ਗਰਮੀਆਂ ਦਾ ਮੌਸਮ ਆ ਰਿਹਾ ਹੈ। ਇਸ ਮੌਸਮ ਦੇ ਵਿੱਚ ਸਭ ਨੂੰ ਲੱਸੀ ਪੀਣਾ ਬਹੁਤ ਪਸੰਦ ਹੁੰਦਾ ਹੈ। ਇਸ ਦਾ ਸਵਾਦ ਨਾ ਸਿਰਫ ਅਦਭੁਤ ਹੈ, ਸਗੋਂ ਇਹ ਸਿਹਤ ਲਈ ਵੀ ਫਾਇਦੇਮੰਦ ਹੈ ਪਰ ਜੇਕਰ ਲੱਸੀ ਦਾ ਸੇਵਨ ਕਰਨ ਤੋਂ ਬਾਅਦ ਵੀ ਪਾਚਨ ਕਿਰਿਆ ‘ਚ ਸੁਧਾਰ ਨਹੀਂ ਹੁੰਦਾ ਤਾਂ ਸਮਝ ਲਓ ਤੁਸੀਂ ਗਲਤ ਤਰੀਕੇ ਨਾਲ ਤਿਆਰ ਕੀਤੀ ਲੱਸੀ ਦਾ ਸੇਵਨ ਕਰ ਰਹੇ ਹੋ। ਆਯੁਰਵੇਦ ਮਾਹਿਰ ਤੋਂ ਜਾਣੋ ਲੱਸੀ ਦੇ ਬਾਰੇ (Know about Lassi from Ayurveda expert) ਤੇ ਇਸਦੇ ਫਾਇਦਿਆਂ ਬਾਰੇ…
ਕੀ ਤੁਸੀਂ ਵੀ ਦਹੀਂ ‘ਚ ਪਾਣੀ ਮਿਲਾ ਕੇ ਬਣਾਉਂਦੇ ਹੋ?
ਅਕਸਰ ਲੋਕ ਘਰ ਵਿਚ ਲੱਸੀ ਬਣਾਉਣ ਲਈ ਦਹੀਂ ਵਿਚ ਪਾਣੀ ਮਿਲਾ ਕੇ, ਪਤਲਾ ਕਰ ਕੇ, ਇਸ ਵਿਚ ਨਮਕ ਅਤੇ ਭੁੰਨਿਆ ਹੋਇਆ ਜੀਰਾ ਮਿਲਾ ਕੇ ਪੀਂਦੇ ਹਨ। ਪਰ ਇਸ ਤਰੀਕੇ ਨਾਲ ਬਣਿਆ ਡਰਿੰਕ ਲੱਸੀ ਨਹੀਂ ਹੈ। ਇਹ ਸਿਰਫ਼ ਦਹੀਂ ਦਾ ਪਾਣੀ ਹੈ ਜੋ ਸਿਹਤ ਲਈ ਕਿਸੇ ਵੀ ਤਰ੍ਹਾਂ ਫ਼ਾਇਦੇਮੰਦ ਨਹੀਂ ਹੈ। ਲੱਸੀ ਬਣਾਉਣ ਲਈ, ਇੱਕ ਵਿਸ਼ੇਸ਼ ਪ੍ਰਕਿਰਿਆ ਦੀ ਪਾਲਣਾ ਕਰਨੀ ਪੈਂਦੀ ਹੈ, ਜੋ ਜਾਣਨਾ ਜ਼ਰੂਰੀ ਹੈ।
ਲੱਸੀ ਬਣਾਉਣ ਦਾ ਸਹੀ ਤਰੀਕਾ
ਲੱਸੀ ਬਣਾਉਣ ਲਈ, ਦਹੀਂ ਨੂੰ ਰਿੜਕ ਕੇ ਮੱਖਣ ਨੂੰ ਕੱਢਿਆ ਜਾਂਦਾ ਹੈ। ਜਦੋਂ ਮੱਖਣ ਨਿਕਲਦਾ ਹੈ ਤਾਂ ਲੱਸੀ ਅਲੱਗ ਹੋ ਜਾਂਦੀ ਹੈ। ਜਿਸ ਨੂੰ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
ਲੱਸੀ ਵਿੱਚ ਇਹ ਵਾਲੇ ਪੌਸ਼ਟਿਕ ਤੱਤ ਹੁੰਦੇ ਹਨ
ਲੱਸੀ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਪ੍ਰੋਟੀਨ, ਪੋਟਾਸ਼ੀਅਮ, ਫਾਸਫੋਰਸ, ਚੰਗੇ ਬੈਕਟੀਰੀਆ, ਲੈਕਟਿਕ ਐਸਿਡ, ਕੈਲਸ਼ੀਅਮ ਹੁੰਦੇ ਹਨ। ਜਿਸ ਨਾਲ ਸਿਹਤ ਨੂੰ ਵੱਖ-ਵੱਖ ਤਰੀਕਿਆਂ ਨਾਲ ਫਾਇਦਾ ਹੁੰਦਾ ਹੈ। ਜੇਕਰ ਹਰ ਰੋਜ਼ ਲੱਸੀ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵੀ ਵਧਦੀ ਹੈ।
