜ਼ਮੀਨ ਰਿਸ਼ੀ ਨਗਰ ਦੀ ਹੈ ਤੇ ਉਹ ਲੋਕ ਡੇਰੇ ਦੀ ਪਿਛਲੇ 20 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ। ਜਾਣੋ ਆਖਿਰ ਕੀ ਹੈ ਪੂਰਾ ਮਾਮਲਾ …

ਇਸ ਮਾਮਲੇ ‘ਚ ਹੋਈ ਧੋਖਾਧੜੀ!

ਉਨ੍ਹਾਂ ਖੁਲਾਸਾ ਕਰਦੇ ਹੋਏ ਕਿਹਾ ਕਿ ਦਰਬਾਰ ਵਿੱਚ ਲਾਉਣ ਲਈ 14,18,350 ਰੁਪਏ ਦਾ ਮਾਰਬਲ ਟਰੱਕ ਨੰਬਰ ਆਰ ਜੇ 47 ਜੀ ਏ-0289 ਜ਼ਰੀਏ ਨਕੋਦਰ ਭੇਜਿਆ ਗਿਆ ਪਰ 24 ਮਈ 2023 ਨੂੰ ਨਿਊ ਰਾਜਸਥਾਨ ਮਾਰਬਲ ਨਕੋਦਰ ਨੇ ਉਸੇ ਮਾਰਬਲ ਦਾ 23,13,980 ਰੁਪਏ ਦਾ ਬਿੱਲ ਦੇ ਕੇ ਸਿੱਧੇ ਤੌਰ ’ਤੇ ਲਗਭਗ 9 ਲੱਖ ਰੁਪਏ ਦੀ ਠੱਗੀ ਕੀਤੀ ਹੈ। ਇਸੇ ਤਰ੍ਹਾਂ 31 ਜੁਲਾਈ 2023 ਨੌਹਰੀਆਂ ਰਾਮ ਧੀਰ ਜਿਊਲਰਜ਼ ਤੋਂ 2 ਬਿੱਲਾਂ ਜ਼ਰੀਏ 3,53,034 ਰੁਪਏ ਕੀਮਤ ਦਾ ਇਕ ਸੋਨੇ ਦਾ ਬ੍ਰੈਸਲੇਟ ਅਤੇ 52,689 ਰੁਪਏ ਦੇ ਸਾਮਾਨ ਦੀ ਖਰੀਦ ਤੋਂ ਇਲਾਵਾ ਇਕ ਹੋਰ ਜਿਊਲਰਜ਼ ਤੋਂ 4,42,900 ਰੁਪਏ ਦਾ ਸੋਨਾ ਖਰੀਦਿਆ ਗਿਆ।

ਗਾਇਕ ਨੇ ਡੇਰੇ ਦੇ ਵਿਕਾਸ ‘ਚ ਨਹੀਂ ਨਿਭਾਈ ਕੋਈ ਭੂਮਿਕਾ

ਉਨ੍ਹਾਂ ਅੱਗੇ ਗੱਲ ਕਰਦੇ ਹੋਏ ਦੋਸ਼ ਲਗਾਇਆ ਕਿ ਕਮੇਟੀ ਦੇ ਮੈਂਬਰਾਂ ਨੇ ਸਾਲਾਨਾ ਮੇਲੇ ਦੌਰਾਨ ਬ੍ਰੈਸਲੇਟ ਹੰਸਰਾਜ ਹੰਸ ਨੂੰ ਪਹਿਨਾਇਆ ਸੀ, ਪਰ ਬਾਕੀ ਸੋਨਾ ਕਿਸ ਨੂੰ ਦਿੱਤਾ ਗਿਆ, ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ। ਇਸ ਤੋਂ ਇਲਾਵਾ, ਡੇਰੇ ਦੇ ਖਰਚੇ ’ਤੇ ਹੋਟਲ ’ਚ ਕਮਰਾ ਬੁੱਕ ਕਰਵਾਉਣ ਦੇ ਬਿੱਲਾਂ ਵਿਚ ਵੀ ਫਰਜ਼ੀਵਾੜਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹੋਟਲ ਦੇ ਰਿਕਾਰਡ ਵਿੱਚ ਕਮਰਾ ਬੁੱਕ ਕਰਵਾਉਣ ਵਾਲੀ ਕੰਪਨੀ ਅਤੇ ਗੈਸਟ ਦੋਵਾਂ ਦਾ ਨਾਂ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੰਸਰਾਜ ਹੰਸ ਸਾਲ 2008 ਵਿਚ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਨੂੰ ਕਮੇਟੀ ਵਿਚ ਸ਼ਾਮਲ ਕਰਨ ਦੀ ਬੇਨਤੀ ਕਰਦਿਆਂ ਡੇਰੇ ਨੂੰ ਬੁਲੰਦੀਆਂ ’ਤੇ ਲਿਜਾਣ ਦਾ ਭਰੋਸਾ ਦਿੱਤਾ ਪਰ ਅੱਜ ਤਕ ਹੰਸਰਾਜ ਹੰਸ ਨੇ ਡੇਰੇ ਦੇ ਵਿਕਾਸ ਵਿਚ ਆਪਣੇ ਵੱਲੋਂ ਇਕ ਪੈਸਾ ਵੀ ਨਹੀਂ ਲਗਾਇਆ। ਇਸ ਦੌਰਾਨ ਉਕਤ ਲੋਕਾਂ ਨੇ ਮੰਗ ਕੀਤੀ ਕਿ ਇਸ ਸਭ ਲਈ ਸੰਸਦ ਮੈਂਬਰ ਹੰਸਰਾਜ ਹੰਸ ਅਤੇ ਵਿਧਾਇਕਾ ਇੰਦਰਜੀਤ ਕੌਰ ਮਾਨ ਜ਼ਿੰਮੇਵਾਰ ਹਨ। ਉਨ੍ਹਾਂ ਆਪਣੀ ਗੱਲ ਰੱਖਦੇ ਹੋਏ ਇਹ ਵੀ ਕਿਹਾ ਕਿ ਲੱਖਾਂ ਰੁਪਏ ਦੀ ਹੇਰਾਫੇਰੀ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਉਚਿਤ ਕਾਰਵਾਈ ਕੀਤੀ ਜਾਵੇ।

Previous articleਕਿਸਾਨ ਕਰਨਗੇ ਦਿੱਲੀ ਵੱਲ ਕੂਚ?
Next articleਦਿਵਿਆ ਅਗਰਵਾਲ ਨੇ ਪੰਜਾਬੀ ਕੁੜੀ ਬਣ ਖਿੱਚਿਆ ਧਿਆਨ

LEAVE A REPLY

Please enter your comment!
Please enter your name here