Home Desh Punjab ਦੇ ਦੌਰਿਆਂ ਦੀ ਰਿਪੋਰਟ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ...

Punjab ਦੇ ਦੌਰਿਆਂ ਦੀ ਰਿਪੋਰਟ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਜਾਂਦੀ ਹੈ : ਰਾਜਪਾਲ

62
0

ਸਰਕਾਰ ਇਹ ਕੰਮ ਕਰ ਨਹੀਂ ਰਹੀ। ਇਸ ਲਈ ਉਹ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਅ ਰਹੇ ਹਨ।

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਾਫ਼ ਕਿਹਾ ਹੈ ਕਿ ਉਹ ਭਵਿੱਖ ਵਿਚ ਵੀ ਸਰਹੱਦੀ ਜ਼ਿਲ੍ਹਿਆਂ ਦਾ ਦੌਰਾਂ ਜਾਰੀ ਰੱਖਣਗੇ। ਰਾਜਪਾਲ ਨੇ ਕਿਹਾ ਕਿ ਆਪਣੇ ਇਨ੍ਹਾਂ ਦੌਰਿਆਂ ਦੀ ਰਿਪੋਰਟ ਉਹ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਦਿੰਦੇ ਹਨ।

ਉਨ੍ਹਾਂ ਦੀ ਇਹ ਟਿੱਪਣੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਕੱਲ ਰਾਜਪਾਲ ’ਤੇ ਸਰਕਾਰੀ ਕੰਮ ’ਚ ਦਖ਼ਲ ਦੇਣ ਦੇ ਲਾਏ ਦੋਸ਼ਾਂ ਤੋਂ ਬਾਅਦ ਆਈ ਹੈ।

ਇਸ ਦੇ ਨਾਲ ਹੀ ਰਾਜਪਾਲ ਨੇ ਯੂਨੀਵਰਸਿਟੀਆਂ ਦੇ ਵੀਸੀ ਦੀ ਨਿਯੁਕਤੀ ਦੇ ਮਾਮਲੇ ’ਚ ਕਿਹਾ ਕਿ ਯੂਜੀਸੀ ਦੀ ਗਾਈਡਲਾਈਨ ਮੁਤਾਬਿਕ ਵਾਈਸ ਚਾਂਸਲਰ ਨਿਯੁਕਤ ਕਰਨ ਲਈ ਇਕ ਸਬ ਕਮੇਟੀ ਬਣਾਉਣੀ ਹੁੰਦੀ ਹੈ, ਪਰ ਸਰਕਾਰ ਇਹ ਕੰਮ ਕਰ ਨਹੀਂ ਰਹੀ।

ਇਸ ਲਈ ਉਹ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਅ ਰਹੇ ਹਨ। ਉਨ੍ਹਾਂ ਸਪਸ਼ਟ ਕਿਹਾ ਕਿ ਉਹ ਮੁੱਖ ਮੰਤਰੀ ਦੇ ਚੰਗੇ ਫੈਸਲੇ ਦਾ ਸਵਾਗਤ ਕਰਨਗੇ ਅਤੇ ਗਲਤ ਹੋਣ ’ਤੇ ਟੋਕਦੇ ਰਹਿਣਗੇ।

 

Previous articleਕੇਂਦਰੀ ਖੇਤੀਬਾੜੀ ਮੰਤਰੀ ਚੌਹਾਨ ਨੂੰ ਸੰਤ ਸੀਚੇਵਾਲ ਨੇ ਕਿਸਾਨ ਜੱਥੇਬੰਦੀਆਂ ਦੇ ਸੌਂਪੇ ਮੰਗ ਪੱਤਰ
Next articlePunjab News: ‘ਬਾਦਲਾਂ ਦੇ ਹਿੱਕ ਉੱਤੇ ਨਵੀਂ ‘ਮਾਲਵਾ ਨਹਿਰ’ ਦੀ ਉਸਾਰੀ’, ਭਗਵੰਤ ਮਾਨ ਨੇ ਜਮ ਕੇ ਕੋਸਿਆ ਬਾਦਲ ਪਰਿਵਾਰ

LEAVE A REPLY

Please enter your comment!
Please enter your name here