ਲੱਸੀ ਪੀਣ ਦੇ ਫਾਇਦੇ
ਜੇਕਰ ਰੋਜ਼ਾਨਾ ਲੱਸੀ ਦਾ ਸੇਵਨ ਕੀਤਾ ਜਾਵੇ ਤਾਂ ਇਸ ਦੇ ਸਿਹਤ ਲਈ ਬਹੁਤ ਸਾਰੇ ਫਾਇਦੇ ਹਨ।
ਐਸਿਡਿਟੀ ਤੋਂ ਰਾਹਤ
ਜੇਕਰ ਤੁਸੀਂ ਐਸੀਡਿਟੀ ਅਤੇ ਗੈਸ ਬਣਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਹਰ ਰੋਜ਼ ਚੰਗੀ ਤਰ੍ਹਾਂ ਨਾਲ ਤਿਆਰ ਕੀਤੀ ਲੱਸੀ ਪੀਣਾ ਸ਼ੁਰੂ ਕਰ ਦਿਓ। ਇਹ ਲੱਸੀ ਐਸੀਡਿਟੀ ਤੋਂ ਰਾਹਤ ਦਿੰਦੀ ਹੈ। ਬਦਹਜ਼ਮੀ ਅਤੇ ਬਲੋਟਿੰਗ ਵਿੱਚ ਵੀ ਲੱਸੀ ਲਾਭਕਾਰੀ ਹੈ।
ਅੰਤੜੀਆਂ ਦੀ ਸਿਹਤ ਲਈ ਫਾਇਦੇਮੰਦ
ਲੱਸੀ ਪੇਟ ਦੀ ਸਿਹਤ ਲਈ ਇੱਕ ਰਾਮਬਾਣ ਹੈ। ਇਸ ਨੂੰ ਪੀਣ ਨਾਲ ਅੰਤੜੀਆਂ ‘ਚ ਚੰਗੇ ਬੈਕਟੀਰੀਆ ਵਧਦੇ ਹਨ ਅਤੇ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ।
ਮੂੰਹ ਦੀ ਸਿਹਤ ਵੀ ਚੰਗੀ
ਲੱਸੀ ਵਿੱਚ ਫਾਸਫੋਰਸ ਅਤੇ ਕੈਲਸ਼ੀਅਮ ਹੁੰਦਾ ਹੈ। ਜਿਸ ਨਾਲ ਦੰਦਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ ਮਸੂੜਿਆਂ ‘ਚ ਸੋਜ ਘੱਟ ਕਰਨ ‘ਚ ਵੀ ਲੱਸੀ ਫਾਇਦੇਮੰਦ ਹੁੰਦੀ ਹੈ।
ਡੀਟੌਕਸ ਡਰਿੰਕ
ਲੱਸੀ ਨੂੰ ਡੀਟੌਕਸ ਡਰਿੰਕ ਵਜੋਂ ਵੀ ਪੀਤਾ ਜਾ ਸਕਦਾ ਹੈ। ਇਹ ਜਿਗਰ ਨੂੰ ਸਾਫ਼ ਕਰਦੀ ਹੈ ਅਤੇ ਜ਼ਹਿਰੀਲੇ ਤੱਤਾਂ ਨੂੰ ਆਸਾਨੀ ਨਾਲ ਦੂਰ ਕਰਨ ਵਿੱਚ ਮਦਦ ਕਰਦੀ ਹੈ। ਭੁੰਨੇ ਹੋਏ ਜੀਰੇ ਅਤੇ ਪੁਦੀਨੇ ਨੂੰ ਲੱਸੀ ਵਿੱਚ ਮਿਲਾ ਕੇ ਇਸ ਦੇ ਗੁਣਾਂ ਨੂੰ ਵਧਾਇਆ ਜਾ ਸਕਦਾ ਹੈ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਹਾਲਾਂਕਿ, ਕੁਝ ਲੋਕਾਂ ਨੂੰ ਨਿਯਮਤ ਤੌਰ ‘ਤੇ ਲੱਸੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਹਰ ਰੋਜ਼ ਲੱਸੀ ਪੀਣਾ ਚਾਹੁੰਦੇ ਹੋ ਤਾਂ ਡਾਕਟਰ ਦੀ ਸਲਾਹ ਜ਼ਰੂਰੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।