Home Desh Punjab News: Jalandhar ਦੇ ਪਿੰਡ ਪਚਰੰਗਾ ’ਚ ਸਵਿਫਟ ਕਾਰ ਨੇ ਐਕਟਿਵਾ ਸਵਾਰ...

Punjab News: Jalandhar ਦੇ ਪਿੰਡ ਪਚਰੰਗਾ ’ਚ ਸਵਿਫਟ ਕਾਰ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ, ਮੌਤ

117
0

ਸੱਟਾ ਗੰਭੀਰ ਹੋਣ ਕਾਰਨ ਉਸ ਨੂੰ ਕਾਲਾ ਬੱਕਰਾ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਪਿੰਡ ਪਚਰੰਗਾ ਵਿਖੇ ਸਵਿਫਟ ਕਾਰ ਨੰਬਰ pb 08cy 1104 ਐਕਟਿਵਾ ਸਵਾਰ ਨੂੰ ਪਿੱਛੋਂ ਟੱਕਰ ਮਾਰੀ। ਕਾਰ ਸਵਾਰ ਟੱਕਰ ਮਾਰਨ ’ਤੇ ਕਾਫੀ ਦੂਰ ਤੱਕ ਐਕਟਿਵਾ ਸਵਾਰ ਨੂੰ ਘੜੀਸ ਦਾ ਲੈ ਗਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਜਾਣਕਾਰੀ ਦਿੰਦਿਆਂ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਵਰਿੰਦਰ ਕੁਮਾਰ ਮਹਿਤਾ ਪੁੱਤਰ ਬਲਦੇਵ ਨਰਾਇਣ ਮਹਿਤਾ ਵਾਸੀ ਮੁੱਖਦੂਮ ਪੁਰਾ ਜਲੰਧਰ ਐਕਟਿਵਾ ਨੰਬਰ PB08EL7277 ਕੰਮ ’ਤੇ ਜਾ ਰਹੇ ਸੀ। ਜਦੋਂ ਪਿੰਡ ਪਚਰੰਗਾ ਦੇ ਨਜ਼ਦੀਕ ਪਹੁੰਚਿਆ ਜਿਸ ’ਤੇ ਪਿੱਛੋਂ ਆ ਰਹੀ ਸਵਿਫਟ ਕਾਰ ਨੇ ਟੱਕਰ ਮਾਰਤੀ ਤੇ ਡਰਾਈਵਰ ਮੌਕੇ ’ਤੇ ਫਰਾਰ ਹੋ ਗਿਆ।
ਜਿਸ ’ਤੇ ਵਰਿੰਦਰ ਕੁਮਾਰ ਜ਼ਖ਼ਮੀ ਹੋ ਗਏ ਅਤੇ ਉਹਨਾਂ ਨੂੰ ਪ੍ਰਾਈਵੇਟ ਗੱਡੀ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ। ਸੱਟਾ ਗੰਭੀਰ ਹੋਣ ਕਾਰਨ ਉਸ ਨੂੰ ਕਾਲਾ ਬੱਕਰਾ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਜਿਸ ’ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ’ਤੇ ਐਸਐਸ ਫੋਰਸ ਦੇ ਮੁਖੀ ਰਣਧੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਹਰਮਨਦੀਪ ਸਿੰਘ ਤੇ ਸਿਮਰਨ ਮੌਜੂਦ ਸਨ। ਇਸ ਮੌਕੇ ’ਤੇ ਚੌਂਕੀ ਇੰਚਾਰਜ ਪਚਰੰਗਾ ਏਐਸਆਈ ਪਰਮਜੀਤ ਸਿੰਘ ਨੇ ਕਿਹਾ ਕਿ ਗੱਡੀ ਦਾ ਨੰਬਰ ਮਿਲ ਗਿਆ ਹੈ ਜਲਦੀ ਹੀ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

Previous articlePunjab News: ਆਮ ਆਦਮੀ ਦੀ ਰਸੋਈ ਦਾ ਵਿਗੜਿਆ ਬਜਟ, ਮੌਸਮ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ
Next articleBollywood News: ਕੋਰੋਨਾ ਪਾਜ਼ੀਟਿਵ ਹੋਏ Akshay Kumar , ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ‘ਚ ਨਹੀਂ ਹੋ ਸਕਣਗੇ ਸ਼ਾਮਲ

LEAVE A REPLY

Please enter your comment!
Please enter your name here