Home Desh Entertainment: ਛੋਟੀਆਂ ਫਿਲਮਾਂ ਦਾ ਵੱਡਾ ਕਲਾਕਾਰ ਕਮਲ ਰਾਜਪਾਲ

Entertainment: ਛੋਟੀਆਂ ਫਿਲਮਾਂ ਦਾ ਵੱਡਾ ਕਲਾਕਾਰ ਕਮਲ ਰਾਜਪਾਲ

96
0

ਕਮਲ ਰਾਜਪਾਲ ਗੁਰਚੇਤ ਚਿੱਤਰਕਾਰ ਦੀ ਕਲਾ ਫੁਲਵਾੜੀ ਦਾ ਉਹ ਫੁੱਲ ਹੈ, ਜੋ ਪਿਛਲੇ ਕੁਝ ਸਾਲਾਂ ਤੋਂ ਆਪਣੀ ਮਹਿਕ ਖਿਲਾਰ ਰਿਹਾ ਹੈ।

ਕਾਮੇਡੀ ਅਦਾਕਾਰ ਗੁਰਚੇਤ ਚਿੱਤਰਕਾਰ ਨੇ ਆਪਣੀਆਂ ਫਿਲਮਾਂ ਰਾਹੀਂ ਅਨੇਕਾਂ ਨਵੇਂ ਕਲਾਕਾਰਾਂ ਨੂੰ ਮੌਕਾ ਦੇ ਕੇ ਪਛਾਣ ਦਿਵਾਈ। ਪੰਜਾਬੀ ਪਰਦੇ ‘ਤੇ ਵੱਡੀ ਪਛਾਣ ਰੱਖਦੇ ਇਨ੍ਹਾਂ ਕਲਾਕਾਰਾਂ ਵਿਚ ਦਿਲਾਵਰ ਸਿੱਧੂ, ਸਤਿੰਦਰ ਕੌਰ, ਮਲਕੀਤ ਸਿੰਘ ਰੌਣੀ, ਪਰਵਾਜ ਕੌਰ, ਰੁਪਿੰਦਰ ਰੂਪੀ, ਪ੍ਰਕਾਸ਼ ਗਾਦੂ, ਪਰਮਿੰਦਰ ਕੌਰ ਗਿੱਲ ਜੀਤ ਪੈਂਚਰਾਂ ਵਾਲਾ ਦੇ ਨਾਂ ਜ਼ਿਕਰਯੋਗ ਹਨ। ਕਿਸੇ ਵੇਲੇ ਇਹ ਕਲਾਕਾਰ ਗੁਰਚੇਤ ਚਿੱਤਰਕਾਰ ਦੀਆਂ ਫ਼ਿਲਮਾਂ ਦਾ ਅਹਿਮ ਹਿੱਸਾ ਹੁੰਦੇ ਸਨ। ਉਸ ਨੇ ਹਮੇਸ਼ਾ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਹੈ। ਅਜਿਹੇ ਹੀ ਕਲਾਕਾਰਾਂ ’ਚੋਂ ਕਮਲ ਰਾਜਪਾਲ।

