Home Desh Punjab Police Order: ਨਾਬਾਲਿਗ ਬਾਈਕ, ਸਕੂਟਰ ਜਾਂ ਕਾਰ ਚਲਾਉਂਦਾ ਫੜ੍ਹਿਆ ਗਿਆ, ਤਾਂ...

Punjab Police Order: ਨਾਬਾਲਿਗ ਬਾਈਕ, ਸਕੂਟਰ ਜਾਂ ਕਾਰ ਚਲਾਉਂਦਾ ਫੜ੍ਹਿਆ ਗਿਆ, ਤਾਂ ਮਾਪਿਆਂ ਨੂੰ ਹੋਵੇਗੀ ਜੇਲ੍ਹ, ਲੱਗੇਗਾ ਇੰਨਾ ਜੁਰਮਾਨਾ

40
0

 ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਇਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ

 ਪੰਜਾਬ ਵਿੱਚ ਜੇਕਰ ਕੋਈ ਨਾਬਾਲਿਗ ਬੱਚਾ ਸਕੂਟਰ, ਬਾਈਕ ਜਾਂ ਕਾਰ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਪਿਆਂ ਨੂੰ 3 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਜੇਕਰ ਉਹ ਵਾਹਨ ਕਿਸੇ ਹੋਰ ਤੋਂ ਉਧਾਰ ਲੈ ਕੇ ਚਲਾ ਰਿਹਾ ਹੈ ਤਾਂ ਉਸ ਦੇ ਮਾਲਕ ਨੂੰ ਇਹ ਸਜ਼ਾ ਮਿਲੇਗੀ। ਪੰਜਾਬ ਪੁਲਿਸ ਇਸ ਨੂੰ 31 ਜੁਲਾਈ ਤੋਂ ਸ਼ੁਰੂ ਕਰਨ ਜਾ ਰਹੀ ਹੈ।

ਪੰਜਾਬ ਦੇ ਏਡੀਜੀਪੀ (ਟਰੈਫਿਕ) ਨੇ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਪੁਲਿਸ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਘੱਟ ਉਮਰ ਦੇ ਵਾਹਨ ਚਲਾਉਣ ਦੇ ਮਾਮਲੇ ਵਿੱਚ, ਮੋਟਰ ਵਹੀਕਲ ਐਕਟ (ਸੋਧ 2019) ਦੀਆਂ ਧਾਰਾਵਾਂ 199A ਅਤੇ 199-B ਦੇ ਤਹਿਤ ਮਾਪਿਆਂ ਜਾਂ ਵਾਹਨ ਮਾਲਕ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

  • ਪੁਲਿਸ ਮਾਪਿਆਂ ਨੂੰ ਕਰਨਗੇ ਜਾਗਰੂਕ
ਏਡੀਜੀਪੀ ਦੇ ਹੁਕਮਾਂ ਅਨੁਸਾਰ 31 ਜੁਲਾਈ ਤੋਂ ਬਾਅਦ ਜੇਕਰ ਕੋਈ ਨਾਬਾਲਿਗ ਯਾਨੀ 18 ਸਾਲ ਤੋਂ ਘੱਟ ਉਮਰ ਦਾ ਬੱਚਾ ਦੋਪਹੀਆ ਵਾਹਨ ਜਾਂ ਕਾਰ ਆਦਿ ਚਲਾਉਂਦਾ ਪਾਇਆ ਗਿਆ ਤਾਂ ਉਸ ਦੇ ਮਾਪਿਆਂ ਜਾਂ ਵਾਹਨ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪੁਲਿਸ ਕਮਿਸ਼ਨਰਾਂ ਅਤੇ ਸਮੂਹ ਐਸ.ਐਸ.ਪੀਜ਼ ਨੂੰ ਜੁਲਾਈ ਦੇ ਪੂਰੇ ਮਹੀਨੇ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ ਗਿਆ ਹੈ। ਜਿਸ ਵਿੱਚ ਉਹ ਮਾਪਿਆਂ ਅਤੇ ਵਾਹਨ ਮਾਲਕਾਂ ਨੂੰ ਜਾਗਰੂਕ ਕਰਨਗੇ।
  • ਮਾਪਿਆਂ ਤੋਂ ਇਲਾਵਾ ਵਾਹਨ ਮਾਲਕ ਖਿਲਾਫ ਵੀ ਕੀਤੀ ਜਾਵੇਗੀ ਕਾਰਵਾਈ

