Home Desh 27 ਨੂੰ ਹੋਣ ਵਾਲੀ ਨੀਤੀ ਅਯੋਗ ਦੀ ਮੀਟਿੰਗ ਦਾ ਪੰਜਾਬ ਵੱਲੋਂ ਬਾਈਕਾਟ,...

27 ਨੂੰ ਹੋਣ ਵਾਲੀ ਨੀਤੀ ਅਯੋਗ ਦੀ ਮੀਟਿੰਗ ਦਾ ਪੰਜਾਬ ਵੱਲੋਂ ਬਾਈਕਾਟ, CM ਨੇ ਕਿਹਾ-RDF ਦਾ ਪੈਸਾ ਕੱਟ ਰਹੀ ਕੇਂਦਰ ਸਰਕਾਰ

65
0

ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਇਸ ਲਈ ਕੀਤਾ ਗਿਆ ਹੈ

ਨੀਤੀ ਅਯੋਗ ਦੀ 27 ਜੁਲਾਈ ਨੂੰ ਹੋਣ ਵਾਲੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਦਾ ਪੰਜਾਬ ਬਾਈਕਾਟ ਕਰੇਗਾ। ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵੀਰਵਾਰ ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਕਿ ਕਿਉਂਕਿ ਕੇਂਦਰ ਸਰਕਾਰ ਨੇ ਬਜਟ ਵਿਚ ਪੰਜਾਬ ਨੂੰ ਕੁਝ ਨਹੀਂ ਦਿੱਤਾ ਤੇ ਨਾ ਹੀ ਕੋਈ ਵਿਸ਼ੇਸ਼ ਪੈਕੇਜ ਦਿੱਤਾ ਗਿਆ ਹੈ।

ਭਗਵੰਤ ਮਾਨ ਨੇ ਕਿਹਾ ਕਿ ਇੰਡੀਆ ਗਠਜੋੜ ਦੀਆਂ ਸੂਬਾ ਸਰਕਾਰਾਂ ਦੇ ਮੁੱਖ ਮੰਤਰੀਆਂ ਵਿਚੋਂ ਕੋਈ ਨੀਤੀ ਅਯੋਗ ਦੀ ਬੈਠਕ ਵਿਚ ਹਿੱਸਾ ਨਹੀਂ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਠਕ ਵਿਚ ਜਾਣ ਦਾ ਕੋਈ ਲਾਭ ਨਹੀਂ ਹੈ ਕਿਉਂਕਿ ਕੇਂਦਰ ਨੇ ਪੰਜਾਬ ਨੂੰ ਕੁਝ ਨਹੀਂ ਦੇਣਾ ਹੈ। ਸਾਨੂੰ ਆਪਣੇ ਸੂਬੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਆਪ ਹੀ ਪ੍ਰਬੰਧ ਕਰਨਾ ਪਵੇਗਾ।

 

Previous articlePunjab News: ਨਿਊਜ਼ੀਲੈਂਡ ਭੇਜਣ ਦੀ ਬਜਾਏ ਨਕਲੀ ਵੀਜ਼ੇ ‘ਤੇ ਭੇਜਿਆ ਥਾਈਲੈਂਡ, ਤਿੰਨ ਨੌਜਵਾਨਾਂ ਨਾਲ 52 ਲੱਖ ਦੀ ਠੱਗੀ, ਇਮੀਗ੍ਰੇਸ਼ਨ ਸੈਂਟਰ ਸੀਲ
Next articleਯਾਤਰੀ ਕਿਰਪਾ ਕਰਕੇ ਧਿਆਨ ਦੇਣ! 30 ਜੁਲਾਈ ਤੋਂ 7 ਅਗਸਤ ਤੱਕ 15 ਟਰੇਨਾਂ ਹੋਣਗੀਆਂ ਰੱਦ, ਇੱਥੇ ਦੇਖੋ ਲਿਸਟ

LEAVE A REPLY

Please enter your comment!
Please enter your name here