Home Crime Punjab News: ਅਬੋਹਰ ‘ਚ ਪ੍ਰੇਮ ਸਬੰਧਾਂ ਕਾਰਨ ਹੋਏ ਝਗੜੇ ਤੋਂ ਤੰਗ ਆ...

Punjab News: ਅਬੋਹਰ ‘ਚ ਪ੍ਰੇਮ ਸਬੰਧਾਂ ਕਾਰਨ ਹੋਏ ਝਗੜੇ ਤੋਂ ਤੰਗ ਆ ਕੇ ਔਰਤ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

37
0

ਵਿਆਹ ਤੋਂ ਬਾਅਦ ਜਦੋਂ ਨਿਖਿਲ ਨੂੰ ਆਪਣੀ ਪਤਨੀ ਹਰਪ੍ਰੀਤ ਦੇ ਪ੍ਰੇਮ ਸਬੰਧਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਘਰ ਲੜਾਈ ਹੋਣੀ ਸ਼ੁਰੂ ਹੋ ਗਈ।

ਵਿਆਹ ਤੋਂ ਬਾਅਦ ਜਦੋਂ ਨਿਖਿਲ ਨੂੰ ਆਪਣੀ ਪਤਨੀ ਹਰਪ੍ਰੀਤ ਦੇ ਪ੍ਰੇਮ ਸਬੰਧਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਘਰ ਲੜਾਈ ਹੋਣੀ ਸ਼ੁਰੂ ਹੋ ਗਈ।

ਜਾਣਕਾਰੀ ਦਿੰਦੇ ਹੋਏ ਲੜਕੀ ਦੇ ਭਰਾ ਸੂਰਜ ਸੋਨੀ ਨੇ ਦੱਸਿਆ ਕਿ ਉਸਦੀ ਭੈਣ ਹਰਪ੍ਰੀਤ ਦਾ ਵਿਆਹ ਆਨੰਦ ਨਗਰੀ ਗਲੀ ਨੰਬਰ 2 ਦੇ ਰਹਿਣ ਵਾਲੇ ਨਿਖਿਲ ਨਾਲ ਹੋਇਆ ਸੀ। ਦੋਵਾਂ ਨੇ 7 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਪਰ 6 ਮਹੀਨੇ ਬਾਅਦ ਹੀ ਹਰਪ੍ਰੀਤ ਅਤੇ ਨਿਖਿਲ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਉਨ੍ਹਾਂ ਦੇ ਘਰ ਇੱਕ ਲੜਕੇ ਨੇ ਵੀ ਜਨਮ ਲਿਆ ਜਿਸ ਦੀ ਉਮਰ ਕਰੀਬ 5 ਸਾਲ ਦੀ ਹੈ।

ਵਿਆਹ ਤੋਂ ਬਾਅਦ ਜਦੋਂ ਨਿਖਿਲ ਨੂੰ ਆਪਣੀ ਪਤਨੀ ਹਰਪ੍ਰੀਤ ਦੇ ਪ੍ਰੇਮ ਸਬੰਧਾਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਘਰ ਲੜਾਈ ਹੋਣੀ ਸ਼ੁਰੂ ਹੋ ਗਈ। ਕਈ ਵਾਰ ਪੰਚਾਇਤ ਹੋਈ ਪਰ ਝਗੜਾ ਵਧਦਾ ਹੀ ਗਿਆ। ਹਰਪ੍ਰੀਤ ਵਿਸ਼ਾਲ ਮੈਗਾ ਮਾਰਟ ਵਿੱਚ ਕੰਮ ਕਰਦੀ ਸੀ। ਉਹ ਆਪਣੇ ਪੇਕੇ ਘਰ ਵਿਸ਼ਾਲ ਮੈਗਾ ਮਾਰਟ ਜਾਣ ਦਾ ਕਹਿ ਕੇ ਆਈ ਸੀ ਪਰ ਉਸ ਨੇ ਖੂਈ ਖੇੜਾ ਨੇੜੇ ਗੰਗ ਨਹਿਰ ‘ਚ ਛਾਲ ਮਾਰ ਦਿੱਤੀ।

ਇਸ ਤੋਂ ਪਹਿਲਾਂ ਹਰਪ੍ਰੀਤ ਨੇ ਆਪਣੀ ਭਰਜਾਈ ਨੂੰ ਕਿਹਾ ਸੀ ਕਿ ਉਹ ਖੁਦਕੁਸ਼ੀ ਕਰਨ ਜਾ ਰਹੀ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।ਇਸ ਸਬੰਧੀ ਰਾਹਗੀਰਾਂ ਨੇ 112 ‘ਤੇ ਸੂਚਨਾ ਦਿੱਤੀ ਤਾਂ ਪੁਲਿਸ ਨੇ ਆ ਕੇ ਪਰਿਵਾਰ ਨੂੰ ਫੋਨ ਰਾਹੀਂ ਹਰਪ੍ਰੀਤ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਗਿਆ।

Previous articlePunjab News: ਨਿਹੰਗ ਬਾਣੇ ‘ਚ ਰਹਿ ਰਹੇ ਨੌਸਰਬਾਜ, ਸ੍ਰੀ ਆਨੰਦਪੁਰ ਸਾਹਿਬ ‘ਚ 50 ਲੱਖ ਠੱਗੀ ਮਾਰ ਕੇ ਫ਼ਰਾਰ
Next articleਜਲ ਸੈਨਾ ਦਾ ਜੰਗੀ ਬੇੜਾ INS ਬ੍ਰਹਮਪੁੱਤਰ ਅੱਗ ਨਾਲ ਬੁਰੀ ਤਰ੍ਹਾਂ ਨੁਕਸਾਨਿਆ, ਇੱਕ ਮਲਾਹ ਲਾਪਤਾ

LEAVE A REPLY

Please enter your comment!
Please enter your name here