Home latest News ਲੁਧਿਆਣਾ ‘ਚ 2 ਦਿਨਾਂ ਕਿਸਾਨ ਮੇਲਾ ਅੱਜ ਤੋਂ ਸ਼ੁਰੂ

ਲੁਧਿਆਣਾ ‘ਚ 2 ਦਿਨਾਂ ਕਿਸਾਨ ਮੇਲਾ ਅੱਜ ਤੋਂ ਸ਼ੁਰੂ

167
0

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਤੇ ਗੁਰੂ ਅੰਗਦ ਦੇਵ ਵੇਟਰਨਰੀ ਤੇ ਐਨੀਮਲ ਸਾਇਨਸਿਸ ਯੂਨੀਵਰਸਿਟੀ ਵਿੱਚ ਪਸ਼ੂ-ਪਾਲਣ ਮੇਲੇ ਦੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ। ਖੇਤੀਬੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਮੇਲੇ ਦਾ ਉਦਘਾਟਨ ਕਰਨਗੇ। ਇਸ ਮੇਲੇ ਲਈ ਮੁੱਖ ਗਰਾਊਂਡ ਵਿੱਚ ਵੱਡਾ ਸਵਾਗਤੀ ਗੇਟ ਲਾਇਆ ਗਿਆ ਹੈ। ਉੱਥੇ ਹੀ ਵੱਖ-ਵੱਖ ਵਿਭਾਗਾਂ, ਖੇਤੀ ਸੰਦਾਂ ਅਤੇ ਹੋਰ ਮਸ਼ੀਨਰੀ ਨਾਲ ਸਬੰਧਤ 300 ਤੋਂ ਵੱਧ ਸਟਾਲ ਕਿਸਾਨਾਂ ਲਈ ਖਿੱਚ ਦਾ ਕੇਂਦਰ ਹੋਣਗੇ।

ਮੇਲੇ ਦੇ ਪਹਿਲੇ ਦਿਨ ਜਿੱਥੇ ਅਗਾਂਹਵਧੂ ਕਿਸਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗਾ ਉੱਥੇ ਹੋਰ ਵਡਮੁੱਲੀ ਜਾਣਕਾਰੀ ਵੀ ਕਿਸਾਨਾਂ ਨਾਲ ਸਾਂਝੀ ਕੀਤੀ ਜਾਵੇਗੀ। ਕਿਸਾਨ ਮੇਲੇ ਨੂੰ ਲੈ ਕੇ ਕਿਸਾਨਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਮੇਲੇ ਵਿੱਚ ਆਉਣ ਵਾਲੇ ਕਿਸਾਨਾਂ ਦੇ ਵਾਹਨਾਂ ਦੀ ਪਾਰਕਿੰਗ ਦਾ ਰੂਟ ਪਲਾਨ ਵੀ ਜਾਰੀ ਹੋਇਆ ਹੈ। ਯੂਨੀਵਰਸਿਟੀ ਵਿੱਚ ਐਂਟਰੀ ਦੇ ਲਈ ਵੱਡੇ ਤੇ ਛੋਟੇ ਵਾਹਨਾਂ ਤੇ ਸਾਮਾਨ ਲੋਡ ਕਰਨ ਵਾਲੇ ਵਾਹਨਾਂ ਦੇ ਲਈ ਅਲੱਗ-ਅਲੱਗ ਗੇਟ ਰੱਖੇ ਗਏ ਹਨ, ਤਾਂ ਜੋ ਕੈਂਪਸ ਵਿੱਚ ਭੀੜ ਨਾ ਵਧੇ। ਯੂਨੀਵਰਸਿਟੀ ਦੇ ਰੂਟ ਪਲਾਨ ਦੇ ਮੁਤਾਬਕ ਗੇਟ ਨੰਬਰ 1, ਗੇਟ ਨੰਬਰ 5, ਗੇਟ ਨੰਬਰ 8 ਤੋਂ ਕਿਸਾਨਾਂ ਦੀ ਕਾਰ ਅਤੇ ਛੋਟੇ ਵਾਹਨਾਂ ਦੀ ਐਂਟਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਗੇਟਾਂ ਦੇ ਕੋਲ ਹੀ ਪਾਰਕਿੰਗ ਹੈ। ਗੇਟ ਨੰਬਰ 1 ਤੋਂ ਬੱਸਾਂ, ਟਰੱਕ ਤੇ ਟ੍ਰੈਕਟਰਾਂ ਨੂੰ ਵੀ ਐਂਟਰੀ ਹੈ। ਮੇਲੇ ਵਿੱਚ ਕਈ ਤਰ੍ਹਾਂ ਦੇ ਬੀਜ ਤੇ ਆਧੁਨਿਕ ਮਸ਼ੀਨਰੀ ਨੂੰ ਵੀ ਕੰਪਨੀਆਂ ਪ੍ਰਦਰਸ਼ਿਤ ਕਰਨਗੀਆਂ।

Previous articleਵਟਸਐਪ ਉਪਭੋਗਤਾਵਾਂ ਲਈ ਖੁਸ਼ਖਬਰੀ!!
Next articleਕੇਂਦਰੀ ਜੇਲ੍ਹ ‘ਚ ਭਿੜੇ ਕੈਦੀ

LEAVE A REPLY

Please enter your comment!
Please enter your name here