ਏਡੀਜੀਪੀ ਅਨੁਸਾਰ ਇਸ ਮਾਮਲੇ ਵਿੱਚ ਹੋਰ ਵਾਹਨ ਮਾਲਕਾਂ ਨੂੰ ਵੀ ਕਿਹਾ ਜਾਣਾ ਚਾਹੀਦਾ ਹੈ ਕਿ ਉਹ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਆਪਣਾ ਵਾਹਨ ਨਾ ਦੇਣ। ਜੇਕਰ ਪੁਲਿਸ ਤੁਹਾਨੂੰ ਫੜਦੀ ਹੈ ਤਾਂ ਗੱਡੀ ਦੀ ਰਜਿਸਟ੍ਰੇਸ਼ਨ ਦੇਖ ਕੇ ਮਾਲਕ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਏਡੀਜੀਪੀ ਵੱਲੋਂ ਜਾਰੀ ਹੁਕਮ

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਲੋਕਾਂ ਨੂੰ ਚਲਦੀ ਕਾਰ ਦੇ ਸਨਰੂਫ ਤੋਂ ਬਾਹਰ ਨਿਕਲਣ ‘ਤੇ ਵੀ ਪਾਬੰਦੀ ਲਗਾਈ ਸੀ। ਏਡੀਜੀਪੀ ਨੇ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਸੀ ਕਿ ਲਗਜ਼ਰੀ ਕਾਰਾਂ ਸਨਰੂਫ਼ ਨਾਲ ਫਿੱਟ ਹੁੰਦੀਆਂ ਹਨ। ਬੱਚੇ ਜਾਂ ਵੱਡਿਆਂ ਨੇ ਨੈਸ਼ਨਲ ਹਾਈਵੇ ਜਾਂ ਹੋਰ ਸੜਕਾਂ ‘ਤੇ ਆ ਕੇ ਹੰਗਾਮਾ ਕੀਤਾ। ਇਸ ਨਾਲ ਡਰਾਈਵਰ ਦਾ ਧਿਆਨ ਭਟਕ ਜਾਂਦਾ ਹੈ। ਅਜਿਹੇ ‘ਚ ਕੋਈ ਹਾਦਸਾ ਵਾਪਰ ਜਾਂਦਾ ਹੈ। ਪੁਲਿਸ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਜੁਰਮਾਨੇ ਕਰਨ ਦੀ ਤਿਆਰੀ ਕਰ ਰਹੀ ।

 

Previous articleCrime News: ਖੇਤ ਮਾਲਕ ਨੇ ਮਜ਼ਦੂਰ ਨੂੰ ਅਲਫ ਨੰਗਾ ਕਰਕੇ ਬਣਾਈ ਵੀਡੀਓ, ਰੂੜੀ ਤੋਂ ਕੱਪੜਾ ਚੁੱਕ ਕੇ ਢਕਿਆ ਤਨ
Next articleਅੱਜ ਤੋਂ ਸ਼ਿਵ ਭਗਤਾਂ ਦਾ ਮਹੀਨਾ ਸ਼ੁਰੂ, ਗਲਤੀ ਨਾਲ ਵੀ ਨਾ ਕਰੋ ਇਹ ਕੰਮ, ਭੁਗਤਣਾ ਪੈ ਸਕਦਾ ਹੈ ਭਾਰੀ ਨੁਕਸਾਨ

LEAVE A REPLY

Please enter your comment!
Please enter your name here