ਕਮਲ ਰਾਜਪਾਲ ਗੁਰਚੇਤ ਚਿੱਤਰਕਾਰ ਦੀ ਕਲਾ ਫੁਲਵਾੜੀ ਦਾ ਉਹ ਫੁੱਲ ਹੈ, ਜੋ ਪਿਛਲੇ ਕੁਝ ਸਾਲਾਂ ਤੋਂ ਆਪਣੀ ਮਹਿਕ ਖਿਲਾਰ ਰਿਹਾ ਹੈ। ਇਹ ਕਮਲ ਦੀ ਮਿਹਲਤ ਤੇ ਲਗਨ ਸੀ ਕਿ ਥੋੜ੍ਹੇ ਜਿਹੇ ਸਮੇ ਵਿਚ ਫਿਲਮ ਇੰਡਸਟਰੀ ’ਚ ਆਪਣੀ ਚੰਗੀ ਥਾਂ ਬਣਾ ਲਈ। ਯਾਰਾਂ-ਦੋਸਤਾਂ ਨਾਲ ਫਿਲਮਾਂ ਤੇ ਐਕਟਿੰਗ ਦੀਆਂ ਗੱਲਾਂ ਕਰਦਾ-ਕਰਦਾ ਉਹ ਸ਼ੋਸਲ ਮੀਡੀਆ ’ਤੇ ਸਰਗਰਮ ਹੋ ਗਿਆ। ਫਿਰ ਜਦੋਂ ਉਸ ਦਾ ਮੇਲ ਫੈਮਿਲੀ ਫਿਲਮਾਂ ਵਾਲੇ ਗੁਰਚੇਤ ਚਿੱਤਰਕਾਰ ਨਾਲ ਹੋਇਆ ਤਾਂ ਉਸ ਦੀ ਕਲਾ ’ਚ ਹੋਰ ਵੀ ਨਿਖਾਰ ਆਉਣ ਲੱਗਿਆ। ਕਲਾ ਦੇ ਖੇਤਰ ’ਚ ਆਉਣ ਵੇਲੇ ਕਮਲ ਨੇ ਬਹੁਤ ਔਕੜਾਂ ਦਾ ਸਾਹਮਣਾ ਕੀਤਾ। 2011 ਵਿਚ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠਿਆ ਤਾਂ ਉਹ ਇਕ ਵਾਰ ਤਾਂ ਕਲਾ ਜ਼ਿੰਦਗੀ ਨਾਲੋਂ ਟੁੱਟ ਗਿਆ ਪਰ ਉਸ ਨੇ ਹਾਰ ਨੀ ਮੰਨੀ। ਕਲਾ ਨਾਲ ਉਸ ਦਾ ਦਿਲੋਂ ਮੋਹ ਸੀ ਤੇ ਜਿੰਦਗੀ ਦੇ ਚੰਗੇਰੇ ਭਵਿੱਖ ਲਈ ਕਮਲ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ। ਘਰ ਦੀਆਂ ਜ਼ਿੰਮੇਵਾਰੀਆਂ ਨੂੰ ਚਲਾਉਣ ਲਈ ਉਸ ਨੇ ਪ੍ਰਾਈਵੇਟ ਸੈਕਟਰ ਵਿਚ ਨੌਕਰੀ ਵੀ ਕੀਤੀ ਪਰ ਅਦਾਕਾਰੀ ਦੇ ਜਨੂੰਨ ਨੇ ਟਿਕਣ ਨਾ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਉਸ ਦੀ ਗੁਰਚੇਤ ਨਾਲ ਮੁਲਾਕਾਤ ਹੋਈ ਤਾਂ ਉਸ ਨੇ ਅੰਦਰਲੇ ਕਲਾਕਾਰ ਨੂੰ ਪਛਾਣਦਿਆਂ ਅੱਗੇ ਵਧਣ ਦਾ ਮੌਕੇ ਦਿੱਤਾ। ਉਹ ਕਲਾ ਦੇ ਇਸ ਵੱਡੇ ਪਲੇਟਫਾਰਮ ’ਤੇ ਮਿਹਨਤ ਤੇ ਲਗਨ ਨਾਲ ਕੰਮ ਕਰਨ ਲੱਗਿਆ। ਹੌਲੀ-ਹੌਲੀ ਉਸ ਨੇ ਪ੍ਰੋਡਕਸ਼ਨ ਦਾ ਕੰਮ ਵੀ ਸੰਭਾਲ ਲਿਆ। ਐਕਟਿੰਗ ’ਚ ਦਿਨੋਂ-ਦਿਨ ਨਿਖਾਰ ਆਉਂਦਾ ਗਿਆ ਤੇ ਫਿਲਮਾਂ ’ਚ ਮੁੱਖ ਕਿਰਦਾਰ ਵਜੋਂ ਆਉਣ ਲੱਗਿਆ।

ਕਈ ਫਿਲਮਾਂ ਕੀਤੀਆਂ

ਉਸ ਨੇ ਫੈਮਿਲੀ-436 ਭੋਲੇ ਦਾ ਵਿਆਹ, ਬੋਦੀ ਆਲਾ ਤਾਰਾ, ਪੁਲਿਸ ਦਾ ਏਲੀਅਨ, ਫੈਮਿਲੀ-437 ਝੋਟਾ ਖੁੱਲ੍ਹ ਗਿਆ, ਅੜਬ ਪ੍ਰਹੁਣਾ ਢੀਠ ਜਵਾਈ, ਤਮਾਸ਼ਾ, ਨਜ਼ਾਰਾ ਸਿੰਘ, ਫੈਮਿਲੀ-438 ਲੈਲਾ ਤੂੰ ਸਰਪੰਚੀ, ਢੀਠ ਜਵਾਈ ਸਹੁਰੇ ਕਰੇ ਸ਼ੁਦਾਈ, ਫੈਮਿਲੀ-440 ਸਾਂਝਾ ਪੰਜਾਬ ਆਦਿ ਫਿਲਮਾਂ ਵਿਚ ਕੰਮ ਕਰ ਕੇ ਆਪਣੀ ਵੱਖਰੀ ਪਛਾਣ ਬਣਾਈ। ਜਲਦੀ ਹੀ ਉਹ ਪੰਜਾਬੀ ਫਿਲਮਾਂ ‘ਤੇਰੀ ਮੇਰੀ ਮੰਗਣੀ, ਨਾਜ਼ੀ ਨਚਾਰ, ਤੇਰਾ ਕਦ ਮੁਕਲਾਵਾ ਭਾਗਭਰੀ, ਪੇਂਡੂ ਨੀ ਦਿਲਾਂ ਦੇ ਮਾੜੇ, ਨਾਨਕੇ, ਲਾਣੇਦਾਰ ’ਚ ਅਹਿਮ ਭੂਮਿਕਾ ਵਜੋਂ ਆ ਰਿਹਾ ਹੈ।

ਕਮਲ ਰਾਜਪਾਲ ਵਿਚ ਕਲਾ ਹੈ, ਲਗਨ ਹੈ ਤੇ ਇਸ ਤੋਂ ਵੱਧ ਕੁਝ ਕਰ ਵਿਖਾਉਣ ਦਾ ਜਜ਼ਬਾ ਵੀ ਹੈ। ਉਸ ਦਾ ਕਹਿਣਾ ਹੈ ਕਿ ਗੁਰਚੇਤ ਚਿੱਤਰਕਾਰ ਨੇ ਉਂਗਲੀ ਫੜ ਕੇ ਕਲਾ ਦੇ ਮਾਰਗ ‘ਤੇ ਤੋਰਿਆ ਹੈ, ਉਹੀ ਉਸ ਦਾ ਉਸਤਾਦ ਹੈ, ਗੁਰੂ ਹੈ ਅਤੇ ਮਾਰਗ ਦਰਸ਼ਕ ਹੈ। ਅਦਾਕਾਰੀ ਦੇ ਨਾਲ-ਨਾਲ ਕਮਲ ਰਾਜਪਾਲ ਨੂੰ ਕਹਾਣੀ ਲੇਖਣ ਤੇ ਨਿਰਦੇਸ਼ਨ ਕਾਰਜ ਦਾ ਵੀ ਸ਼ੌਕ ਹੈ। ਉਸਦੀ ਕਲਾ ਦੀ ਤਾਰੀਫ਼ ਹੁਣ ਸੱਤ ਸਮੁੰਦਰੋਂ ਪਾਰ ਵੀ ਹੋਣ ਲੱਗੀ ਹੈ। ਪਿਓ ਦਾ ਸਾਇਆ ਸਿਰ ਤੋਂ ਉੱਠਣ ਮਗਰੋਂ ਟੁੱਟ ਚੁੱਕੇ ਕਮਲ ਨੂੰ ਕਲਾ ਨੇ ਹੀ ਜ਼ਿੰਦਗੀ ਜਿਊਣ ਦਾ ਹੌਸਲਾ ਦਿੱਤਾ। ਅੱਜ ਉਸ ਦੀ ਮਿਹਨਤ ਨੂੰ ਫਲ ਲੱਗਣ ਲੱਗਿਆ ਹੈ।

Previous articleਪਠਾਨਕੋਟ ਦੇ ਇਸ ਪਿੰਡ ‘ਚ ਫੌਜ ਦੀ ਵਰਦੀ ‘ਚ ਨਜ਼ਰ ਆਏ ਚਾਰ ਸ਼ੱਕੀ, ਪੰਜਾਬ ਪੁਲਿਸ ਨੇ ਸ਼ੁਰੂ ਕੀਤਾ ਸਰਚ ਆਪਰੇਸ਼ਨ
Next articlePunjab News: ਅੰਮ੍ਰਿਤਸਰ ਐਕਸਪ੍ਰੈੱਸ ਸਾਢੇ ਨੌਂ ਘੰਟੇ ਲੇਟ, ਕਈ ਰੇਲਗੱਡੀਆਂ ਡਾਇਵਰਟ; ਯਾਤਰੀ ਹੋਏ ਪਰੇਸ਼ਾਨ

LEAVE A REPLY

Please enter your comment!
Please enter your name here