ਪਿਛਲੇ ਕੁਝ ਸਮੇਂ ਤੋ ਮੰਡੀ ਵਿੱਚ ਮੀਟ ਸ਼ਾਪ ਚਲਾਉਣ ਵਾਲਾ ਵਿਅਕਤੀ ਚਿਕਨ ਅਤੇ ਮਟਨ ਵੇਚਣ ਦੀ ਆੜ ਵਿੱਚ ਗਊ ਮਾਸ ਵੇਚ ਰਿਹਾ ਸੀ l
ਸ਼ੇਰਪੁਰ ਦੀ ਮੱਛੀ ਮੰਡੀ ਚੋਂ ਥਾਣਾ ਮੋਤੀ ਨਗਰ ਦੀ ਪੁਲਿਸ ਨੇ 50 ਕਿਲੋ ਦੇ ਕਰੀਬ ਗਊ ਮਾਸ ਬਰਾਮਦ ਕੀਤਾl ਪੁਲਿਸ ਨੇ ਗੁਪਤ ਸੂਚਨਾ ਤੋਂ ਬਾਅਦ ਮੱਛੀ ਮੰਡੀ ਵਿੱਚ ਦਬਿਸ਼ ਦਿੱਤੀ l ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋ ਮੰਡੀ ਵਿੱਚ ਮੀਟ ਸ਼ਾਪ ਚਲਾਉਣ ਵਾਲਾ ਵਿਅਕਤੀ ਚਿਕਨ ਅਤੇ ਮਟਨ ਵੇਚਣ ਦੀ ਆੜ ਵਿੱਚ ਗਊ ਮਾਸ ਵੇਚ ਰਿਹਾ ਸੀ l ਇਸ ਮਾਮਲੇ ਵਿੱਚ ਏਸੀਪੀ ਜਸਬਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਵਿੱਚ ਜੁੱਟ ਗਈ ਹੈ l ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ l