Home Desh Sports: ਭਾਰਤ ਨੇ ਪਾਕਿਸਤਾਨ ਨੂੰ ਇੱਕ ਤਰਫਾ ਮੈਚ ‘ਚ ਹਰਾਇਆ, 7 ਵਿਕਟਾਂ...

Sports: ਭਾਰਤ ਨੇ ਪਾਕਿਸਤਾਨ ਨੂੰ ਇੱਕ ਤਰਫਾ ਮੈਚ ‘ਚ ਹਰਾਇਆ, 7 ਵਿਕਟਾਂ ਨਾਲ ਜਿੱਤ ਕੇ ਕੀਤੀ ਸ਼ਾਨਦਾਰ ਸ਼ੁਰੂਆਤ

40
0

ਮਹਿਲਾ ਏਸ਼ੀਆ ਕੱਪ 2024 ‘ਚ ਮੌਜੂਦਾ ਚੈਂਪੀਅਨ ਭਾਰਤ ਨੇ ਜਿੱਤ ਨਾਲ ਸ਼ੁਰੂਆਤ ਕੀਤੀ ਹੈ।

ਮਹਿਲਾ ਏਸ਼ੀਆ ਕੱਪ 2024 ‘ਚ ਮੌਜੂਦਾ ਚੈਂਪੀਅਨ ਭਾਰਤ ਨੇ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਨੇ ਪਾਕਿਸਤਾਨ ਨੂੰ ਇਕਤਰਫਾ ਮੈਚ ‘ਚ 7 ਵਿਕਟਾਂ ਨਾਲ ਹਰਾਇਆ। ਦੋਵਾਂ ਵਿਚਾਲੇ ਦਾਂਬੁਲਾ ਦੇ ਕ੍ਰਿਕਟ ਸਟੇਡੀਅਮ ‘ਚ ਮੈਚ ਖੇਡਿਆ ਗਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19.2 ਓਵਰਾਂ ‘ਚ ਸਿਰਫ 108 ਦੌੜਾਂ ਬਣਾਈਆਂ।

ਭਾਰਤੀ ਗੇਂਦਬਾਜ਼ੀ ਸਾਹਮਣੇ ਪਾਕਿਸਤਾਨ ਪੂਰੀ ਤਰ੍ਹਾਂ ਟੁੱਟ ਗਿਆ। ਪੂਜਾ ਵਸਤਰਾਕਰ ਨੇ ਦੋ ਓਵਰਾਂ ਵਿੱਚ ਦੋ ਵਿਕਟਾਂ ਲੈ ਕੇ ਪਾਕਿਸਤਾਨ ਨੂੰ ਸ਼ੁਰੂਆਤੀ ਝਟਕਾ ਦਿੱਤਾ। ਇਸ ਤੋਂ ਬਾਅਦ ਸਪਿੰਨਰ ਦੀਪਤੀ ਸ਼ਰਮਾ ਅਤੇ ਸ਼੍ਰੇਅੰਕਾ ਪਾਟਿਲ ਨੇ ਮੱਧਕ੍ਰਮ ਨੂੰ ਹਿਲਾ ਦਿੱਤਾ।

ਪਾਕਿਸਤਾਨ ਲਈ ਸਿਦਰਾ ਅਮੀਨ ਨੇ ਸਭ ਤੋਂ ਵੱਧ 25 ਦੌੜਾਂ ਦੀ ਪਾਰੀ ਖੇਡੀ। ਟੁਬਾ ਅਤੇ ਫਾਤਿਮਾ ਨੇ 22-22 ਦੌੜਾਂ ਦਾ ਯੋਗਦਾਨ ਦਿੱਤਾ। ਦੀਪਤੀ ਸ਼ਰਮਾ ਨੇ ਤਿੰਨ ਵਿਕਟਾਂ ਲਈਆਂ। ਪੂਜਾ, ਰੇਣੂਕਾ ਅਤੇ ਸ਼੍ਰੇਅੰਕਾ ਪਾਟਿਲ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਤੇਜ਼ ਸ਼ੁਰੂਆਤ ਕੀਤੀ। ਮੰਧਾਨਾ ਅਤੇ ਸ਼ੈਫਾਲੀ ਵਿਚਾਲੇ ਪਹਿਲੀ ਵਿਕਟ ਲਈ 85 ਦੌੜਾਂ ਦੀ ਸਾਂਝੇਦਾਰੀ ਹੋਈ। ਮੰਧਾਨਾ ਨੇ 45 ਦੌੜਾਂ ਦੀ ਪਾਰੀ ਖੇਡੀ ਜਦਕਿ ਸ਼ੈਫਾਨੀ ਨੇ 40 ਦੌੜਾਂ ਦਾ ਯੋਗਦਾਨ ਦਿੱਤਾ। ਦਿਆਲਨ ਹੇਮਲਤਾ ਨੇ 14 ਦੌੜਾਂ ਦੀ ਤੇਜ਼ ਪਾਰੀ ਖੇਡੀ। ਭਾਰਤ ਨੇ 14.1 ਓਵਰਾਂ ਵਿੱਚ 109 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

 

Previous articlePunjab News: ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪਿਛਲੇ 7 ਦਿਨਾਂ ‘ਚ ਕਾਬੂ ਕੀਤੇ 13 ਨਸ਼ਾ ਤਸਕਰ
Next articleWeather In Punjab : ਹੁੰਮਸ ਭਰੀ ਗਰਮੀ ਨੇ ਵਧਾਈ ਪਰੇਸ਼ਾਨੀ, ਇਸ ਤਰੀਕ ਤੋਂ ਤਿੰਨ ਦਿਨ ਬਾਰਿਸ਼ ਦਾ ਅਲਰਟ

LEAVE A REPLY

Please enter your comment!
Please enter your name here